PreetNama
ਖਬਰਾਂ/News

ਕਿਰਤੀ ਕਿਸਾਨ ਯੂਨੀਅਨ ਨੇ ਕੀਤੀ ਅਹਿਮ ਮੀਟਿੰਗ

ਅੱਜ ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਮੋਗਾ ਦੀ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ਹੇਠ ਕੀਤੀ ਗਈ । ਉਨ੍ਹਾਂ ਆਖਿਆ ਕਿ ਜੋ ਕੈਪਟਨ ਸਰਕਾਰ ਨੇ ਕਿਸਾਨਾਂ ਨਾਲ ਕਰਜ ਮੁਆਫੀ ਦਾ ਵਾਅਦਾ ਕੀਤਾ ਸੀ ਉਹ ਅਜੇ ਤੱਕ ਪੂਰਾ ਨਹੀਂ ਹੋ ਸਕਿਆ ਪੰਜਾਬ ਸਰਕਾਰ ਥੋੜ੍ਹਾ ਬਹੁਤਾ ਕਰਜਾ ਮੁਆਫ਼ ਕਰਕੇ ਆਪਣੀ ਫੋਕੀ ਵਾਹ ਵਾਹ ਕਰਵਾ ਰਹੀ ਹੈ ਉਨ੍ਹਾਂ ਕਿਹਾ ਕਿ ਕਿਸਾਨ ਦਿਨੋ ਦਿਨ ਖੁਦਕੁਸ਼ੀਆਂ ਕਰ ਰਹੇ ਹਨ । ਕਿਸਾਨ ਦੇ ਨਾਲ ਹੀ ਆਰਥਿਕ ਤੰਗੀ ਕਾਰਨ ਕਿਸਾਨ ਔਰਤਾਂ ਵੀ ਖੁਦਕੁਸ਼ੀਆਂ ਦੇ ਰਾਹ ਪੈ ਰਹੀਆਂ ਹਨ । ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਉਨ੍ਹਾਂ ਦੇ ਵਾਰਸਾਂ ਨੂੰ ਬੈਂਕਾਂ ਵਾਲੇ ਤੰਗ ਪਰੇਸ਼ਾਨ ਕਰ ਰਹੇ ਹਨ ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਸਿਰ ਚੜਿਆ ਕਰਜਾ ਬਿਨਾ ਦੇਰੀ ਕੀਤੇ ਮੁਆਫ਼ ਕਰਨਾ ਚਾਹੀਦਾ ਹੈ ਅਤੇ ਅਵਾਰਾ ਪਸ਼ੂਆਂ ਦਾ ਵੀ ਹੱਲ ਕਰਨਾ ਚਾਹੀਦਾ ਹੈ । ਇਹਨਾਂ ਮੰਗਾਂ ਨੂੰ ਲੈ ਕੇ ਆਉਣ ਵਾਲੀ 5 ਫਰਵਰੀ 2020 ਨੂੰ ਜਿਲ੍ਹਾ ਮੋਗਾ ਦੇ ਐਮ .ਐਲ .ਏ. ਹਰਜੋਤ ਕਮਲ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਮੰਗ ਪੱਤਰ ਦਿੱਤਾ ਜਾਵੇਗਾ! ਇਸ ਮੌਕੇ ਜਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫੂਵਾਲਾ ,ਬੂਟਾ ਸਿੰਘ ਤਖਾਣਵੱਧ,ਚਮਕੌਰ ਸਿੰਘ ਰੋਡੇ ਖੁਰਦ,ਛਿੰਦਰਪਾਲ ਕੌਰ ਰੋਡੇ ਖੁਰਦ, ਅਨਮੋਲ ਸਿੰਘ ਰੋਡੇ ,ਬਲਵਿੰਦਰ ਸਿੰਘ ਰੋਡੇ , ਸੁਖਦੇਵ ਸਿੰਘ ਡਾਲਾ ਮੁਖਤਿਆਰ ਸਿੰਘ ਕਾਹਨ ਸਿੰਘ ਵਾਲਾ ਆਦਿ ਹਾਜ਼ਰ ਸਨ ।

Related posts

ਪੀ.ਅੈਸ.ਯੂ. ਵੱਲੋਂ ਐਨਆਰਸੀ/ਅੈਨ.ਪੀ.ਆਰ ਅਤੇ ਸੀਏਏ ਦੇ ਖਿਲਾਫ ਪ੍ਰਦਰਸ਼ਨ 17 ਨੂੰ

Pritpal Kaur

ਸੜਕ ਹਾਦਸੇ ‘ਚ 4 ਲੋਕਾਂ ਦੀ ਮੌਤ, ਨਕੋਦਰ ਮੱਥਾ ਟੇਕਣ ਜਾ ਰਹੇ ਸੀ ਕਾਰ ਸਵਾਰ

On Punjab

ਕਲੈਟ-ਯੂਜੀ ਪ੍ਰੀਖਿਆ: ਸਾਰੀਆਂ ਪਟੀਸ਼ਨਾਂ ਹਾਈ ਕੋਰਟ ਨੂੰ ਤਬਦੀਲ ਕਰ ਸਕਦੀ ਹੈ ਸੁਪਰੀਮ ਕੋਰਟ

On Punjab