PreetNama
ਰਾਜਨੀਤੀ/Politics

ਕਾਲੀ ਮਾਤਾ ਮੰਦਰ ‘ਚ ਹੋਈ ਬੇਅਦਬੀ ਦੇ ਵਿਰੋਧ ‘ਚ ਹਿੰਦੂ ਜਥੇਬੰਦੀਆਂ ਨੇ ਪਟਿਆਲਾ ਕੀਤਾ ਬੰਦ, ਸਿੱਧੂ ਤੇ ਪ੍ਰਨੀਤ ਕੌਰ ਨੇ ਘਟਨਾ ਦੀ ਕੀਤੀ ਨਿਖੇਧੀ

ਕਾਲੀ ਮਾਤਾ ਮੰਦਰ ‘ਚ ਬੇਅਦਬੀ ਦਾ ਮਾਮਲਾ ਹੁਣ ਜ਼ੋਰ ਫੜਨ ਲੱਗਾ ਹੈ। ਇਸ ਨੂੰ ਲੈ ਕੇ ਸਿਆਸਤ ਵੀ ਗਰਮਾ ਗਈ ਹੈ। ਬੇਅਦਬੀ ਦੇ ਵਿਰੋਧ ‘ਚ ਮੰਗਲਵਾਰ ਨੂੰ ਸ਼ਹਿਰ ਬੰਦ ਰਿਹਾ। ਹਿੰਦੂ ਜਥੇਬੰਦੀਆਂ ਨੇ ਅੰਦਰੂਨੀ ਬਾਜ਼ਾਰਾਂ ਵਿਚ ਅਰਥੀ ਫੂਕ ਮਾਰਚ ਕੱਢਿਆ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਤ੍ਰਿਪੜੀ ਟਾਊਨ ਵਿਚ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰਕੇ ਨਾਅਰੇਬਾਜ਼ੀ ਵੀ ਕੀਤੀ।

ਇਸ ਤੋਂ ਇਲਾਵਾ ਮੰਗਲਵਾਰ ਨੂੰ ਪਟਿਆਲਾ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪਟਿਆਲਾ ਦੇ ਇਤਿਹਾਸਕ ਮੰਦਰ ਸ਼੍ਰੀ ਕਾਲੀ ਦੇਵੀ ਵਿਚ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ਦੀ ਨਿੰਦਾ ਕੀਤੀ ਹੈ। ਇਸ ਸਬੰਧੀ ਉਨ੍ਹਾਂ ਟਵੀਟ ਕਰਕੇ ਕਿਹਾ ਕਿ ਇਹ ਨਿੰਦਣਯੋਗ ਹੈ। ਅਸੀਂ ਕਿਸੇ ਨੂੰ ਵੀ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਮੈਂ ਰਾਜ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ​​ਕਰੇ ਤਾਂ ਜੋ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

Related posts

ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪੈਂਡਿੰਗ ਕੇਸਾਂ ਵਿੱਚ ਵੱਡੀ ਕਮੀ: 11000 ਤੋਂ ਵਧ ਕੇਸ ਘਟੇ

On Punjab

ਬਠਿੰਡਾ ਸ਼ਹਿਰ ਦਾ ਗੰਦਾ ਪਾਣੀ ਚੰਦਭਾਨ ਡਰੇਨ ’ਚ ਸੁੱਟਣ ਲਈ ਪ੍ਰਸ਼ਾਸਨ ਪੱਬਾਂ ਭਾਰ, ਵਿਰੋਧ ਕਰਦੇ ਕਿਸਾਨ ਫੜੇ

On Punjab

ਹਾਰ ਤੋਂ ਬਾਅਦ ਪੰਜਾਬ ਕਾਂਗਰਸ ‘ਚ ਘਮਸਾਨ, ਜਨਰਲ ਸਕੱਤਰ ਨੇ ਸੁਨੀਲ ਜਾਖੜ ਦੇ ਸਿਰ ਭੰਨਿਆ ਹਾਰ ਦਾ ਠੀਕਰਾ

On Punjab