59.79 F
New York, US
September 15, 2026
PreetNama
ਰਾਜਨੀਤੀ/Politics

ਕਾਲੀ ਮਾਤਾ ਮੰਦਰ ‘ਚ ਹੋਈ ਬੇਅਦਬੀ ਦੇ ਵਿਰੋਧ ‘ਚ ਹਿੰਦੂ ਜਥੇਬੰਦੀਆਂ ਨੇ ਪਟਿਆਲਾ ਕੀਤਾ ਬੰਦ, ਸਿੱਧੂ ਤੇ ਪ੍ਰਨੀਤ ਕੌਰ ਨੇ ਘਟਨਾ ਦੀ ਕੀਤੀ ਨਿਖੇਧੀ

ਕਾਲੀ ਮਾਤਾ ਮੰਦਰ ‘ਚ ਬੇਅਦਬੀ ਦਾ ਮਾਮਲਾ ਹੁਣ ਜ਼ੋਰ ਫੜਨ ਲੱਗਾ ਹੈ। ਇਸ ਨੂੰ ਲੈ ਕੇ ਸਿਆਸਤ ਵੀ ਗਰਮਾ ਗਈ ਹੈ। ਬੇਅਦਬੀ ਦੇ ਵਿਰੋਧ ‘ਚ ਮੰਗਲਵਾਰ ਨੂੰ ਸ਼ਹਿਰ ਬੰਦ ਰਿਹਾ। ਹਿੰਦੂ ਜਥੇਬੰਦੀਆਂ ਨੇ ਅੰਦਰੂਨੀ ਬਾਜ਼ਾਰਾਂ ਵਿਚ ਅਰਥੀ ਫੂਕ ਮਾਰਚ ਕੱਢਿਆ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਤ੍ਰਿਪੜੀ ਟਾਊਨ ਵਿਚ ਦੁਕਾਨਦਾਰਾਂ ਨੇ ਬਾਜ਼ਾਰ ਬੰਦ ਕਰਕੇ ਨਾਅਰੇਬਾਜ਼ੀ ਵੀ ਕੀਤੀ।

ਇਸ ਤੋਂ ਇਲਾਵਾ ਮੰਗਲਵਾਰ ਨੂੰ ਪਟਿਆਲਾ ਦੀ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਪਟਿਆਲਾ ਦੇ ਇਤਿਹਾਸਕ ਮੰਦਰ ਸ਼੍ਰੀ ਕਾਲੀ ਦੇਵੀ ਵਿਚ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ਦੀ ਨਿੰਦਾ ਕੀਤੀ ਹੈ। ਇਸ ਸਬੰਧੀ ਉਨ੍ਹਾਂ ਟਵੀਟ ਕਰਕੇ ਕਿਹਾ ਕਿ ਇਹ ਨਿੰਦਣਯੋਗ ਹੈ। ਅਸੀਂ ਕਿਸੇ ਨੂੰ ਵੀ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਮੈਂ ਰਾਜ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ​​ਕਰੇ ਤਾਂ ਜੋ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।

Related posts

ਪੰਜ ਸਾਲਾਂ ਦੇ ਵਕਫ਼ੇ ਬਾਅਦ ਭਾਰਤ ਵੱਲੋਂ ਚੀਨੀ ਨਾਗਰਿਕਾਂ ਲਈ ਵਿਜ਼ਟਰ ਵੀਜ਼ਾ ਸ਼ੁਰੂ ਕਰਨ ਦਾ ਐਲਾਨ

On Punjab

ਵੀਹ ਤੱਕ ਕਰਮਚਾਰੀਆਂ ਤੱਕ ਵਾਲੇ ਮਾਲਕਾਂ ਨੂੰ ਪੰਜਾਬ ਸ਼ਾਪਸ ਐਕਟ ਦੀ ਪਾਲਣਾ ਤੋਂ ਛੋਟ

On Punjab

ਪਾਤੜਾਂ: ਤਿੰਨ ਕਲੋਨੀਆਂ ਵਿੱਚ 200 ਤੋਂ ਵੱਧ ਵੋਟਰਾਂ ਦੇ ਕਾਰਡਾਂ ‘ਤੇ ਮਕਾਨ ਨੰਬਰ ਗਾਇਬ, ਲੋਕ ਪਰੇਸ਼ਾਨ

On Punjab