68.95 F
New York, US
September 26, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਾਲੀ ਦੇਵੀ ਮੰਦਰ ’ਚ ਚਾਰ ਲੱਖ ਸ਼ਰਧਾਲੂ ਨਤਮਸਤਕ

ਪਟਿਆਲਾ- ਪਟਿਆਲਾ ਦੇ ਇਤਿਹਾਸਕ ਅਤੇ ਪੁਰਾਤਨ ਸ੍ਰੀ ਕਾਲੀ ਦੇਵੀ ਮੰਦਰ ਵਿੱਚ ਚੱਲ ਰਹੇ ਚੇਤ ਦੇ ਨਰਾਤਿਆਂ ਦੌਰਾਨ ਅੱਠਵੇਂ ਨਰਾਤੇ ਤੱਕ ਲਗਪਗ ਸਾਢੇ ਚਾਰ ਲੱਖ ਸ਼ਰਧਾਲੂ ਨਤਮਸਤਕ ਹੋਏ। ਇਸੇ ਦੌਰਾਨ ਐਡਵਾਈਜ਼ਰੀ ਮੈਨੇਜਿੰਗ ਕਮੇਟੀ ਦੇ ਮੈਂਬਰ ਸੀ ਏ ਅਜੈ ਅਲੀਪੁਰੀਆ, ਸੰਜੈ ਸਿੰਗਲਾ ਤੇ ਡਾ. ਰਾਜਨ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖ-ਰੇਖ ਹੇਠ ਐਡਵਾਈਜ਼ਰੀ ਮੈਨੇਜਿੰਗ ਕਮੇਟੀ ਵੱਲੋਂ ਇਥੇ ਸੰਗਤ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਇੱਥੇ ਨਤਮਤਸਕ ਹੋਣ ਲਈ ਕਤਾਰਾਂ, ਧਾਰਮਿਕ ਭਜਨ, ਹਵਨ, ਸੁਰੱਖਿਆ, ਲੰਗਰ, 2 ਹੈਲਪ ਡੈਸਕ, ਸਾਫ਼-ਸਫ਼ਾਈ, ਸ਼ਰਧਾਲੂਆਂ ਲਈ ਲੋੜੀਂਦੀ ਜਾਣਕਾਰੀ ਦੀ ਅਨਾਊਂਸਮੈਂਟ, ਮੈਡੀਕਲ ਟੀਮ, ਲੋੜਵੰਦ ਸ਼ਰਧਾਲੂਆਂ ਲਈ ਵੀਲ੍ਹਚੇਅਰ ਦੇ ਵੀ ਪ੍ਰਬੰਧ ਹਨ। ਮੰਦਰ ’ਚ ਸੇਵਾਦਾਰਾਂ ਤੋਂ ਬਿਨਾਂ ਮੰਦਿਰ ਦੀ ਬਾਹਰੀ ਸੁਰੱਖਿਆ ਲਈ ਪਟਿਆਲਾ ਪੁਲੀਸ ਤੇ ਸੀ ਆਰ ਪੀ ਐੱਫ ਦੇ ਜਵਾਨ ਵੀ ਤਾਇਨਾਤ ਹਨ। ਮੰਦਰ ਦੇ ਹਰ ਕੋਨੇ ’ਚ ਪੁਰਸ਼ ਤੇ ਮਹਿਲਾ ਪੁਲੀਸ ਮੁਲਾਜ਼ਮਾਂ ਦੀ ਵਿਸ਼ੇਸ਼ ਤਾਇਨਾਤੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਪ੍ਰਾਚੀਨ ਤੇ ਇਤਿਹਾਸਕ ਮੰਦਰ ’ਚ ਭਾਵੇਂ ਹਰੇਕ ਸ਼ਨਿਚਰਵਾਰ ਨੂੰ ਵੀ ਵੱਡੀ ਗਿਣਤੀ ’ਚ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ ਪਰ ਨਰਾਤਿਆਂ ਮੌਕੇ ਤਾਂ ਲੱਖਾਂ ਦੀ ਗਿਣਤੀ ’ਚ ਸ਼ਰਧਾਲੂ ਮਾਤਾ ਦੇ ਦਰਸ਼ਨ ਕਰਦੇ ਹਨ। ਇਸ ਦੌਰਾਨ ਸ਼ਰਧਾਲੂ ਸੁੱਖੀਆਂ ਗਈਆਂ ਸੁੱਖਾਂ ਦੇ ਤਹਿਤ ਇਥੇ ਵੱਖ-ਵੱਖ ਵਸਤਾਂ ਦਾ ਚੜ੍ਹਾਵਾ ਚੜ੍ਹਾਉਂਦੇ ਹਨ।

Related posts

Lok Sabha Election: 4 ਰਾਜਾਂ ‘ਚ AAP-ਕਾਂਗਰਸ ਦਾ ਗਠਜੋੜ, ਜਾਣੋ ਭਾਜਪਾ ਨੂੰ ਕਿੰਨਾ ਹੋਵੇਗਾ ਨੁਕਸਾਨ?

On Punjab

ਸੱਤ ਛੜਿਆਂ ਦੇ ਕੈਨੇਡਾ ਵਸਣ ਦੀਆਂ ਸੱਧਰਾਂ ’ਤੇ ‘ਡਾਕਾ’

On Punjab

ਅਮਰੀਕੀ ਕਾਰਵਾਈ ਮਗਰੋਂ ਚੀਨ ਦਾ ਐਕਸ਼ਨ, ਦੋਵਾਂ ਮੁਲਕਾਂ ਵਿਚਾਲੇ ਤਿੜਕੇ ਰਿਸ਼ਤੇ

On Punjab