32.18 F
New York, US
January 22, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਕਾਮੇਡੀਅਨ ਮੁਨੱਵਰ ਫ਼ਾਰੂਕੀ ਦੀ ਸੁਪਾਰੀ ਲੈਣ ਵਾਲੇ ਗੈਂਗਸਟਰ ਪੁਲੀਸ ਮੁਕਾਬਲੇ ’ਚ ਕਾਬੂ

ਨਵੀਂ ਦਿੱਲੀ- ਦਿੱਲੀ ਪੁਲੀਸ ਨੇ ਜੈਤਪੁਰ-ਕਾਲਿੰਦੀ ਕੁੰਜ ਰੋਡ ’ਤੇ ਹੋਏ ਮੁਕਾਬਲੇ ਦੌਰਾਨ ਰੋਹਿਤ ਗੋਦਾਰਾ-ਗੋਲਡੀ ਬਰਾੜ-ਵੀਰੇਂਦਰ ਚਰਨ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗਰੋਹ ਨੂੰ ਸਟੈਂਡ-ਅਪ ਕਾਮੇਡੀਅਨ ਮੁਨੱਵਰ ਫ਼ਾਰੂਕੀ ਨੂੰ ਕਥਿਤ ਜਾਨੋਂ ਮਾਰਨ ਦੀ ਸੁਪਾਰੀ ਦਿੱਤੀ ਗਈ ਸੀ। ਕਾਬੂ ਕੀਤੇ ਗਰੋਹ ਮੈਂਬਰਾਂ ਦੀ ਪਛਾਣ ਰਾਹੁਲ ਤੇ ਸਾਹਿਲ ਵਜੋਂ ਦੱਸੀ ਗਈ ਹੈ ਜੋ ਹਰਿਆਣਾ ਦੇ ਪਾਨੀਪਤ ਤੇ ਭਿਵਾਨੀ ਦੇ ਦੱਸੇ ਜਾਂਦੇ ਹਨ।

ਤਫ਼ਤੀਸ਼ਕਾਰਾਂ ਮੁਤਾਬਕ ਫ਼ਾਰੂਕੀ ਨੂੰ ਜਾਨੋਂ ਮਾਰਨ ਲਈ ਇਨ੍ਹਾਂ ਦੋਵਾਂ ਨੂੰ ਵਿਦੇਸ਼ ਵਿਚ ਬੈਠੇ ਰੋਹਿਤ ਗੋਦਾਰਾ ਤੋਂ ਹਦਾਇਤਾਂ ਮਿਲ ਰਹੀਆਂ ਸਨ। ਗੋਦਾਰਾ ਅੱਗੇ ਗੋਲਡੀ ਬਰਾੜ ਤੇ ਵੀਰੇਂਦਰ ਚਰਨ ਨਾਲ ਕੰਮ ਕਰ ਰਿਹਾ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਫ਼ਾਰੂਕੀ ਦੀ ਪੈੜ ਨੱਪਣ ਲਈ ਕਥਿਤ ਤੌਰ ’ਤੇ ਮੁੰਬਈ ਅਤੇ ਬੰਗਲੁਰੂ ਵਿੱਚ ਉਸ ਦੀ ਜਾਸੂਸੀ ਵੀ ਕੀਤੀ। ਫਾਰੂਕੀ ਨੇ 2024 ਵਿੱਚ ਰਿਐਲਿਟੀ ਸ਼ੋਅ ‘ਬਿੱਗ ਬੌਸ’ ਜਿੱਤਿਆ ਸੀ ਅਤੇ ਇੰਸਟਾਗ੍ਰਾਮ ’ਤੇ ਉਸ ਦੇ 14.2 ਮਿਲੀਅਨ ਫਾਲੋਅਰਜ਼ ਹਨ।

ਇੱਕ ਅਧਿਕਾਰੀ ਨੇ ਦੱਸਿਆ ਕਿ ਰਾਹੁਲ, ਜਿਸ ਨੂੰ ਗੋਲੀ ਲੱਗੀ ਸੀ, ਦਸੰਬਰ 2024 ਵਿੱਚ ਹਰਿਆਣਾ ਦੇ ਯਮੁਨਾਨਗਰ ਵਿੱਚ ਹੋਏ ਤੀਹਰੇ ਕਤਲ ਦੇ ਸਬੰਧ ਵਿੱਚ ਲੋੜੀਂਦਾ ਸੀ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਅਧਿਕਾਰੀ ਨੇ ਅੱਗੇ ਕਿਹਾ ਕਿ ਮੁਕਾਬਲੇ ਵਿੱਚ ਵਰਤੇ ਗਏ ਹਥਿਆਰ ਅਤੇ ਇੱਕ ਮੋਟਰਸਾਈਕਲ ਜ਼ਬਤ ਕਰ ਲਿਆ ਗਿਆ ਹੈ।

Related posts

ਯੂਕੇ ‘ਚ 5 ਲੱਖ ‘ਤੇ ਅਮਰੀਕਾ ਵਿੱਚ 22 ਲੱਖ ਮੌਤਾਂ ਦਾ ਕਾਰਨ ਹੋ ਸਕਦਾ ਹੈ ਕੋਰੋਨਾ ਵਾਇਰਸ

On Punjab

ਕਾਬੁਲ ‘ਚ ਤਾਲਿਬਾਨ ਅੱਤਵਾਦੀਆਂ ਨੇ ਪਰਵਾਨ ਗੁਰਦੁਆਰੇ ‘ਚ ਕੀਤੀ ਭੰਨਤੋੜ, ਲੋਕਾਂ ਨੂੰ ਬਣਾਇਆ ਬੰਧੀ

On Punjab

ਗਰੋਵਰ ਪਾਰਟਨਰਜ਼ ਹੋਰਟੀਕਲਚਰਲ ਕੰਟਰੈਕਟਿੰਗ ਲਿਮਟਿਡ ਨੇ ਕੀਤਾ ਆਪਣੇ ਕਾਮਿਆਂ ਦਾ ਸਨਮਾਨ

On Punjab