PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਹਿਮਦਾਬਾਦ ਟੈਸਟ: ਵੈਸਟ ਇੰਡੀਜ਼ ਦੀ ਪਹਿਲੀ ਪਾਰੀ 162 ਦੌੜਾਂ ’ਤੇ ਸਿਮਟੀ

ਅਹਿਮਦਾਬਾਦ- ਮੁਹੰਮਦ ਸਿਰਾਜ ਤੇ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਅੱਜ ਇਥੇ ਪਹਿਲੇ ਟੈਸਟ ਕ੍ਰਿਕਟ ਮੈਚ ਵਿਚ ਵੈਸਟ ਇੰਡੀਜ਼ ਨੂੰ 162 ਦੌੜਾਂ ’ਤੇ ਆਲ ਆਊਟ ਕਰ ਦਿੱਤਾ। ਸਿਰਾਜ ਨੇ ਚਾਰ ਜਦੋਂਕਿ ਬੁਮਰਾਹ ਨੇ ਤਿੰਨ ਵਿਕਟਾਂ ਲਈਆਂ। ਦੋ ਵਿਕਟਾਂ ਕੁਲਦੀਪ ਯਾਦਵ ਤੇ ਇਕ ਵਿਕਟ ਵਾਸ਼ਿੰਗਟਨ ਸੁੰਦਰ ਦੇ ਹਿੱਸੇ ਆਈ। ਵਿੰਡੀਜ਼ ਟੀਮ ਲੰਚ ਤੋਂ ਬਾਅਦ ਦਾ ਸੈਸ਼ਨ ਵੀ ਪੂਰਾ ਨਹੀਂ ਖੇਡ ਸਕੀ ਤੇ 44.1 ਓਵਰਾਂ ਵਿਚ 162 ਦੌੜਾਂ ਹੀ ਬਣਾ ਸਕੀ।

ਮਹਿਮਾਨ ਟੀਮ ਲਈ ਜਸਟਿਨ ਗ੍ਰੀਵਜ ਨੇ ਸਭ ਤੋਂ ਵੱਧ 32 ਦੌੜਾਂ ਬਣਾਈਆਂ। ਕਪਤਾਨ ਰੋਸਟਨ ਚੇਜ਼ ਨੇ 24 ਤੇ ਵਿਕਟਕੀਪਰ ਬੱਲੇਬਾਜ਼ ਸ਼ਾਈ ਹੋਪ ਨੇ 26 ਦੌੜਾਂ ਦਾ ਯੋਗਦਾਨ ਪਾਇਆ। ਮੁਹੰਮਦ ਸਿਰਾਜ ਨੇ 14 ਓਵਰਾਂ ਵਿਚ 40 ਦੌੜਾਂ ਬਦਲੇ ਚਾਰ ਵਿਕਟ ਲਏ। ਬੁਮਰਾਹ ਨੇ ਵੀ ਇੰਨੇ ਹੀ ਓਵਰਾਂ ਵਿਚ 42 ਦੌੜਾਂ ਕੇ ਤਿੰਨ ਖਿਡਾਰੀਆਂ ਨੂੰ ਆਊਟ ਕੀਤਾ।

ਵੈਸਟ ਇੰਡੀਜ਼ ਦੀ ਸ਼ੁਰੂਆਤ ਵੀ ਕਾਫ਼ੀ ਖਰਾਬ ਰਹੀ। ਟੀਮ ਨੇ ਪਹਿਲੇ ਦਸ ਓਵਰਾਂ ਵਿਚ 39 ਦੌੜਾਂ ਬਦਲੇ ਤਿੰਨ ਵਿਕਟ ਗੁਆ ਲਏ ਸਨ। ਲੰਚ ਤੱਕ ਟੀਮ ਦਾ ਸਕੋਰ 90/5 ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਦੀ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਸੰਘਰਸ਼ ਕਰਦੀ ਨਜ਼ਰ ਆਈ। ਵੈਸਟ ਇੰਡੀਜ਼ ਨੇ ਪਹਿਲੇ ਸੈਸ਼ਨ ਵਿਚ ਨਿਯਮਤ ਵਕਫ਼ੇ ਨਾਲ ਵਿਕਟ ਗੁਆਏ।

ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਅੱਜ ਦੋ ਤੇਜ਼ ਗੇਂਦਬਾਜ਼ਾਂ ਅਤੇ ਤਿੰਨ ਸਪਿੰਨਰਾਂ ਨੂੰ ਮੈਦਾਨ ਵਿਚ ਉਤਾਰਿਆ। ਇਸ ਮੈਚ ਲਈ ਨਿਤੀਸ਼ ਕੁਮਾਰ ਰੈੱਡੀ ਦੀ ਟੈਸਟ ਟੀਮ ਵਿੱਚ ਵਾਪਸੀ ਹੋਈ ਹੈ। ਉਧਰ ਵੈਸਟਇੰਡੀਜ਼ ਦੀ ਟੀਮ ਨੇ ਗੇਂਦਬਾਜ਼ੀ ਸੰਤੁਲਨ ਬਣਾਈ ਰੱਖਣ ਲਈ ਦੋ ਤੇਜ਼ ਗੇਂਦਬਾਜ਼ਾਂ ਅਤੇ ਦੋ ਸਪਿੰਨਰਾਂ ਨੂੰ ਸ਼ਾਮਲ ਕੀਤਾ ਹੈ। ਦੋਵਾਂ ਟੀਮਾਂ ਨੇ ਪਿੱਚ ਨੂੰ ਧਿਆਨ ਵਿਚ ਰੱਖਦੇ ਹੋਏ ਸੰਤੁਲਿਤ ਰਣਨੀਤੀ ਨਾਲ ਮੈਦਾਨ ਵਿੱਚ ਉਤਰਨ ਦਾ ਫੈਸਲਾ ਕੀਤਾ।

Related posts

ਪੰਜਾਬੀਆਂ ਨੇ ਹਵਾਈ ਯਾਤਰਾ ਦੇ ਤੋੜੇ ਰਿਕਾਰਡ, ਵੱਡੀ ਗਿਣਤੀ ’ਚ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਰੀ ਉਡਾਣ

On Punjab

ਪਾਕਿਸਤਾਨ ਦੀ ਨਾਪਾਕ ਸਾਜ਼ਿਸ਼, ਅੱਤਵਾਦੀ ਉਮਰ ਸ਼ੇਖ਼ ਨੂੰ ਕਰ ਰਿਹੈ ਰਿਹਾਅ

On Punjab

ਆਈਟੀ ਸ਼ੇਅਰਾਂ ਦੀ ਖਰੀਦਦਾਰੀ ਅਤੇ ਮਜ਼ਬੂਤ ​​ਰੁਝਾਨ ਦੇ ਚਲਦਿਆਂ ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ, ਨਿਫ਼ਟੀ ਵਧੇ

On Punjab