PreetNama
ਰਾਜਨੀਤੀ/Politics

ਕਾਂਗਰਸ ਦੇ ਸਾਬਕਾ MP ਮੋਹਿੰਦਰ ਕੇਪੀ ਦੀ ਕਾਰ ਨੂੰ ਟ੍ਰੈਕਟਰ ਨੇ ਮਾਰੀ ਟੱਕਰ, ਵਿਆਹ ਸਮਾਗਮ ਤੋਂ ਆ ਰਹੇ ਸੀ ਵਾਪਸ

ਪੰਜਾਬ ਦੇ ਜਲੰਧਰ-ਲੁਧਿਆਣਾ ਹਾਈਵੇ ‘ਤੇ ਇਕ ਸੜਕ ਹਾਦਸੇ ‘ਚ ਕਾਂਗਰਸ ਦੇ ਸਾਬਕਾ ਐੱਮਪੀ ਮੋਹਿੰਦਰ ਸਿੰਘ ਕੇਪੀ (Mohinder Singh Kaypee) ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦੀ ਗੱਡੀ ਨੂੰ ਨੈਸ਼ਨਲ ਹਾਈਵੇ ‘ਤੇ ਇਕ ਟ੍ਰੈਕਟਰ ਨੇ ਟੱਕਰ ਮਾਰ ਦਿੱਤੀ। ਜਦੋਂ ਹਾਦਸਾ ਹੋਇਆ ਉਸ ਵੇਲੇ ਮੋਹਿੰਦਰ ਸਿੰਘ ਕੇਪੀ ਕਿਸੇ ਵਿਆਹ ਸਮਾਗਮ ‘ਚ ਹਿੱਸਾ ਲੈਣ ਤੋਂ ਬਾਅਦ ਵਾਪਸ ਆ ਰਹੇ ਸੀ। ਰਸਤੇ ‘ਚ ਹੀ ਉਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਮੋਹਿੰਦਰ ਸਿੰਘ ਕੇਪੀ ਨਾਲ ਗੱਡੀ ‘ਚ ਉਨ੍ਹਾਂ ਦੇ ਸੁਰੱਖਿਆ ਗਾਰਡ ਮੌਜੂਦ ਸਨ। ਹਾਲਾਂਕਿ ਗੱਡੀ ਨੂੰ ਟੱਕਰ ਮਾਰਨ ਤੋਂ ਬਾਅਦ ਟ੍ਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਮੌਕੇ ‘ਤੇ ਪਹੁੰਚੇ ਸਾਬਕਾ ਵਿਧਾਇਕ ਗੁਰਬਿੰਦਰ ਸਿੰਘ ਅਟਵਾਲ, ਕੌਂਸਲਰ ਯਸ਼ਪਾਲ ਗਿੰਡਾ, ਸੋਮ ਪਾਲ ਮੈਂਗੜਾਂ, ਸਾਬਕਾ ਸਰਪੰਚ ਦਰਸ਼ਨ ਰਾਮ ਤੇ ਕਾਮਰੇਡ ਨੇ ਪਹੁੰਚ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਕੇਪੀ ਨੇ ਦਸਿਆ ਕਿ ਉਹ ਪਰਿਵਾਰ ਸਮੇਤ ਜਲਧੰਰ ਤੋਂ ਫਿਲੌਰ ਵਿਖੇ ਵਿਆਹ ਵਿੱਚ ਸ਼ਾਮਲ ਹੋਣ ਲਈ ਆਏ ਸਨ ਤੇ ਜਦ ਉਹ ਨੂਰਮਹਿਲ ਰੋਡ ‘ਤੇ ਪੁੱਜੇ ਤਾਂ ਇੱਥੇ ਉਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ ਜਿਸ ਵਿੱਚ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਪਰ ਕੋਈ ਜਾਨੀ ਨੁਕਸਾਨ ਨਹੀ ਹੋਇਆ।

Related posts

ਅਰਵਿੰਦ ਕੇਜਰੀਵਾਲ ਨੇ ਮਜ਼ਦੂਰਾਂ ਨੂੰ ਦਿੱਲੀ ਨਾ ਛੱਡਣ ਦੀ ਕੀਤੀ ਅਪੀਲ ‘ਤੇ ਕਿਹਾ…

On Punjab

ਜੰਮੂ ਕਸ਼ਮੀਰ: ਰਾਮਬਨ ਵਿਚ ਹੜ੍ਹ ਦੌਰਾਨ ਸਵੈਸੇਵਕਾਂ ਨੇ ਸੰਭਾਲਿਆ ਮੋਰਚਾ

On Punjab

ਦਿੱਲੀ ਦੇ ਸਕੂਲਾਂ ਨੂੰ ਮੁੜ ਮਿਲੀ ਬੰਬ ਦੀ ਧਮਕੀ, ਜਾਂਚ ‘ਚ ਜੁਟੀ ਪੁਲਿਸ

On Punjab