PreetNama
ਰਾਜਨੀਤੀ/Politics

ਕਾਂਗਰਸ ‘ਚ ਬਦਲਾਅ ਦੀ ਉੱਠੀ ਮੰਗ, 23 ਸੀਨੀਅਰ ਲੀਡਰਾਂ ਨੇ ਲਿਖੀ ਸੋਨੀਆ ਗਾਂਧੀ ਨੂੰ ਚਿੱਠੀ

ਨਵੀਂ ਦਿੱਲੀ: ਕਾਂਗਰਸ ਪਾਰਟੀ ਪਿਛਲੇ ਛੇ ਸਾਲਾਂ ਤੋਂ ਕੇਂਦਰ ਵਿੱਚ ਸੱਤਾ ਤੋਂ ਬਾਹਰ ਹੈ। ਅੱਗੇ ਵੀ ਕਾਂਗਰਸ ਦਾ ਭਵਿੱਖ ਹਨੇਰੇ ਵਿੱਚ ਦਿਖਾਈ ਦੇ ਰਿਹਾ ਹੈ। ਇਸ ਦੇ ਮੱਦੇਨਜ਼ਰ ਹੁਣ 23 ਸੀਨੀਅਰ ਕਾਂਗਰਸੀ ਨੇਤਾਵਾਂ ਨੇ ਪਾਰਟੀ ਹਾਈ ਕਮਾਂਡ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਵੱਡੀ ਤਬਦੀਲੀ ਦੀ ਮੰਗ ਕੀਤੀ ਹੈ। ਇਨ੍ਹਾਂ ਨੇਤਾਵਾਂ ਵਿੱਚ 5 ਸਾਬਕਾ ਮੁੱਖ ਮੰਤਰੀ, ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ, ਸੰਸਦ ਮੈਂਬਰ ਤੇ ਸਾਰੇ ਸਾਬਕਾ ਕੇਂਦਰੀ ਮੰਤਰੀ ਸ਼ਾਮਲ ਹਨ। ਉਨ੍ਹਾਂ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਪਾਰਟੀ ਵਿੱਚ ਮੁਕੰਮਲ ਤਬਦੀਲੀ ਲਿਆਉਣ ਲਈ ਕਿਹਾ ਹੈ।

ਅੰਗਰੇਜ਼ੀ ਅਖਬਾਰ ‘ਇੰਡੀਅਨ ਐਕਸਪ੍ਰੈਸ’ ‘ਚ ਪ੍ਰਕਾਸ਼ਤ ਖ਼ਬਰਾਂ ਅਨੁਸਾਰ ਇਸ ਪੱਤਰ ਵਿਚਲੇ ਨੇਤਾਵਾਂ ਨੇ ਭਾਜਪਾ ਦੀ ਤਰੱਕੀ ਨੂੰ ਮੰਨਿਆ ਹੈ। ਉਨ੍ਹਾਂ ਮੰਨਿਆ ਹੈ ਕਿ ਨੌਜਵਾਨਾਂ ਨੇ ਨਰੇਂਦਰ ਮੋਦੀ ਨੂੰ ਫੈਸਲਾਕੁੰਨ ਵੋਟ ਦਿੱਤੀ ਸੀ। ਕਾਂਗਰਸ ਨੇ ਨੌਜਵਾਨਾਂ ਦਾ ਵਿਸ਼ਵਾਸ ਗੁਆ ਦਿੱਤਾ ਹੈ ਤੇ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਸਾਰੇ ਨੇਤਾਵਾਂ ਨੇ ਇਹ ਪੱਤਰ ਲਗਪਗ ਇੱਕ ਹਫ਼ਤਾ ਪਹਿਲਾਂ ਕਾਂਗਰਸ ਪਾਰਟੀ ਵਿੱਚ ਵੱਡੇ ਬਦਲਾਅ ਦੀ ਮੰਗ ਕਰਦਿਆਂ ਭੇਜਿਆ ਸੀ। ਉਨ੍ਹਾਂ ਪੱਤਰ ਰਾਹੀਂ ‘ਪੂਰਨ-ਸਮੇਂ ਤੇ ਪ੍ਰਭਾਵਸ਼ਾਲੀ ਲੀਡਰਸ਼ਿਪ’ ਦੀ ਮੰਗ ਵੀ ਕੀਤੀ ਹੈ। ਇੱਕ ਲੀਡਰਸ਼ਿਪ ਜਿਹੜੀ ਦਿਖੇ ਵੀ ਤੇ ਐਕਟਿਵ ਵੀ ਹੋਵੇ। ਕਾਂਗਰਸ ਨੇਤਾਵਾਂ ਨੇ ਜ਼ੋਰ ਦਿੱਤਾ ਹੈ ਕਿ ਪਾਰਟੀ ਦਾ ਕੰਟਰੋਲ ਕਮਜ਼ੋਰ ਹੋ ਗਿਆ ਹੈ ਤੇ ਇਸ ਲਈ ਪੁਨਰਗਠਨ ਦੀ ਜ਼ਰੂਰਤ ਹੈ।

Related posts

ਮਹਿਬੂਬਾ ਦੀ ਕੇਂਦਰ ਨੂੰ ਧਮਕੀ, ਨਾ ਲਓ ਸਬਰ ਦਾ ਇਮਤਿਹਾਨ, ਮਿਟ ਜਾਓਗੇ

On Punjab

ਕਾਂਗਰਸ ‘ਚ ਮੁੜ ਅਸਤੀਫ਼ਿਆਂ ਦੀ ਝੜੀ

On Punjab

ਪ੍ਰਧਾਨ ਮੰਤਰੀ ਮੋਦੀ ਨੇ ਰੂਸੀ ਰਾਸ਼ਟਰਪਤੀ ਨਾਲ ਕੀਤੀ ਗੱਲਬਾਤ: ਦੁਵੱਲੇ ਸੰਮੇਲਨ ਲਈ ਭਾਰਤ ਆਉਣ ਦਾ ਦਿੱਤਾ ਸੱਦਾ

On Punjab