PreetNama
ਖਾਸ-ਖਬਰਾਂ/Important News

ਕਸ਼ਮੀਰ ਮੁੱਦੇ ਬਾਰੇ ਸੰਯੁਕਤ ਰਾਸ਼ਟਰ ਦੇ ਜਵਾਬ ਮਗਰੋਂ ਹੁਣ ਪਾਕਿ ਨੇ ਘੜੀ ਨਵੀਂ ਤਰਕੀਬ

ਇਸਲਾਮਾਬਾਦ: ਭਾਰਤ ਵੱਲੋਂ ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਮਗਰੋਂ ਪਾਕਿਸਤਾਨ ਬੇਹੱਦ ਨਾਰਾਜ਼ ਨਜ਼ਰ ਆ ਰਿਹਾ ਹੈ। ਹੁਣ ਪਾਕਿਸਤਾਨ ਕਸ਼ਮੀਰ ਦਾ ਮੁੱਦਾ ਅੰਤਰਰਾਸ਼ਟਰੀ ਕੋਰਟ ਆਫ਼ ਜਸਟਿਸ (ਆਈਸੀਜੇ) ਕੋਲ ਲੈ ਕੇ ਜਾਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦਾ ਰੁਖ਼ ਕੀਤਾ ਸੀ ਪਰ ਉੱਥੇ ਉਸ ਨੂੰ ਕੋਈ ਹੱਲ ਨਹੀਂ ਮਿਲਿਆ। ਕੂਟਨੀਤਿਕ ਲੜਾਈ ਵਿੱਚ ਪਾਕਿ ਨੂੰ ਨਿਰਾਸ਼ਾ ਹੀ ਮਿਲ ਰਹੀ ਹੈ।

 

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਸਿਧਾਂਤਕ ਤੌਰ ‘ਤੇ ਪਾਕਿਸਤਾਨ ਨੇ ਕਸ਼ਮੀਰ ਮੁੱਦੇ ਨੂੰ ਅੰਤਰਰਾਸ਼ਟਰੀ ਨਿਆਂ ਅਦਾਲਤ ਵਿੱਚ ਲਿਜਾਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਸਾਰੇ ਕਾਨੂੰਨੀ ਪਹਿਲੂਆਂ ‘ਤੇ ਵਿਚਾਰ ਕਰਨ ਤੋਂ ਬਾਅਦ ਲਿਆ ਗਿਆ ਹੈ।

 

ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ (ਸੂਚਨਾ) ਫਿਰਦੌਸ ਆਸ਼ਿਕ ਅਵਾਨ ਨੇ ਦੱਸਿਆ ਕਿ ਕੈਬਨਿਟ ਨੇ ਸਿਧਾਂਤਕ ਤੌਰ ‘ਤੇ ਕਸ਼ਮੀਰ ਮੁੱਦੇ ਨੂੰ ਆਈਸੀਜੇ ਕੋਲ ਲਿਜਾਣ ਲਈ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਦੇ ਅਧਾਰ ‘ਤੇ ਕੇਸ ਦਰਜ ਕੀਤਾ ਜਾਵੇਗਾ।

 

ਇਸ ਤੋਂ ਪਹਿਲਾਂ ਹਾਲ ਹੀ ਵਿੱਚ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਕਸ਼ਮੀਰ ਦਾ ਮੁੱਦਾ ਚੁੱਕਿਆ ਸੀ। ਪਰ ਉੱਥੇ ਉਸ ਦੀ ਕੋਈ ਨਹੀਂ ਚੱਲੀ। ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਨੇ ਪਾਕਿਸਤਾਨ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ।

Related posts

ਸਿਆਟਲ ਦੇ ਗੁਰਦੁਆਰੇ ‘ਚ ਅੱਗ, ਦੋ ਸੇਵਾਦਾਰ ਜ਼ਖ਼ਮੀ

On Punjab

ਰਾਜੇ’ ਨੂੰ ਮੌੜ ਦੀ ‘ਪਰਜਾ’ ਨੇ ਪੁੱਛੇ ਸਵਾਲ, ਵੜਿੰਗ ਨੂੰ ਛੱਡਣਾ ਪਿਆ ਮੰਚ

On Punjab

Queen Elizabeth II state funeral: ਮਹਾਰਾਣੀ ਐਲਿਜ਼ਾਬੈਥ II ਦਾ ਸਸਕਾਰ, 10 ਦਿਨਾਂ ‘ਚ ਪੂਰੀਆਂ ਹੋਣਗੀਆਂ ਸ਼ਾਹੀ ਰਸਮਾਂ

On Punjab