PreetNama
ਖਾਸ-ਖਬਰਾਂ/Important News

ਕਸ਼ਮੀਰ ਮਸਲੇ ‘ਤੇ ਜੇਹਾਦ ਦੀ ਤਿਆਰੀ, ਮਕਬੂਜ਼ਾ ਕਸ਼ਮੀਰ ‘ਚ ਅੱਤਵਾਦੀ ਸਰਗਰਮੀ ਤੇਜ਼

ਮੁਜ਼ੱਫਰਾਬਾਦਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਮਗਰੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇਵਿੱਚ ਪਾਰਾ ਚੜ੍ਹ ਗਿਆ ਹੈ। ਮੁਜ਼ਫਰਾਬਾਦ ‘ਚ ਸ਼ੁੱਕਰਵਾਰ ਨੂੰ ਅੱਤਵਾਦੀ ਗੁੱਟ ਜੈਸ਼ਮੁਹਮੰਦ ਦੇ ਸਮਰੱਥਕਾਂ ਨੇ ਭਾਰਤ ਵਿਰੋਧ ਪ੍ਰਦਰਸ਼ਨ ਕੀਤਾ। ਵੀਡੀਓ ਮੁਤਾਬਕ ਭਾਰਤ ਖਿਲਾਫ ਜੇਹਾਦ ਸ਼ੁਰੂ ਕਰਨ ਦੇ ਮਕਸਦ ਨਾਲ ਅੱਤਵਾਦੀ ਸੰਗਠਨਾਂ ਨੂੰ ਫੇਰ ਤੋਂ ਇਕੱਠਾ ਕੀਤਾ ਜਾ ਰਿਹਾ ਹੈ। ਅੱਤਵਾਦੀ ਸਈਦ ਅਲਾਹੂਦੀਨ ਤੇ ਪਾਕਿਸਤਾਨ ਦੇ ਅਧਿਕਾਰੀ ਹਿਜਬੁਲ ਮੁਜਾਹਿਦੀਨ ਤੇ ਯੁਨਾਈਟਿਡ ਜੇਹਾਦ ਕੌਂਸਲ ਜਿਹੇ ਅੱਤਵਾਦੀ ਸੰਗਠਨਾਂ ਨੂੰ ਭੜਕਾ ਰਹੇ ਹਨ। ਸਲਾਹੂਦੀਨ ਹਿਜਬੁਲ ਦਾ ਸਰਗਨਾ ਹੈ।

ਭਾਰਤ ਵੱਲੋਂ ਜੰਮੂਕਸ਼ਮੀਰ ਤੋਂ ਧਾਰਾ 370 ਤੇ 35ਏ ਦੇ ਖ਼ਾਤਮੇ ਤੋਂ ਬਾਅਦ ਅੱਤਵਾਦੀਆਂ ‘ਚ ਹਰਕਤਾਂ ਤੇਜ਼ ਹੋ ਗਈਆਂ ਹਨ। ਹਿਜਬੁੱਲ ਸਮਰੱਥਕਾਂ ਨਾਲ ਸਾਬਕਾ ਅੱਤਵਾਦੀਆਂ ਨੇ ਵੀਰਵਾਰ ਨੂੰ ਮੁਜੱਫਰਾਬਾਦ ‘ਚ ਪ੍ਰੈੱਸ ਕਲੱਬ ਬਾਹਰ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤ ਖਿਲਾਫ ਜੇਹਾਦ ਸ਼ੁਰੂ ਕਰਨ ਦੀ ਗੱਲ ਵੀ ਕੀਤੀ।

ਜੈਸ਼ ਸਮਰਥਕ ਖਾਲਿਦ ਸੈਫੁੱਲਾ ਨੇ ਭਾਰਤ ਖਿਲਾਫ ਆਪਣੇ ਨਫਰਤ ਭਰੇ ਭਾਸ਼ਣ ‘ਚ ਕਿਹਾ, “ਕੋਈ ਵੀ ਕਾਰਵਾਈ ਸ਼ਬਦਾਂ ਤੋਂ ਜ਼ਿਆਦਾ ਕੰਮ ਕਰਦੀ ਹੈ। ਮੇਰੇ ਦੋਸਤਅਸੀਂ ਸਭ ਜੇਹਾਦ ਲਈ ਤਿਆਰ ਹਾਂ।” ਦੱਸ ਦਈਏ ਕਿ ਕਸ਼ਮੀਰ ਮਸਲੇ ਤੇ ਭਾਰਤ ਦੇ ਸਖਤ ਫੈਸਲੇ ਮਗਰੋਂ ਪਾਕਿਸਤਾਨ ‘ਚ ਅੱਤਵਾਦੀ ਖੁੱਲ੍ਹੇਆਮ ਰੈਲੀਆਂ ਕਰ ਰਹੇ ਹਨ।

Related posts

ਅਮਰੀਕੀ ਅਦਾਲਤ ‘ਚ ਮੁੰਬਈ ਹਮਲੇ ਦੇ ਦੋਸ਼ੀ ਤਹੱਵੁਰ ਰਾਣਾ ਦੀ ਜ਼ਮਾਨਤ ਪਟੀਸ਼ਨ ਰੱਦ

On Punjab

ਵਿਧਾਨ ਸਭਾ ਚੋਣਾਂ: ਕੇਜਰੀਵਾਲ ਵੱਲੋਂ ਨਵੀਂ ਦਿੱਲੀ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖ਼ਲ

On Punjab

Commonwealth Games : ਵਿਨੇਸ਼ ਫੋਗਾਟ ਨੇ ਮੈਡਲ ਜਿੱਤ ਕੇ ਪ੍ਰਧਾਨ ਮੰਤਰੀ ਨੂੰ ਮਠਿਆਈ ਖੁਆਉਣ ਦਾ ਲਿਆ ਸੰਕਲਪ

On Punjab