49.71 F
New York, US
October 25, 2026
PreetNama
ਖਾਸ-ਖਬਰਾਂ/Important News

ਕਸ਼ਮੀਰ ਬਾਰੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਤੋਂ ਭਾਰਤ ਭੜਕਿਆ

ਨਵੀਂ ਦਿੱਲੀ: ਜੰਮੂ–ਕਸ਼ਮੀਰ ਬਾਰੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਨੇ ਰਿਪੋਰਟ ਪੇਸ਼ ਕੀਤੀ ਹੈ। ਇਸ ਦੀ ਭਾਰਤ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਭਾਰਤ ਨੇ ਕਿਹਾ ਕਿ OHCHR ਦੀ ਰਿਪੋਰਟ ਫਰਜ਼ੀ ਤੇ ਦੁਰਭਾਵਨਾ ‘ਤੇ ਆਧਾਰਤ ਹੈ। ਇਹੀ ਨਹੀਂ ਭਾਰਤ ਨੇ ਕਿਹਾ ਕਿ ਰਿਪੋਰਟ ‘ਚ ਪਾਕਿਸਤਾਨ ਵੱਲੋਂ ਹੋਣ ਵਾਲੇ ਅੱਤਵਾਦ ਦੇ ਮੁੱਖ ਮੁੱਦੇ ਦੀ ਅਣਦੇਖੀ ਕੀਤੀ ਗਈ ਹੈ।

ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਕਸ਼ਮੀਰ ਤੇ ਮਕਬੂਜ਼ਾ ਕਸ਼ਮੀਰ ਵਿੱਚ ਮਈ 2018 ਤੋਂ ਅਪਰੈਲ 2019 ਤੱਕ 12 ਮਹੀਨਿਆਂ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਹੋ ਸਕਦੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਹਾਲਤ ਬਾਰੇ ਨਾ ਭਾਰਤ ਤੇ ਨਾ ਹੀ ਪਾਕਿਸਤਾਨ ਗੰਭੀਰ ਹਨ।

ਇਸ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, “ਜੰਮੂ ਕਸ਼ਮੀਰ ‘ਤੇ OHCHR ਦੀ ਰਿਪੋਰਟ ‘ਚ ਪੂਰਬ ਦੀਆਂ ਫਰਜ਼ੀ, ਦੁਰਭਾਵਨਾ ਤੋਂ ਪ੍ਰੇਰਿਤ ਗੱਲਾਂ ਨੂੰ ਹੀ ਬਰਕਰਾਰ ਰੱਖਿਆ ਹੈ।” ਉਨ੍ਹਾਂ ਨੇ ਕਿਹਾ, “ਭਾਰਤ ਨੇ ਮਨੁੱਖੀ ਅਧਿਕਾਰ ਦੇ ਲਈ OHCHR ਦੀ ਰਿਪੋਰਟ ਦੀ ਅਪਡੇਟ ‘ਤੇ ਸਖ਼ਤ ਵਿਰੋਧ ਕੀਤਾ ਹੈ।

ਪਿਛਲੇ ਸਾਲ OHCHR ਨੇ ਕਸ਼ਮੀਰ ‘ਤੇ ਆਪਣੀ ਪਹਿਲੀ ਰਿਪੋਰਟ ਜਾਰੀ ਕੀਤੀ ਸੀ। ਉਸ ਤੋਂ ਬਾਅਦ ਅੱਜ ਉਸੇ ਰਿਪੋਰਟ ਦੀ ਅਗਲੀ ਕੜੀ ‘ਚ ਉਸ ਨੇ ਦਾਅਵਾ ਕੀਤਾ, “ਨਾ ਤਾਂ ਭਾਰਤ ਨੇ ਤੇ ਨਾ ਪਾਕਿਸਤਾਨ ਨੇ ਮਸਲੇ ਦੇ ਹੱਲ ਲਈ ਕੋਈ ਠੋਸ ਕਦਮ ਚੁੱਕਿਆ।”

Related posts

ਨਵੀਂ ਮੁੰਬਈ: 1 ਲੱਖ ਰੁਪਏ ਦੀ ਹੈਰੋਇਨ ਸਮੇਤ ਦੋ ਪੰਜਾਬੀ ਗ੍ਰਿਫ਼ਤਾਰ

On Punjab

ਕੈਨੇਡਾ ‘ਚ ਕੁਦਰਤ ਦੀ ਖੂਬਸੂਰਤੀ ਦੀ ਅਗਵਾਈ ਕਰਦੀ ਪੱਤਝੜ ਦੀ ਰੁੱਤ ਸ਼ੁਰੂ

On Punjab

15 ਅਗਸਤ ਨੂੰ ਸਕੂਲ ‘ਚ ਨਹੀਂ ਮਿਲੇ ਲੱਡੂ, ਛੁੱਟੀ ਹੋਣ ਤੋਂ ਬਾਅਦ ਮੁੰਡੇ ਨੇ ਟੀਚਰਾਂ ਨੂੰ ਫੜ੍ਹ-ਫੜ੍ਹ ਕੁੱਟਿਆ…

On Punjab