PreetNama
ਖਾਸ-ਖਬਰਾਂ/Important News

ਕਸ਼ਮੀਰ ਨੂੰ ਲੈ ਕੇ ਭਾਰਤ-ਪਾਕਿ ਵਿਚਾਲੇ ਖੜਕੀ, ਇਮਰਾਨ ਨੇ ਫਿਰ ਸੱਦੀ ਉੱਚ ਪੱਧਰੀ ਬੈਠਕ

ਇਸਲਾਮਾਬਾਦ: ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ‘ਤੇ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। Article 370 ਨੂੰ ਬੇਅਸਰ ਕਰਨ ਸਬੰਧੀ ਭਾਰਤ ਦੇ ਫੈਸਲੇ ‘ਤੇ ਪਾਕਿਸਤਾਨ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਇਸ ਮੁੱਦੇ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਮੀ ਸੁਰੱਖਿਆ ਕਮੇਟੀ ਦੀ ਇੱਕ ਹੋਰ ਬੈਠਕ ਸੱਦ ਲਈ ਹੈ।

ਪਾਕਿਸਤਾਨ ਮੀਡੀਆ ਮੁਤਾਬਕ ਇਸ ਬੈਠਕ ਵਿੱਚ ਭਾਰਤ ਦੇ ਕਸ਼ਮੀਰ ‘ਤੇ ਫੈਸਲੇ ਬਾਰੇ ਗੱਲਬਾਤ ਹੋ ਸਕਦੀ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਆਰਟੀਕਲ ਬੇਅਸਰ ਕਰਨ ਖ਼ਿਲਾਫ਼ ਹਰ ਸੰਭਵ ਵਿਕਲਪ ਦੀ ਵਰਤੋਂ ਕਰੇਗਾ। ਹਾਲਾਂਕਿ ਭਾਰਤ ਨੇ ਵੀ ਪਾਕਿਸਤਾਨ ਦੀ ਹਰ ਹਰਕਤ ‘ਤੇ ਤਿੱਖੀ ਨਜ਼ਰ ਰੱਖੀ ਹੋਈ ਹੈ।

ਪਾਕਿਸਤਾਨ ਨੇ ਭਾਰਤ ਦੀ ਮੋਦੀ ਸਰਕਾਰ ਵੱਲੋਂ ਕਸ਼ਮੀਰ ਨੂੰ ਵਿਸ਼ੇਸ਼ ਰੁਤਬਾ ਦੇਣ ਵਾਲੇ ਆਰਟੀਕਲ 370 ਨੂੰ ਨਕਾਰਾ ਕਰਨ ਤੇ ਸੂਬੇ ਦੇ ਪੁਨਰਗਠਨ ਦਾ ਸਖ਼ਤ ਵਿਰੋਧ ਕਰਦਿਆਂ ਇਸ ਕਦਮ ਨੂੰ ਇੱਕ ਪਾਸੜ ਦੱਸਿਆ ਸੀ। ਪਾਕਿਸਤਾਨ ਦਾ ਦਾਅਵਾ ਹੈ ਕਿ ਆਰਟੀਕਲ 370 ਨਾਲ ਛੇੜਛਾੜ ਕਰ ਭਾਰਤ ਨੇ ਪੁਲਵਾਮਾ ਜਿਹੇ ਇੱਕ ਹੋਰ ਅੱਤਵਾਦੀ ਹਮਲੇ ਨੂੰ ਸੱਦਾ ਦੇ ਦਿੱਤਾ ਹੈ। ਮੋਦੀ ਸਰਕਾਰ ਦੇ ਇਸ ਕਦਮ ਨਾਲ ਕਸ਼ਮੀਰ ਵਿੱਚ ਹਾਲਾਤ ਹੋਰ ਵੀ ਖ਼ਰਾਬ ਹੋਣਗੇ।

Related posts

ਕੇਜਰੀਵਾਲ ਵੱਲੋਂ ਮੁਹਾਲੀ ’ਚ ਸੀਵਰੇਜ ਟਰੀਟਮੈਂਟ ਪਲਾਂਟ ਦਾ ਉਦਘਾਟਨ

On Punjab

ਸੁਪਰੀਮ ਕੋਰਟ ਵੱਲੋਂ ਮਹਿਲਾ ਰਾਖਵਾਂਕਰਨ ਐਕਟ ਖ਼ਿਲਾਫ਼ ਪਟੀਸ਼ਨਾਂ ‘ਤੇ ਗ਼ੌਰ ਕਰਨ ਤੋਂ ਨਾਂਹ

On Punjab

ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਝੀਂਡਾ ਖ਼ਿਲਾਫ਼ ਬਗਾਵਤ

On Punjab