PreetNama
ਖਾਸ-ਖਬਰਾਂ/Important News

ਕਸ਼ਮੀਰ ‘ਤੇ ਪਾਕਿ ਫੌਜ ਮੁਖੀ ਬਾਜਵਾ ਦਾ ਵੱਡਾ ਐਲਾਨ

ਇਸਲਾਮਾਬਾਦ: ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਦੀ ਫੌਜ ਸੰਘਰਸ਼ਸ਼ੀਲ ਕਸ਼ਮੀਰ ਖੇਤਰ ਦੇ ਲੋਕਾਂ ਦਾ ਸਮਰਥਨ ਕਰਨ ਲਈ “ਕਿਸੇ ਵੀ ਹੱਦ ਤੱਕ” ਜਾਵੇਗੀ। ਬੀਤੇ ਦਿਨੀਂ ਭਾਰਤ ਵੱਲੋਂ ਆਪਣੇ ਖੇਤਰ ‘ਚ ਕਸ਼ਮੀਰ ਦੇ ਦੋ ਟੋਟੇ ਕਰਕੇ ਉਸ ਦਾ ਵਿਸ਼ੇਸ਼ ਰੁਤਬਾ ਰੱਦ ਕਰ ਦਿੱਤਾ ਗਿਆ ਹੈ।

ਪਾਕਿਸਤਾਨ ਦੇ ਰਾਵਲਪਿੰਡੀ ਵਿੱਚ ਕਮਾਂਡਰਾਂ ਨਾਲ ਮੁਲਾਕਾਤ ਤੋਂ ਬਾਅਦ ਜਨਰਲ ਬਾਜਵਾ ਨੇ ਕਿਹਾ, “ਪਾਕਿਸਤਾਨ ਫੌਜ ਆਪਣੇ ਅੰਤ ਤੱਕ ਸੰਘਰਸ਼ ਵਿੱਚ ਕਸ਼ਮੀਰੀਆਂ ਦੇ ਨਾਲ ਖੜ੍ਹੀ ਹੈ।”

ਉਨ੍ਹਾਂ ਅੱਗੇ ਹੋਰ ਜਾਣਕਾਰੀ ਦਿੰਦੇ ਕਿਹਾ, “ਅਸੀਂ ਤਿਆਰ ਹਾਂ ਤੇ ਇਸ ਸਬੰਧ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਕਿਸੇ ਵੀ ਹੱਦ ਤਕ ਜਾਵਾਂਗੇ।”

Related posts

ਕੋਰੋਨਾ ਰਾਹਤ ਪੈਕੇਜ ‘ਚ ਵਾਧੇ ਦਾ ਬਿੱਲ ਅਮਰੀਕੀ ਸੰਸਦ ‘ਚ ਪਾਸ

On Punjab

Racism in US: ਅਮਰੀਕਾ ਦੇ ਪਾਪਾਂ ਦਾ ਪਰਦਾਫਾਸ਼ ਕਰਨ ਵਾਲੀ ਇੱਕ ਰਿਪੋਰਟ! ਦੇਸ਼ ਨਸਲਵਾਦ ਤੇ ਅਸਮਾਨਤਾ ‘ਚ ਹੈ ਸਭ ਤੋਂ ਉੱਪਰ

On Punjab

ਅਯੁੱਧਿਆ: ਦਲਿਤ ਲੜਕੀ ਦੇ ਕਤਲ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

On Punjab