PreetNama
ਫਿਲਮ-ਸੰਸਾਰ/Filmy

ਕਰੀਨਾ ਕਪੂਰ ਦੀ ਬੇਬੀ ਬੰਪ ‘ਚ ਲੇਟੈਸਟ ਫੋਟੋ, ਫੈਨਸ ਦੇ ਦਿਲਾਂ ‘ਤੇ ਛਾਈ ਬੇਬੋ

ਅਦਾਕਾਰਾ ਕਰੀਨਾ ਕਪੂਰ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਪਾਲਮਪੁਰ ਤੋਂ ਛੁੱਟੀਆਂ ਬਿਤਾਉਣ ਤੋਂ ਬਾਅਦ ਮੁੰਬਈ ਵਾਪਸ ਆ ਕੇ ਕਰੀਨਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਤੋਂ ਬਾਅਦ ਕਰੀਨਾ ਨੇ ਮੁੜ ਆਪਣੇ ਆਪ ਨੂੰ ਟਰੇਂਡ ‘ਚ ਕੀਤਾ ਹੈ। ਇਸ ਫੋਟੋ ‘ਚ ਉਹ ਆਪਣਾ ਬੇਬੀ ਬੰਪ ਫਲੌਂਟ ਕਰ ਰਹੀ ਹੈ। ਕਰੀਨਾ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਇਸ ਤਸਵੀਰ ‘ਚ ਪਿੰਕ ਰੰਗ ਦੇ ਸਪੋਰਟਸ ਆਊਟਟਫਿਟ ‘ਚ ਨਜ਼ਰ ਆ ਰਹੀ ਹੈ।
ਕਰੀਨਾ ਕਪੂਰ ਨੇ ਆਪਣੇ ਇਸ ਸਪੋਰਟਸ ਆਊਟਟਫਿਟ ‘ਚ ਬੇਬੀ ਬੰਪ ਦੀ ਤਸਵੀਰ ਸ਼ੇਅਰ ਕੀਤੀ। ਕਰੀਨਾ ਕਪੂਰ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇਉਸ ਦੇ ਫੈਨਜ਼ ‘ਚ ਬਹੁਤ ਟਰੇਂਡ ਕਰ ਰਹੀ ਹੈ। ਦਰਅਸਲ ਕਰੀਨਾ ਕਪੂਰ ਖਾਨ ਨੇ ਇਹ ਤਸਵੀਰ ਕਿਸੇ ਬ੍ਰਾਂਡ ਪ੍ਰੋਮੋਸ਼ਨ ਦੀ ਐਡ ਦੇ ਸੈੱਟ ਤੋਂ ਖਿੱਚੀ ‘ਤੇ ਸ਼ੇਅਰ ਕੀਤੀ ਹੈ ਤੇ ਲਿਖਿਆ ਹੈ “ਅੱਸੀ ਦੋ ਜਾਣੇ ਇਕ ਸੈੱਟ ਤੇ” ਇਸ ਤੋਂ ਇਲਾਵਾ ਕਰੀਨਾ ਨੇ ਹਾਲ ਹੀ ‘ਚ ਬਾਲੀਵੁੱਡ ਦੇ ਸ਼ੋਅ ਮੈਨ ਵਜੋਂ ਜਾਣੇ ਜਾਂਦੇ ਰਾਜ ਕਪੂਰ ਨੂੰ ਯਾਦ ਕਰਦਿਆਂ ਇੰਸਟਾਗ੍ਰਾਮ ‘ਤੇ ਇੱਕ ਫੋਟੋ ਸ਼ੇਅਰ ਕੀਤੀ।
ਉਸ ਨੇ ਲਿਖਿਆ ਕਿ ਅੱਜ ਰਾਜ ਕਪੂਰ ਦਾ 96 ਬਰਥਡੇ ਹੈ, ਹੈਂਪੀ ਬਰਥਡੇ ਦਾਦਾ ਜੀ। ਕਰੀਨਾ ਕਪੂਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਫਿਲਮ ‘ਲਾਲ ਸਿੰਘ ਚੱਡਾ’ ‘ਚ ਆਮਿਰ ਖਾਨ ਦੇ ਨਾਲ ਨਜ਼ਰ ਆਵੇਗੀ। ਕਰੀਨਾ ਕਪੂਰ ਨੇ ਕੁਝ ਦਿਨ ਪਹਿਲਾਂ ਫਿਲਮ ‘ਲਾਲ ਸਿੰਘ ਚੱਡਾ’ ਦੀ ਸ਼ੂਟਿੰਗ ਖਤਮ ਕੀਤੀ ਹੈ। ਕਰੀਨਾ ਅਤੇ ਅਮੀਰ ਖਾਨ ਦੀ ਇਹ ਫਿਲਮ 2021 ਦੇ ਕ੍ਰਿਸਮਸ ਮੌਕੇ ‘ਤੇ ਰਿਲੀਜ਼ ਹੋਵੇਗੀ।

Related posts

ਵਿਆਹ ਦੀਆਂ ਖਬਰਾਂ ਵਿਚਾਲੇ ਆਲੀਆ ਭੱਟ ਨੇ ਸ਼ੇਅਰ ਕੀਤੀ ਅਜਿਹੀ ਤਸਵੀਰ, ਫੋਟੋ ਦੇਖ ਕੇ ਪ੍ਰਿਯੰਕਾ ਚੋਪੜਾ ਨੇ ਕੀਤੀ ਇਹ ਟਿੱਪਣੀ

On Punjab

ਇਸ ਇਨਸਾਨ ਨੂੰ ਰੋਂਦੇ ਨਹੀਂ ਦੇਖ ਸਕਦੀ ਹਿਮਾਂਸ਼ੀ ਖੁਰਾਣਾ

On Punjab

ਆਮਿਰ ਖ਼ਾਨ ਦੀ ਧੀ ਇਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਹੋਈਆਂ ਵਾਇਰਲ

On Punjab