17.2 F
New York, US
January 25, 2026
PreetNama
ਫਿਲਮ-ਸੰਸਾਰ/Filmy

ਕਰੀਅਰ ਅਚੀਵਮੈਂਟ ਐਵਾਰਡ’ ਲੈਣ ਲਈ ਸ਼ਾਹਰੁਖ਼ ਸਵਿਟਜ਼ਰਲੈਂਡ ਰਵਾਨਾ

ਅਦਾਕਾਰ ਸ਼ਾਹਰੁਖ਼ ਖ਼ਾਨ 77ਵੇਂ ਲੋਕਾਰਨੋ ਫਿਲਮ ਫੈਸਟੀਵਲ ਲਈ ਅੱਜ ਸਵਿਟਜ਼ਰਲੈਂਡ ਰਵਾਨਾ ਹੋ ਗਿਆ ਹੈ, ਜਿੱਥੇ ਉਸ ਨੂੰ ‘ਕਰੀਅਰ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਉਸ ਨੂੰ 10 ਅਗਸਤ ਨੂੰ ਪੀਆਜ਼ਾ ਗਰੈਂਡ, ਲੋਕਾਰਨੋ ਵਿੱਚ ਇਸ ਐਵਾਰਡ ਨਾਲ ਸਨਮਾਨਿਆ ਜਾਵੇਗਾ। 59 ਸਾਲਾ ਅਦਾਕਾਰ ਨੂੰ ਅੱਜ ਮੁੰਬਈ ਹਵਾਈ ਅੱਡੇ ’ਤੇ ਦੇਖਿਆ ਗਿਆ। ਉਸ ਨੇ ਚਿੱਟੀ ਟੀ-ਸ਼ਰਟ, ਡੈਨਿਮਜ਼ ਅਤੇ ਜੈਕੇਟ ਪਹਿਨੀ ਹੋਈ ਸੀ। 2010 ਵਿੱਚ ਸ਼ੁਰੂ ਹੋਇਆ ਇਹ ਐਵਾਰਡ ਉਨ੍ਹਾਂ ਸ਼ਖ਼ਸੀਅਤਾਂ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਸਿਨੇਮਾ ਨੂੰ ਮੁੜ ਪਰਿਭਾਸ਼ਤ ਕਰਨ ਵਿੱਚ ਅਹਿਮ ਯੋਗਦਾਨ ਦਿੱਤਾ ਹੋਵੇ। ਜ਼ਿਕਰਯੋਗ ਹੈ ਕਿ ਲਗਪਗ ਤਿੰਨ ਦਹਾਕਿਆਂ ਵਿੱਚ ਸ਼ਾਹਰੁਖ਼ ਖਾਨ ਨੇ ‘ਡਰ’, ‘ਬਾਜ਼ੀਗਰ’, ‘ਦਿਲ ਤੋ ਪਾਗਲ ਹੈ’, ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’, ‘ਦੇਵਦਾਸ’ ਅਤੇ ‘ਕੁਛ ਕੁਛ ਹੋਤਾ ਹੈ’ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ।

Related posts

ਅਕਸ਼ੇ ਕੁਮਾਰ ਨੇ ‘ਮਿਸ਼ਨ ਮੰਗਲ’ ਦਾ ਨਵਾਂ ਪੋਸਟਰ ਕੀਤਾ ਰਿਲੀਜ਼, ਇਸ ਦਿਨ ਆ ਰਿਹਾ ਟ੍ਰੇਲਰ

On Punjab

Malaika Arjun Wedding: ਹੋਣ ਜਾ ਰਿਹਾ ਹੈ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਦਾ ਵਿਆਹ, ਜਾਣੋ ਕਦੋਂ

On Punjab

Neha Kakkar YouTube Award: ਨੇਹਾ ਕੱਕਡ਼ ਬਣੀ ‘ਯੂ-ਟਿਊਬ ਡਾਇਮੰਡ ਐਵਾਰਡ’ ਲੈਣ ਵਾਲੀ ਇਕੱਲੀ ਭਾਰਤੀ ਸਿੰਗਰ

On Punjab