PreetNama
ਫਿਲਮ-ਸੰਸਾਰ/Filmy

ਕਪਿਲ ਦਾ ਸ਼ੋਅ ਵੇਖ ਰਹੀ ਬੱਚੀ ਤੋਂ ਪੁੱਛਿਆ ਕੌਣ ਹੈ ਇਹ ਤਾਂ ਮਿਲਿਆ ਇਹ ਮਜ਼ੇਦਾਰ ਜਵਾਬ

ਮੁੰਬਈ: ਕਾਮੇਡੀ ਕਿੰਗ ਕਪਿਲ ਸ਼ਰਮਾ (Kapil Sharma) ਆਪਣੇ ਅੰਦਾਜ਼ ਲਈ ਕਾਫੀ ਫੇਮਸ ਹੈ। ਆਪਣੇ ਪ੍ਰੋਗਰਾਮ ‘ਦ ਕਪਿਲ ਸ਼ਰਮਾ ਸ਼ੋਅ’ ਨਾਲ ਉਹ ਲੋਕਾਂ ਦੇ ਦਿਲਾਂ ‘ਤੇ ਵੀ ਰਾਜ ਕਰਦਾ ਹੈ। ਐਕਟਰਸ ਦੀ ਨਕਲ ਤੇ ਆਪਣੇ ਕੰਟੈਂਟ ਕਰਕੇ ‘ਦ ਕਪਿਲ ਸ਼ਰਮਾ ਸ਼ੋਅ’ (The Kapil Sharma Show) ਟੀਆਰਪੀ ਦੀ ਦੌੜ ਵਿੱਚ ਹਮੇਸ਼ਾਂ ਅੱਗੇ ਰਹਿੰਦਾ ਹੈ।

ਇਸ ਤੋਂ ਇਲਾਵਾ ਹਾਲ ਹੀ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਲੜਕੀ ਕਪਿਲ ਸ਼ਰਮਾ ਦਾ ਸ਼ੋਅ ਕਰਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਜਦੋਂ ਲੜਕੀ ਨੂੰ ਪੁੱਛਿਆ ਗਿਆ ਕਿ ਇਹ ਕੌਣ ਹੈ ਤਾਂ ਉਸ ਨੇ ਬਗੈਰ ਕਿਸੇ ਝਿਜਕ ਦੇ ਜਵਾਬ ਦਿੱਤਾ ਕਪਿਲ ਸ਼ਰਮਾ।

ਕਪਿਲ ਸ਼ਰਮਾ ਨੇ ਇਸ ਵੀਡੀਓ ਨੂੰ ਆਪਣੇ ਟਵਿੱਟਰ ਹੈਂਡਲ ਨਾਲ ਸ਼ੇਅਰ ਕੀਤਾ ਹੈ, ਜੋ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ। ਇਸ ਦੇ ਨਾਲ ਹੀ ਲੋਕ ਇਸ ‘ਤੇ ਜ਼ਬਰਦਸਤ ਕਮੈਂਟ ਕਰ ਰਹੇ ਹਨ। ਇਸ ਵੀਡੀਓ ਨੂੰ ਵੇਖ ਕੇ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਪਿਲ ਸ਼ਰਮਾ ਨਾ ਸਿਰਫ ਵੱਡਿਆਂ ਦੇ ਸਗੋਂ ਬੱਚਿਆਂ ਦੇ ਦਿਲਾਂ ‘ਤੇ ਵੀ ਰਾਜ ਕਰਦਾ ਹੈ। ਇਸ ਦੇ ਨਾਲ ਹੀ ਬੱਚੇ ਵੀ ਉਸ ਨੂੰ ਚੰਗੀ ਤਰ੍ਹਾਂ ਪਛਾਣਦੇ ਹਨ।

ਦੱਸ ਦਈਏ ਕਿ ਕਪਿਲ ਸ਼ਰਮਾ ਦਾ ਪ੍ਰੋਗਰਾਮ ‘ਦ ਕਪਿਲ ਸ਼ਰਮਾ ਸ਼ੋਅ’ ਹਰ ਘਰ ‘ਚ ਵੇਖਿਆ ਜਾਂਦਾ ਹੈ। ਕਾਮੇਡੀ ਕਿੰਗ ਦੇ ਨਾਲ, ਭਾਰਤੀ ਸਿੰਘ, ਚੰਦਨ ਪ੍ਰਭਾਕਰ, ਕ੍ਰਿਸ਼ਣਾ ਅਭਿਸ਼ੇਕ, ਕਿਕੂ ਸ਼ਾਰਦਾ ਤੇ ਸੁਮੋਨਾ ਚੱਕਰਵਰਤੀ ਵੀ ਇਸ ਸ਼ੋਅ ਵਿੱਚ ਲੋਕਾਂ ਨੂੰ ਕਾਫੀ ਹਸਾਉਂਦੇ ਹਨ। ਇਸ ਦੇ ਨਾਲ ਹੀ ਜੇਕਰ ਤੁਸੀਂ ਕਾਮੇਡੀ ਕਿੰਗ ਦੀ ਗੱਲ ਕਰੀਏ ਤਾਂ ਉਹ ਘਰ ਰਹਿੰਦੇ ਹੋਏ ਵੀ ਸੋਸ਼ਲ ਮੀਡੀਆ ‘ਤੇ ਖੂਬ ਐਕਟਿਵ ਰਹਿੰਦਾ ਹੈ ਤੇ ਆਪਣੇ ਫੈਨਸ ਨਾਲ ਜੁੜਿਆ ਰਹਿੰਦਾ ਹੈ।

Related posts

ਗੁਰਦਾਸ ਮਾਨ ਲਈ ਨਵੀਂ ਮੁਸੀਬਤ, ਬਾਈਕਾਟ ਦਾ ਐਲਾਨ

On Punjab

ਐਮੀ ਵਿਰਕ ਦੇ ਜਨਮ ਦਿਨ ਮੌਕੇ ਜਾਣੋ ਉਹਨਾਂ ਦੀ ਜਿੰਦਗੀ ਦੀਆਂ ਕੁਝ ਦਿਲਚਸਪ ਗੱਲਾਂ

On Punjab

ਤੜਪ’ ਦੇ ਨਾਲ ਸੁਨੀਲ ਸ਼ੈੱਟੀ ਦੇ ਬੇਟੇ ਅਹਾਨ ਸ਼ੈੱਟੀ ਦਾ ਬਾਲੀਵੁੱਡ ਡੈਬਿਊ, 2000 ਤੋਂ ਵੱਧ ਸਕਰੀਨਾਂ ’ਤੇ ਫਿਲਮ ਰਿਲੀਜ਼

On Punjab