PreetNama
ਸਮਾਜ/Social

ਕਠੂਆ ਗੈਂਗਰੇਪ ਮਾਮਲੇ ‘ਚ ਛੇ ਦੋਸ਼ੀ, ਸਜ਼ਾ ਦਾ ਫੈਸਲਾ ਜਲਦ

ਪਠਾਨਕੋਟ: ਕਠੂਆ ਗੈਂਗਰੇਪ ਮਾਮਲੇ ‘ਚ ਪਠਾਨਕੋਟ ਅਦਾਲਤ ਨੇ ਫ਼ੈਸਲਾ ਸੁਣਾ ਦਿੱਤਾ ਹੈ। ਅਦਲਤ ਨੇ ਸੱਤ ਵਿੱਚੋਂ ਛੇ ਜਣਿਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਜਦਕਿ ਇੱਕ ਨੂੰ ਬਰੀ ਕਰ ਦਿੱਤਾ ਹੈ। ਦੋਸ਼ੀਆਂ ਲਈ ਸਜ਼ਾ ਦਾ ਐਲਾਨ ਬਾਅਦ ਦੁਪਹਿਰ ਦੋ ਵਜੇ ਕੀਤਾ ਜਾ ਸਕਦਾ ਹੈ।

ਦੋਸ਼ੀਆਂ ਵਿੱਚ ਸਾਂਝੀ ਰਾਮ, ਦੀਪਕ ਖਜੂਰੀਆ, ਪਰਵੇਸ਼, ਆਨੰਦ ਦੱਤਾ, ਸੁਰਿੰਦਰ ਵਰਮਾ ਅਤੇ ਤਿਲਕ ਰਾਜ ਸ਼ਾਮਲ ਹਨ ਜਦਕਿ ਮੁਲਜ਼ਮ ਵਿਸ਼ਾਲ ਨੂੰ ਕੋਰਟ ਨੇ ਬਰੀ ਕਰ ਦਿੱਤਾ ਹੈ। ਉਕਤ ਛੇ ਦੋਸ਼ੀਆਂ ਨੂੰ ਅਦਾਲਤ ਨੇ ਗੈਂਗਰੇਪ ਤੇ ਕਤਲ ਮਾਮਲੇ ਵਿੱਚ ਧਾਰਾਵਾਂ 201, 302,363, 120B, 343 ਤੇ 376B ਤਹਿਤ ਦੋਸ਼ੀ ਠਹਿਰਾਇਆ ਗਿਆ ਹੈ।

ਅਦਾਲਤ ਨੇ ਮੰਨਿਆ ਕਿ ਵਿਸ਼ਾਲ ਮੌਕਾ ਏ ਵਾਰਦਾਤ ‘ਤੇ ਮੌਜੂਦ ਨਹੀਂ ਸੀ, ਇਸ ਲਈ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ ਪਰ ਉਸ ਦੇ ਪਿਤਾ ਸਾਂਝੀ ਰਾਮ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਕੁਝ ਘੰਟਿਆਂ ਵਿੱਚ ਦੋਸ਼ੀਆਂ ਲਈ ਸਜ਼ਾ ਦਾ ਐਲਾਨ ਸੰਭਵ ਹੈ।

Related posts

ਭਾਰਤ ਵਿਚ ਇਲਾਜ ਦੌਰਾਨ ਮਰਨ ਵਾਲੇ ਪਾਕਿਸਤਾਨੀ ਵਿਅਕਤੀ ਦੀ ਲਾਸ਼ ਉਡੀਕ ਰਹੇ ਮਾਪੇ

On Punjab

ਮੁਸਲਿਮ ਔਰਤਾਂ ਨੂੰ ਤਲਾਕ ਲਈ ਅਦਾਲਤ ਜਾਣਾ ਚਾਹੀਦਾ ਹੈ, ਸ਼ਰੀਅਤ ਕੌਂਸਲ ਅਦਾਲਤ ਨਹੀਂ : ਮਦਰਾਸ ਹਾਈ ਕੋਰਟ

On Punjab

ਅਲਾਹਾਬਾਦੀਆ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਮਿਲੀ

On Punjab