45.79 F
New York, US
March 29, 2024
PreetNama
ਸਿਹਤ/Health

ਕਈ ਰੋਗਾਂ ਦੀ ਦਵਾ ਹੈ ਗੁਣਕਾਰੀ ‘ਸੌਂਫ’, ਜਾਣੋ ਹੋਰ ਵੀ ਕਈ ਫ਼ਾਇਦੇ

ਸਿਹਤ -ਕਈ ਰੋਗਾਂ ਦੀ ਦਵਾ ਹੈ ਗੁਣਕਾਰੀ ‘ਸੌਂਫ’, ਜਾਣੋ ਹੋਰ ਵੀ ਕਈ ਫ਼ਾਇਦੇ : ਕੁਦਰਤ ਨੇ ਸਾਨੂੰ ਚੰਗੀਆਂ ਖਾਣ-ਪੀਣ ਦੀਆਂ ਸੌਗਾਤਾਂ ਨਾਲ ਨਿਵਾਜਿਆ ਹੈ। ‘ਸੌਂਫ’ ਜਿਸਨੂੰ ਅਕਸਰ ਲੋਕ ਰੋਟੀ ਖਾਣ ਤੋਂ ਬਾਅਦ ਸੁਆਦ ਵਜੋਂ ਖਾਣਾ ਪਸੰਦ ਕਰਦੇ ਹਨ, ਆਪਣੇ ਅੰਦਰ ਅਥਾਹ ਗੁਣਾਂ ਦਾ ਭੰਡਾਰ ਸਮੋ ਕੇ ਬੈਠੀ ਹੈ। ਸੌਂਫ ਖਾਣ ਨਾਲ ਜਿੱਥੇ ਸਾਨੂੰ ਕਈ ਫਾਇਦੇ ਹੁੰਦੇ ਹਨ ਉੱਥੇ ਹੀ ਸਾਨੂੰ ਕਈ ਬਿਮਾਰੀਆਂ ਤੋਂ ਨਿਜਾਤ ਵੀ ਮਿਲਦੀ ਹੈ ।

ਕਦੇ ਕਿਸੇ ਦੇ ਢਿੱਡ ਪੀੜ ਹੋਣੀ ਜਾਂ ਗੈਸ ਮਹਿਸੂਸ ਹੋਣੀ ਤਾਂ ਸਾਡੇ ਬਜ਼ੁਰਗ ਕਿਹਾ ਕਰਦੇ ਸੀ ਸੌਂਫ ਦਾ ਫ਼ੱਕਾ ਮਾਰ ਲਓ ਝੱਟ ਦੇਣੀ ਰਾਮ ਆਜੂ ! ਅੱਜ ਜਦੋਂ ਉਹ ਗੱਲਾਂ ਵਿਚਾਰੀਦੀਆਂ ਨੇ ਤਾਂ ਸਮਝ ਆਉਂਦੀ ਹੈ ਕਿ ਪੁਰਾਣੇ ਬਜ਼ੁਰਗ ਗੱਲ ਅਜ਼ਮਾਈ ਹੋਈ ਅਤੇ ਸਿਆਣੀ ਕਰ ਜਾਂਦੇ ਸਨ ।

ਅੱਜ ਅਸੀਂ ਭਾਰਤ ਦੇ ਰਾਜਸਥਾਨ , ਆਂਧਰਾ ਪ੍ਰਦੇਸ਼, ਪੰਜਾਬ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਕਰਨਾਟਕਾ ਅਤੇ ਹਰਿਆਣਾ ਵਿੱਚ ਸਭ ਤੋਂ ਵੱਧ ਪੈਦਾ ਕੀਤੀ ਜਾਣ ਵਾਲੀ ਫ਼ਸਲ ਸੌਂਫ ਦੇ ਗੁਣਾਂ ਬਾਰੇ ਗੱਲ ਕਰਾਂਗੇ ।

ਕੈਲਸ਼ੀਅਮ, ਤਾਂਬਾ, ਆਇਰਨ, ਪੋਟਾਸ਼ੀਅਮ, ਜ਼ਿੰਕ, ਮੈਗਨੀਸ਼ੀਅਮ ਅਤੇ ਕਈ ਮਹੱਤਵਪੂਰਣ ਤਤਾਂ ਨਾਲ ਭਰਪੂਰ ਸੌਂਫ ਸਾਡੀ ਸਿਹਤ ਲਈ ਬਹੁਤ ਗੁਣਕਾਰੀ ਹੈ , ਸੌਂਫ ਦਾ ਸੇਵਨ ਕਈ ਬਿਮਾਰੀਆਂ ਨੂੰ ਖ਼ਤਮ ਕਰਨ ਦੀ ਸਮਰੱਥਾ ਰੱਖਦਾ ਹੈ ।

1. ਪਾਚਨ ਕਿਰਿਆ – ਜੇਕਰ ਤੁਸੀਂ ਭੋਜਨ ਕਰਨ ਤੋਂ ਬਾਅਦ ਸੌਂਫ ਅਤੇ ਮਿਸ਼ਰੀ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਸੌਂਫ ਭੋਜਨ ਨੂੰ ਹਜ਼ਮ ਕਰਨ ‘ਚ ਸਹਾਇਤਾ ਕਰਦੀ ਹੈ ।

2. ਕਬਜ਼ ਤੋਂ ਛੁਟਕਾਰਾ :- ਸੌਂਫ ਦੇ ਚੂਰਨ ਨੂੰ ਕੋਸੇ ਪਾਣੀ ਨਾਲ ਰਾਤ ਨੂੰ ਲੈਣ ਨਾਲ ਕਬਜ਼ ਅਤੇ ਗੈਸ ਤੋਂ ਰਾਹਤ ਮਿਲਦੀ ਹੈ , ਜੇਕਰ ਤੁਹਾਨੂੰ ਕਬਜ਼ ਅਤੇ ਗੈਸ ਦੀ ਸਮੱਸਿਆ ਰਹਿੰਦੀ ਹੈ ਤਾਂ ਸੌਂਫ਼ ਦਾ ਸੇਵਨ ਸ਼ੁਰੂ ਕਰੋ , ਕਾਫ਼ੀ ਰਾਹਤ ਮਿਲੇਗੀ ।

3. ਬਲੱਡ ਪ੍ਰੈਸ਼ਰ :- ਕਿਹਾ ਜਾਂਦਾ ਹੈ ਕਿ ਸੌਂਫ ਦੇ ਬੀਜਾਂ ਨੂੰ ਚਬਾਉਣ ਨਾਲ ਲਾਰ ‘ਚ ਨਾਈਟ੍ਰਾਈਟ ਦੀ ਮਾਤਰਾ ਵਧਣ ‘ਚ ਮਦਦ ਮਿਲਦੀ ਹੈ , ਜਿਸ ਨਾਲ ਰਕਤਚਾਪ ਦੇ ਸਤਰ ਦਾ ਪਤਾ ਲਗਾਇਆ ਜਾ ਸਕਦਾ ਹੈ , ਪੋਟਾਸ਼ੀਅਮ ਦਾ ਚੰਗਾ ਸਰੋਤ ਹੋਣ ਦੇ ਨਾਤੇ ਸੌਂਫ ਦਿਲ ਦੀ ਗਤੀ ਅਤੇ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ ‘ਚ ਸਹਾਈ ਹੁੰਦੀ ਹੈ ।

4. (Water Retention) ਨੂੰ ਕਰਦੀ ਹੈ ਠੀਕ :- ਸੌਂਫ ਦੀ ਚਾਹ ਦਾ ਸੇਵਨ ਤੁਹਾਡੇ ਸਰੀਰ ਅੰਦਰ ਵਾਧੂ ਪਾਣੀ ਨੂੰ ਬਾਹਰ ਕੱਢਣ ‘ਚ ਸਹਾਈ ਹੁੰਦਾ ਹੈ , ਇਸ ਨਾਲ ਪਿਸ਼ਾਪ ਨਾਲੀ ਦੀ ਤਕਲੀਫ਼ ‘ਚ ਵੀ ਰਾਹਤ ਮਿਲਦੀ ਹੈ ।

5. ਪੇਟ ਦੀ ਤਕਲੀਫ਼ ਕਰਦੀ ਹੈ ਦੂਰ :- ਜੇਕਰ ਤੁਹਾਨੂੰ ਲੱਗੇ ਕਿ ਤੁਸੀਂ ਲੋੜ ਤੋਂ ਵੱਧ ਖਾਣਾ ਖਾ ਚੁੱਕੇ ਹੋ ਅਤੇ ਜੀਅ ਕੱਚਾ-ਕੱਚਾ ਜਿਹਾ ਮਹਿਸੂਸ ਹੋਵੇ ਤਾਂ ਭੁੰਨੀ ਹੋਈ ਸੌਂਫ ਨੂੰ ਦਿਨ ਚ 2-3 ਵਾਰ ਲਓ , ਜ਼ਰੂਰ ਫ਼ਾਇਦਾ ਮਿਲੇਗਾ ।

6. ਮੋਟਾਪਾ ਦੂਰ ਕਰਦੀ ਹੈ :- ਸੌਂਫ ‘ਚ ਸਰੀਰ ਦੀ ਚਰਬੀ ਘਟਾਉਣ ਦੇ ਗੁਣ ਵੀ ਮੌਜੂਦ ਹਨ , ਸੌਂਫ ਨੂੰ ਕਾਲੀ ਮਿਰਚ ਦੇ ਸੁਮੇਲ ਨਾਲ ਗ੍ਰਹਿਣ ਕਰੋ ਭਾਰ ਘਟਾਉਣ ‘ਚ ਲਾਹੇਵੰਦ ਸਾਬਤ ਹੋਵੇਗੀ ।7. ਖੂਨ ਸਾਫ ਕਰਦੀ ਹੈ :- ਸੌਂਫ ‘ਚ ਲਹੂ ਨੂੰ ਸਾਫ਼ ਕਰਨ ਦੀ ਸਮਰੱਥਾ ਹੈ , ਸੌਂਫ ਦੇ ਬੀਜਾਂ ਵਿਚ ਮੌਜੂਦ ਤੇਲ ਅਤੇ ਫਾਈਬਰ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਅਤੇ ਲਹੂ ਨੂੰ ਸਾਫ਼ ਕਰਨ ‘ਚ ਸਹਾਈ ਹੁੰਦੇ ਹਨ ।

8. ਅੱਖਾਂ ਦੀ ਰੋਸ਼ਨੀ :- ਸੌਂਫ ਦੇ ਬੀਜ ਵਿਚ ਵਿਟਾਮਿਨ ਏ ਹੁੰਦਾ ਹੈ, ਜੋ ਕਿ ਅੱਖਾਂ ਦੀ ਰੌਸ਼ਨੀ ਲਈ ਬਹੁਤ ਚੰਗਾ ਹੈ , ਇਸ ਲਈ ਇਸਦਾ ਸੇਵਨ ਤੁਹਾਡੀ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਵਧੀਆ ਰਹੇਗਾ ।

ਆਯੁਰਵੇਦ ਵਿੱਚ ਸੌਂਫ ਦੇ ਅਥਾਹ ਫ਼ਾਇਦੇ ਦੱਸੇ ਗਏ ਹਨ ਜੋ ਮਨੁੱਖ ਲਈ ਲਾਹੇਵੰਦ ਹਨ । ਉਂਝ ਤਾਂ ਸੌਂਫ ਨੂੰ ਲੋਕ ਸੁਆਦ ਵਜੋਂ ਅਤੇ ਮੂੰਹ ‘ਚੋਂ ਚੰਗੀ ਸੁਗੰਧ ਆਵੇ , ਇਸ ਲਈ ਖਾਂਦੇ ਹਨ , ਪਰ ਇਸਦੇ ਸੇਵਨ ਨਾਲ ਮਨੁੱਖ ਨੂੰ ਗਾਹੇ-ਬਗਾਹੇ ਕਈ ਬਿਮਾਰੀਆਂ ਤੋਂ ਨਿਜਾਤ ਮਿਲਦੀ ਹੈ ਅਤੇ ਕਈ ਲਾਭ ਵੀ ਜ਼ਰੂਰ ਮਿਲਦੇ ਹਨ ।

Related posts

2050 ਤਕ ਦੁਨੀਆ ਦੀ ਅੱਧੀ ਆਬਾਦੀ ਨੂੰ ਸਾਫ ਦੇਖਣ ਲਈ ਐਨਕਾਂ ਦੀ ਪਵੇਗੀ ਲੋੜ, ਖੋਜ ‘ਚ ਹੋਇਆ ਵੱਡਾ ਖੁਲਾਸਾ

On Punjab

ਡੇਂਗੂ, ਚਿਕਨਗੁਨੀਆਂ ਬੁਖਾਰ ਦਾ ਸੀਜ਼ਨ ਸ਼ੁਰੂ,ਐਡਵਾਇਜ਼ਰੀ ਜਾਰੀ

On Punjab

ਇਨ੍ਹਾਂ ਲੱਛਣਾਂ ਕਰਕੇ ਹੋ ਸਕਦਾ ਹੈ Congo Fever

On Punjab