62.67 F
New York, US
August 27, 2025
PreetNama
ਸਿਹਤ/Health

ਔਸ਼ਧੀ ਗੁਣਾਂ ਨਾਲ ਭਰਪੂਰ ਕਲੌਂਜੀ ਦਾ ਤੇਲ ਇਨ੍ਹਾਂ 4 ਬਿਮਾਰੀਆਂ ਦਾ ਕਰੇਗਾ ਇਲਾਜ

ਔਸ਼ਧੀ ਗੁਣਾਂ ਨਾਲ ਭਰਪੂਰ ਕਲੌਂਜੀ ਕਈ ਸਿਹਤ ਸਮੱਸਿਆਵਾਂ ਦੇ ਇਲਾਜ ‘ਚ ਕਾਰਗਰ ਹੈ। ਕਲੌਂਜੀ ਅਜਿਹਾ ਮਸਾਲਾ ਹੈ ਜਿਸ ਦੇ ਸੇਵਨ ਨਾਲ ਯਾਦਦਾਸ਼ਤ ਤਾਂ ਠੀਕ ਰਹਿੰਦੀ ਹੈ, ਨਾਲ ਹੀ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹਿੰਦਾ ਹੈ। ਇਹ ਸਿਰਦਰਦ ਤੇ ਜੋੜਾਂ ਦੇ ਦਰਦ ਤੋਂ ਰਾਹਤ ਦਿੰਦਾ ਹੈ, ਨਾਲ ਹੀ ਇਮਿਊਨਿਟੀ ਨੂੰ ਵੀ ਸੁਧਾਰਦਾ ਹੈ। ਇਸ ਦਾ ਤੇਲ ਕਲੌਂਜੀ ਤੋਂ ਹੀ ਬਣਾਇਆ ਜਾਂਦਾ ਹੈ ਜੋ ਜ਼ਿਆਦਾਤਰ ਬਿਮਾਰੀਆਂ ਦਾ ਇਲਾਜ ਕਰਦਾ ਹੈ।

ਜੇਕਰ ਕਲੌਂਜੀ ਦਾ ਤੇਲ ਸਿਰ ‘ਤੇ ਲਗਾਇਆ ਜਾਵੇ ਤਾਂ ਵਾਲਾਂ ਨੂੰ ਕੰਡੀਸ਼ਨਿੰਗ ਮਿਲਦੀ ਹੈ। ਕਲੌਂਜੀ ਦੇ ਤੇਲ ‘ਚ ਐਂਟੀ-ਇੰਫਲੇਮੇਟਰੀ, ਐਂਟੀ-ਫੰਗਲ ਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਹਰ ਤਰ੍ਹਾਂ ਦੇ ਬੈਕਟੀਰੀਆ ਤੇ ਗੰਦਗੀ ਤੋਂ ਬਚਾਉਂਦੇ ਹਨ। ਇੰਨਾ ਫਾਇਦੇਮੰਦ ਕਲੌਂਜੀ ਦਾ ਤੇਲ ਚਮੜੀ ਤੋਂ ਲੈ ਕੇ ਸਿਹਤ ਤਕ ਨੂੰ ਫਾਇਦਾ ਪਹੁੰਚਾਉਂਦਾ ਹੈ। ਆਓ ਜਾਣਦੇ ਹਾਂ ਕਲੌਂਜੀ ਦੇ ਤੇਲ ਨਾਲ ਕਿਹੜੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ।

ਖਾਂਸੀ ਤੇ ਦਮੇ ਦਾ ਇਲਾਜ ਕਰਦਾ ਹੈ ਕਲੌਂਜੀ ਦਾ ਤੇਲ

ਖੰਘ ਅਤੇ ਦਮੇ ਦੇ ਮਰੀਜ਼ਾਂ ਲਈ ਕਲੌਂਜੀ ਦਾ ਤੇਲ ਰਾਮਬਾਣ ਹੈ। ਕਲੌਂਜੀ ਦੇ ​​ਤੇਲ ਨਾਲ ਛਾਤੀ ਤੇ ਪਿੱਠ ਦੀ ਮਾਲਿਸ਼ ਕਰਨ ਨਾਲ ਖੰਘ ਤੋਂ ਰਾਹਤ ਮਿਲਦੀ ਹੈ। ਤੁਸੀਂ ਚਾਹੋ ਤਾਂ ਦੋ ਚੱਮਚ ਕਲੌਂਜੀ ਦਾ ਤੇਲ ਵੀ ਪੀ ਸਕਦੇ ਹੋ। ਤੁਸੀਂ ਕਲੌਂਜੀ ਦੇ ਤੇਲ ਦਾ ਇਸਤੇਮਾਲ ਪਾਣੀ ‘ਚ ਪਾ ਕੇ ਭਾਫ ਲੈਣ ਲਈ ਵੀ ਕਰ ਸਕਦੇ ਹੋ। ਇਸ ਤਰ੍ਹਾਂ ਸਾਹ ਨਾਲੀਆਂ ਨੂੰ ਖੋਲ੍ਹਣ ਵਿੱਚ ਮਦਦ ਮਿਲੇਗੀ।

ਸ਼ੁਗਰ ਕੰਟਰੋਲ ਕਰਦਾ ਹੈ ਇਹ ਤੇਲ

ਜੇਕਰ ਤੁਹਾਡੀ ਸ਼ੂਗਰ ਬੇਕਾਬੂ ਰਹਿੰਦੀ ਹੈ ਤਾਂ ਤੁਸੀਂ ਕਲੌਂਜੀ ਦਾ ਤੇਲ ਦਾ ਸੇਵਨ ਕਰੋ। ਇੱਕ ਕੱਪ ਕਲੌਂਜੀ ਦੇ ​​ਬੀਜ, ਇੱਕ ਕੱਪ ਰਾਈ, ਅੱਧਾ ਕੱਪ ਅਨਾਰ ਦੇ ਛਿੱਲੜਾਂ ਨੂੰ ਪੀਹ ਕੇ ਪਾਊਡਰ ਬਣਾ ਲਓ। ਹੁਣ ਇਸ ਪਾਊਡਰ ਨੂੰ ਅੱਧਾ ਚਮਚ ਕਲੌਂਜੀ ਦੇ ​​ਤੇਲ ‘ਚ ਮਿਲਾ ਕੇ ਰੋਜ਼ਾਨਾ ਨਾਸ਼ਤੇ ਤੋਂ ਪਹਿਲਾਂ ਇਸ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹੇਗਾ।

ਕਿਡਨੀ ਸਟੋਨ ‘ਚ ਕਾਫੀ ਅਸਰਦਾਰ ਹੈ

ਜੇਕਰ ਤੁਹਾਨੂੰ ਪੱਥਰੀ ਦੀ ਸ਼ਿਕਾਇਤ ਹੈ ਤਾਂ 250 ਗ੍ਰਾਮ ਕਲੌਂਜੀ ਦੇ ​​ਬੀਜਾਂ ਨੂੰ ਪੀਹ ਕੇ ਸ਼ਹਿਦ ‘ਚ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਹਰ ਵਾਰ ਵਰਤੋਂ ਕਰਨ ਤੋਂ ਪਹਿਲਾਂ 2 ਚਮਚ ਮਿਸ਼ਰਨ ‘ਚ ਇਕ ਚਮਚ ਕਲੌਂਜੀ ਦਾ ਤੇਲ ਮਿਲਾਓ ਤੇ ਇਸ ਨੂੰ ਰੋਜ਼ਾਨਾ ਨਾਸ਼ਤੇ ਤੋਂ ਪਹਿਲਾਂ ਇਕ ਕੱਪ ਗਰਮ ਪਾਣੀ ਨਾਲ ਖਾਓ। ਇਸ ਨੁਸਖੇ ਨਾਲ ਗੁਰਦੇ ਦੀ ਪੱਥਰੀ ਦੇ ਦਰਦ ਤੋਂ ਰਾਹਤ ਮਿਲੇਗੀ।

ਸਫੈਦ ਦਾਗ਼ ਕਰੇਗਾ ਕੰਮ

ਜੇਕਰ ਬਾਡੀ ‘ਤੇ ਸਫੈਦ ਦਾਗ਼ ਹਨ ਤਾਂ ਤੁਸੀਂ 15 ਦਿਨ ਤਕ ਲਗਾਤਾਰ ਪਹਿਲਾਂ ਸੇਬ ਦਾ ਸਿਰਕਾ ਸਰੀਰ ‘ਤੇ ਮਲੋ ਉਸ ਤੋਂ ਬਾਅਦ ਕਲੌਂਜੀ ਦਾ ਤੇਲ। ਜਦੋਂ ਇਹ ਤੇਲ ਸਰੀਰ ‘ਤੇ ਸੁੱਕ ਜਾਵੇ ਤਾਂ ਸਾਫ਼ ਪਾਣੀ ਨਾਲ ਬਾਡੀ ਵਾਸ਼ ਕਰ ਲਓ ਜਡਿਸ ਨਾਲ ਤੁਹਾਨੂੰ ਸਕਿੱਨ ਦੀ ਇਸ ਸਮੱਸਿਆ ਤੋਂ ਨਿਜਾਤ ਮਿਲੇਗੀ।

Related posts

Hormonal Imbalance in Women : ਮਿਡਲ ਉਮਰ ’ਚ ਔਰਤਾਂ ’ਚ ਬਦਲਾਅ ਦਾ ਕਾਰਨ ਕੀ ਹੈ? ਜਾਣੋ ਲੱਛਣ ਤੇ ਇਲਾਜ

On Punjab

Hair Care Tips: ਜਾਣੋ ਵਾਲਾਂ ਨੂੰ ਬਲੀਚ ਕਰਨ ਤੇ ਰੰਗ ਕਰਨ ਦੇ ਕੀ ਹੋ ਸਕਦੇ ਸਾਈਡ ਇਫੈਕਟਸ

On Punjab

ਕੋਰੋਨਾ ਕਾਲ ਵਿੱਚ ਭਾਰਤੀ ਮਸਾਲਿਆਂ ਦੀ ਮੰਗ ਵਧੀ

On Punjab