PreetNama
ਸਮਾਜ/Social

ਔਰਤ ਨੇ 17 ਦਿਨਾਂ ‘ਚ ਭੀਖ ਮੰਗ ਇਕੱਠੇ ਕੀਤੇ 34 ਲੱਖ ਰੁਪਏ

ਦੁਬਈ: ਪੁਲਿਸ ਨੇ ਇੱਕ ਯੂਰਪੀਅਨ ਮਹਿਲਾ ਨੂੰ ਧੋਖਾਧੜੀ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਲੋਕਾਂ ਤੋਂ ਆਨਲਾਈਨ ਭੀਖ ਮੰਗ ਰਹੀ ਸੀ। ਉਸ ਨੇ ਸਿਰਫ 17 ਦਿਨਾਂ ‘ਚ ਹੀ 34 ਲੱਖ 81 ਹਜ਼ਾਰ ਰੁਪਏ ਇਕੱਠੇ ਕਰ ਲਏ। ਸੋਸ਼ਲ ਮੀਡੀਆ ਦੇ ਵੱਖ–ਵੱਖ ਪਲੇਟਫਾਰਮਾਂ ‘ਤੇ ਉਸ ਨੇ ਬੱਚਿਆਂ ਦੇ ਫੋਟੋ ਪੋਸਟ ਕੀਤੇ ਹੋਏ ਸੀ।

ਉਹ ਲੋਕਾਂ ਨੂੰ ਕਹਿੰਦੀ ਸੀ ਕਿ ਉਸ ਦੇ ਪਤੀ ਨੇ ਉਸ ਨੂੰ ਛੱਡ ਦਿੱਤਾ ਹੈ ਤੇ ਉਸ ਦੇ ਸਿਰ ‘ਤੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਦਾਰੀ ਹੈ। ਪੁਲਿਸ ਮੁਤਾਬਕ ਸਾਬਕਾ ਪਤੀ ਨੇ ਹੀ ਮਹਿਲਾ ਦੀ ਇਸ ਹਰਕਤ ਬਾਰੇ ਉਨ੍ਹਾਂ ਨੂੰ ਦੱਸਿਆ। ਦੁਬਈ ਪੁਲਿਸ ਦੇ ਅਪਰਾਧ ਜਾਂਚ ਵਿਭਾਗ ਦੇ ਅਧਿਕਾਰੀ ਜਮਾਲ ਅਲ ਸਲੇਮ ਜਾਲਫ ਨੇ ਦੱਸਿਆ ਕਿ ਮਹਿਲਾ ਨੇ ਬੱਚਿਆਂ ਦੀਆਂ ਤਸਵੀਰਾਂ ਫੇਸਬੁੱਕ, ਟਵਿਟਰ ਤੇ ਇੰਸਟਾਗ੍ਰਾਮ ‘ਤੇ ਪੋਸਟ ਕੀਤੇ ਸੀ ਤੇ ਕਈ ਅਕਾਊਂਟ ਬਣਾਏ ਹੋਏ ਸੀ।

Related posts

HC: No provision for interim bail under CrPC, UAPA

On Punjab

ਧਰਮਸ਼ਾਲਾ: ਪ੍ਰੋਫੈਸਰ ਅਤੇ 3 ਵਿਦਿਆਰਥਣਾਂ ਵਿਰੁੱਧ ਰੈਗਿੰਗ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਹੇਠ ਕੇਸ ਦਰਜ

On Punjab

ਦੁਬਈ ਤੋਂ ਆ ਰਹੀ ਉਡਾਣ ਦੀ ਇਹਤਿਆਤੀ ਲੈਂਡਿੰਗ

On Punjab