PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਔਰਤ ਨੇ ਕਈ ਘੰਟੇ ਘੁਮਾਈ ਟੈਕਸੀ, ਕਿਰਾਇਆ ਮੰਗਣ ’ਤੇ ’ਛੇੜਛਾੜ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ

ਨਵੀਂ ਦਿੱਲੀ- ਇੱਥੇ ਇੱਕ ਔਰਤ ਨੇ ਇੱਕ ਕੈਬ ਡਰਾਈਵਰ ਨੂੰ ਕਈ ਘੰਟੇ ਘੁਮਾਉਣ ਤੋਂ ਬਾਅਦ ਕਿਰਾਇਆ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਪੁਲੀਸ ਕਾਰਵਾਈ ਦੀ ਧਮਕੀ ਦਿੱਤੀ। ਪੁਲੀਸ ਅਨੁਸਾਰ ਕੈਬ ਡਰਾਈਵਰ ਜ਼ਿਆਉਦੀਨ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਇੱਕ ਮਹਿਲਾ ਸਵਾਰ ਜੋਤੀ ਦਲਾਲ ਨੇ ਮੰਗਲਵਾਰ ਸਵੇਰੇ 8 ਵਜੇ ਉਸ ਦੀ ਕੈਬ ਬੁੱਕ ਕੀਤੀ ਅਤੇ ਉਸ ਨੂੰ ਪਹਿਲਾਂ ਸੈਕਟਰ 31, ਫਿਰ ਬੱਸ ਸਟੈਂਡ ਅਤੇ ਫਿਰ ਸਾਈਬਰ ਸਿਟੀ ਲੈ ਜਾਣ ਲਈ ਕਿਹਾ। ਨੂਹ ਜ਼ਿਲ੍ਹੇ ਦੇ ਪਿੰਡ ਧਾਨਾ ਦੇ ਰਹਿਣ ਵਾਲੇ ਜ਼ਿਆਉਦੀਨ ਨੇ ਦੱਸਿਆ, “ਉਸ ਨੇ ਕੁਝ ਪੈਸੇ ਮੰਗੇ ਅਤੇ ਮੈਂ ਉਸਨੂੰ 700 ਰੁਪਏ ਦੇ ਦਿੱਤੇ। ਉਸਨੇ ਵੱਖ-ਵੱਖ ਥਾਵਾਂ ‘ਤੇ ਖਾਧਾ-ਪੀਤਾ ਅਤੇ ਮੈਂ ਸਾਰੀ ਅਦਾਇਗੀ ਕੀਤੀ। ਦੁਪਹਿਰ ਵੇਲੇ ਜਦੋਂ ਮੈਂ ਕਿਰਾਇਆ ਮੰਗਿਆ ਅਤੇ ਸਵਾਰੀ ਖਤਮ ਕਰਨ ਲਈ ਕਿਹਾ ਤਾਂ ਉਹ ਗੁੱਸੇ ਵਿੱਚ ਆ ਗਈ।”

ਡਰਾਈਵਰ ਨੇ ਦੋਸ਼ ਲਾਇਆ ਕਿ ਦਲਾਲ ਨੇ ਉਸ ਨੂੰ ਚੋਰੀ ਜਾਂ ਛੇੜਛਾੜ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਅਤੇ ਸੈਕਟਰ 29 ਦੇ ਪੁਲੀਸ ਸਟੇਸ਼ਨ ਜਾ ਕੇ ਹੰਗਾਮਾ ਕੀਤਾ। ਉਸ ਦੇ ਜਾਣ ਤੋਂ ਬਾਅਦ ਜਦੋਂ ਜ਼ਿਆਉਦੀਨ ਨੇ ਪੁਲੀਸ ਨੂੰ ਸਾਰੀ ਗੱਲ ਸਮਝਾਈ ਤਾਂ ਪੁਲੀਸ ਨੂੰ ਸਮਝ ਆਇਆ ਕਿ ਜੋਤੀ ਦਲਾਲ ਉਹੀ ਔਰਤ ਹੈ ਜਿਸ ਨੇ ਪਹਿਲਾਂ ਵੀ ਇੱਕ ਕੈਬ ਡਰਾਈਵਰ ਅਤੇ ਇੱਕ ਸੈਲੂਨ ਨਾਲ ਠੱਗੀ ਮਾਰੀ ਸੀ।

ਪੁਲੀਸ ਨੇ ਦੱਸਿਆ ਕਿ ਦਲਾਲ ਨੇ ਇੱਕ ਸੈਲੂਨ ਨਾਲ 20,000 ਰੁਪਏ ਦੀ ਠੱਗੀ ਮਾਰੀ ਸੀ ਅਤੇ ਇੱਕ ਹੋਰ ਕੈਬ ਡਰਾਈਵਰ ਦੇ 2,000 ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਫਰਵਰੀ 2024 ਵਿੱਚ ਵੀ ਜੋਤੀ ਦਲਾਲ ਦੀ ਇੱਕ ਕੈਬ ਡਰਾਈਵਰ ਨਾਲ ਕਿਰਾਏ ਨੂੰ ਲੈ ਕੇ ਬਹਿਸ ਦੀ ਵੀਡੀਓ ਵਾਇਰਲ ਹੋਈ ਸੀ। ਸੈਕਟਰ 29 ਥਾਣੇ ਦੇ ਐੱਸ ਐਚ ਓ ਰਵੀ ਕੁਮਾਰ ਨੇ ਦੱਸਿਆ, “ਅਸੀਂ ਜੋਤੀ ਦਲਾਲ ਖ਼ਿਲਾਫ਼ ਧੋਖਾਧੜੀ ਅਤੇ ਬੀ ਐੱਨ ਐਸ (BNS) ਦੀਆਂ ਹੋਰ ਧਾਰਾਵਾਂ ਤਹਿਤ ਐਫ ਆਈ ਆਰ ਦਰਜ ਕਰ ਲਈ ਹੈ। ਜਾਂਚ ਜਾਰੀ ਹੈ ਅਤੇ ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।”

Related posts

Tiktok Ban: ਪਾਕਿਸਤਾਨ ਨੇ ‘TikTok’ ‘ਤੇ ਲਾਇਆ ਬੈਨ, ਕਿਹਾ- ਅਸ਼ਲੀਲਤਾ ਤੇ ਅਨੈਤਿਕਤਾ ਨੂੰ ਬੜ੍ਹਾਵਾ ਦੇ ਰਿਹੈ Chinese App

On Punjab

ਰਾਸ਼ਟਰਪਤੀ ਨੇ 12 ਸੈਂਟਰਲ ਯੂਨੀਵਰਸਿਟੀਆਂ ਦੇ ਨਵੇਂ ਵਾਈਸ ਚਾਂਸਲਰਾਂ ਦੇ ਨਾਵਾਂ ਨੂੰ ਦਿੱਤੀ ਮਨਜ਼ੂਰੀ, ਦੇਖੋ ਲਿਸਟ

On Punjab

ਅਮਰੀਕੀ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ …

On Punjab