PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਐੱਫ ਆਈ ਆਰ ਦਰਜ ਹੋਣ ਤੱਕ ਨਾ ਪੋਸਟਮਾਰਟਮ ਹੋਵੇਗਾ ਤੇ ਨਾ ਸਸਕਾਰ ਕਰਾਂਗੇ: ਅਮਨੀਤ ਕੁਮਾਰ

ਹਰਿਆਣਾ- ਹਰਿਆਣਾ ਦੇ ਆਈਪੀਐਸ ਅਧਿਕਾਰੀ ਦੀ ਮੌਤ ਹੋਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸ਼ਿਕਾਇਤ ਸੌਂਪਦੇ ਹੋਏ ਕਿਹਾ ਕਿ ਜਦ ਤਕ ਖੁਦਕੁਸ਼ੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਨਹੀਂ ਹੁੰਦਾ ਤਦ ਤਕ ਨਾ ਹੀ ਉਹ ਪੋਸਟ ਮਾਰਟਮ ਕਰਵਾਉਣਗੇ ਤੇ ਨਾ ਹੀ ਵਾਈ ਪੂਰਨ ਸਿੰਘ ਦਾ ਅੰਤਿਮ ਸਸਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਦੇ 48 ਘੰਟੇ ਬੀਤਣ ਦੇ ਬਾਅਦ ਵੀ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਜਦਕਿ ਖੁਦਕੁਸ਼ੀ ਨੋਟ ਵਿਚ ਸਪਸ਼ਟ ਲਿਖਿਆ ਗਿਆ ਹੈ ਕਿ ਉਨ੍ਹਾਂ ਸਾਜ਼ਗਾਰ ਮਾਹੌਲ ਨਾ ਹੋਣ ਤੇ ਮਾਨਸਿਕ ਤਸੀਹੇ ਤੇ ਪ੍ਰੇਸ਼ਾਨੀ ਦੇ ਚੱਲਦਿਆਂ ਖੁਦਕੁਸ਼ੀ ਕੀਤੀ ਹੈ।

ਮਰਹੂਮ ਆਈਪੀਐਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ ਕੁਮਾਰ ਨੇ ਆਪਣੇ ਪਤੀ ਦੀ ਖੁਦਕੁਸ਼ੀ ਤੋਂ ਬਾਅਦ ਤੁਰੰਤ ਕਾਰਵਾਈ ਕਰਨ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਸ਼ਿਕਾਇਤ ਸੌਂਪੀ। ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਪਰਿਵਾਰ ਨੇ ਸਪੱਸ਼ਟ ਕੀਤਾ ਕਿ ਉਹ ਵਾਈ ਪੂਰਨ ਕੁਮਾਰ ਦੇ ਪੋਸਟਮਾਰਟਮ ਜਾਂ ਅੰਤਿਮ ਸੰਸਕਾਰ ਲਈ ਤਿਆਰ ਨਹੀਂ ਹਨ ਜਦੋਂ ਤੱਕ ਉਨ੍ਹਾਂ ਦੇ ਖੁਦਕੁਸ਼ੀ ਨੋਟ ਅਤੇ ਸਬੰਧਤ ਸ਼ਿਕਾਇਤ ਵਿੱਚ ਨਾਮਜ਼ਦ ਵਿਅਕਤੀਆਂ ਵਿਰੁੱਧ ਐਫਆਈਆਰ ਦਰਜ ਨਹੀਂ ਕੀਤੀ ਜਾਂਦੀ ਤਦ ਤਕ ਉਹ ਪੋੋਸਟਮਾਰਟਮ ਵੀ ਨਹੀਂ ਕਰਵਾਉਣਗੇ। ਪਰਿਵਾਰ ਨੇ ਦੱਸਿਆ ਕਿ ਉਹ ਇਸ ਸਮੇਂ ਅਮਰੀਕਾ ਤੋਂ ਆਪਣੀ ਵੱਡੀ ਧੀ ਦੇ ਆਉਣ ਦੀ ਉਡੀਕ ਕਰ ਰਹੇ ਹਨ ਅਤੇ ਉਸ ਦੇ ਵਾਪਸ ਆਉਣ ਅਤੇ ਐਫ ਆਈ ਆਰ ਦਰਜ ਹੋਣ ਤੱਕ ਕੋਈ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।

Related posts

ਪਾਕਿ ਆਪਣੇ ਹੀ ਲੋਕਾਂ ’ਤੇ ਬੰਬਾਰੀ ਅਤੇ ਯੋਜਨਾਬੱਧ ਨਸਲਕੁਸ਼ੀ ਕਰਦਾ ਹੈ: ਭਾਰਤ

On Punjab

ਆਈਫੋਨ ਚੋਰੀ ਕਰਨ ਲਈ ਨਾਬਲਗਾਂ ਨੇ ਨੌਜਵਾਨ ਦਾ ਗਲਾ ਵੱਢਿਆ, ਰੀਲਾਂ ਬਣਾਉਣ ਲਈ ਚਾਹੀਦਾ ਸੀ ਫੋਨ

On Punjab

ਪ੍ਰਿੰਸੀਪਲ ਸਰਵਣ ਸਿੰਘ ਦਾ ਲਾਈਫ ਟਾਈਮ ਐਚੀਵਮੈਟ ਐਵਾਰਡ ਨਾਲ ਸਨਮਾਨ

On Punjab