PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਐਨ.ਆਰ. ਆਈ. ਗੁਰਦੀਪ ਸਿੰਘ ਦੀ ਸੜਕ ਹਾਦਸੇ ’ਚ ਹੋਈ ਮੌਤ

ਸਤੌੜਾ: ਹਰਿਆਣਾ ਦੇ ਸਤੌੜਾ ਪਿੰਡ ਵਿੱਚ ਆਪਣੇ ਭਰਾ ਸਾਬਕਾ ਸਰਪੰਚ ਦਾ ਅੰਤਿਮ ਸੰਸਕਾਰ ਕਰਨ ਲਈ ਜਰਮਨੀ ਤੋਂ ਆਏ  ਐੱਨ.ਆਰ.ਆਈ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੋਹਾਂ ਭਰਾਵਾਂ ਦੀ ਮੌਤ ਨਾਲ ਪੂਰੇ ਪਿੰਡ ਵਿੱਚ ਗਮ ਦਾ ਮਾਹੌਲ ਹੈ। ਐੱਨ.ਆਰ.ਆਈ. ਨੇ ਕੱਲ੍ਹ ਹੀ ਆਪਣੇ ਵੱਡੇ ਭਰਾ ਸਾਬਕਾ ਸਰਪੰਚ ਸੁਰਜੀਤ ਸਿੰਘ ਦਾ ਆਪਣੇ ਜੱਦੀ ਪਿੰਡ ਸਤੌੜਾ ਵਿੱਚ ਅੰਤਿਮ ਸੰਸਕਾਰ ਕੀਤਾ ਸੀ। ਇਸ ਤੋਂ ਬਾਅਦ ਉਹ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਲਈ ਲਈ ਚਲਾ ਗਿਆ ਅਤੇ ਉਥੋਂ ਵਾਪਸ ਪਰਤਦੇ ਸਮੇਂ  ਰਸਤੇ ਵਿਚ ਇਕ ਹਾਦਸੇ ਦੌਰਾਨ ਉਸ ਦੀ ਜਾਨ ਚਲੀ ਗਈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਤਿੰਨ ਦਿਨ ਪਹਿਲਾਂ ਪਿੰਡ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਦੀ ਬੀਮਾਰੀ ਕਾਰਨ ਮੌਤ ਹੋ ਗਈ ਸੀ। ਮਰਹੂਮ ਸੁਰਜੀਤ ਦਾ ਛੋਟਾ ਭਰਾ ਗੁਰਦੀਪ ਜੋ ਪਿਛਲੇ ਕਈ ਦਹਾਕਿਆਂ ਤੋਂ ਜਰਮਨੀ ਵਿੱਚ ਰਹਿ ਰਿਹਾ ਸੀ। ਉਹ ਆਪਣੇ ਭਰਾ ਨੂੰ ਅੰਤਿਮ ਵਿਦਾਈ ਦੇਣ ਲਈ ਕੱਲ੍ਹ ਆਪਣੇ ਪਿੰਡ ਸਤੌੜਾ ਪਹੁੰਚਿਆ ਸੀ। ਅੰਤਿਮ ਸੰਸਕਾਰ ਤੋਂ ਬਾਅਦ ਉਹ ਆਪਣੇ ਸਸੁਰਾਲ ਇਸਮਾਈਲਾਬਾਦ ਵੱਲ ਚਲਾ ਗਿਆ।
ਹਿਸਾਰ-ਚੰਡੀਗੜ੍ਹ ਨੈਸ਼ਨਲ ਹਾਈਵੇ-152 ਤੇ ਇਸਮਾਈਲਾਬਾਦ ਦੇ ਜਲਬੇੜਾ ਪਿੰਡ ਨੇੜੇ ਉਨ੍ਹਾਂ ਦੀ ਸਕਾਰਪੀਓ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਸਕਾਰਪੀਓ ਦਾ ਅੱਗੇ ਵਾਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਹਾਦਸੇ ਦੌਰਾਨ ਐੱਨਆਰਆਈ ਗੁਰਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਨਾਲ ਬੈਠੇ ਪਿੰਡ ਦੇ ਹੀ ਜਗਵਿੰਦਰ ਸਿੰਘ ਜ਼ਖਮੀ ਹੋ ਗਏ। ਗੁਰਦੀਪ ਸਿੰਘ ਮੂਲ ਰੂਪ ਵਿੱਚ ਪਿਹੋਵਾ ਦੇ ਸਤੌੜਾ ਪਿੰਡ ਦੇ ਰਹਿਣ ਵਾਲੇ ਸਨ। ਗੁਰਦੀਪ ਜਰਮਨੀ ਤੋਂ 2 ਦਿਨ ਪਹਿਲਾਂ ਹੀ ਭਰਾ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਆਪਣੀ ਪਤਨੀ ਸਮੇਤ ਆਇਆ ਸੀ।

Related posts

ਟੀ-20: ਭਾਰਤ ਨੇ ਇੰਗਲੈਂਡ ਨੂੰ 15 ਦੌੜਾਂ ਨਾਲ ਹਰਾਇਆ

On Punjab

ਧਨਤੇਰਸ ਦੇ ਦਿਨ ਊਧਮਪੁਰ ‘ਚ ਦਰਦਨਾਕ ਹਾਦਸਾ, ਮੈਡੀਕਲ ਵਿਦਿਆਰਥੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ; 30 ਲੋਕ ਜ਼ਖਮੀ ਜਾਣਕਾਰੀ ਮੁਤਾਬਕ ਜ਼ਖਮੀਆਂ ‘ਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵਿਸ਼ੇਸ਼ ਇਲਾਜ ਲਈ ਜੰਮੂ ਭੇਜਿਆ ਜਾ ਰਿਹਾ ਹੈ। ਊਧਮਪੁਰ ਦੀ ਡਿਪਟੀ ਕਮਿਸ਼ਨਰ ਸਲੋਨੀ ਰਾਏ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਹਸਪਤਾਲ ਦਾ ਦੌਰਾ ਕੀਤਾ।

On Punjab

ਸਮਝੌਤਾ ਐਕਸਪ੍ਰੈੱਸ ਪੂਰੀ ਤਰ੍ਹਾਂ ਬੰਦ, ਅਟਾਰੀ ਰੇਲਵੇ ਸਟੇਸ਼ਨ ‘ਤੇ ਪੱਸਰੀ ਸੁੰਞ

On Punjab