PreetNama
ਖਾਸ-ਖਬਰਾਂ/Important News

ਐਂਟਨੀ ਬਲਿੰਕੇਨ ਹੋਣਗੇ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ, ਜੋਅ ਬਾਇਡੇਨ ਨੇ ਕੀਤਾ ਐਲਾਨ

ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਨੇ ਉਪ ਸੱਕਤਰ ਵਿਦੇਸ਼ ਮੰਤਰੀ ਅਤੇ ਲੰਬੇ ਸਮੇਂ ਤੋਂ ਵਿਦੇਸ਼ ਨੀਤੀ ਦੇ ਸਲਾਹਕਾਰ ਐਂਟਨੀ ਬਲਿੰਕੇਨ ਨੂੰ ਸੈਕਟਰੀ ਆਫ਼ ਸਟੇਟ ਦੇ ਅਹੁਦੇ ਲਈ ਨਾਮਜ਼ਦ ਕਰਨ ਦਾ ਐਲਾਨ ਕੀਤਾ ਹੈ। ਐਂਟਨੀ ਬਲਿੰਕੇਨ ਕੋਲ ਗੱਠਜੋੜ ਬਣਾਉਣ ਅਤੇ ਰਵਾਇਤੀ ਵਿਦੇਸ਼ ਨੀਤੀ ਦਾ ਸਮਰਥਕ ਹੋਣ ਦਾ ਰਿਕਾਰਡ ਹੈ। ਇਸ ਨੂੰ ਬਾਇਡੇਨ ਦੀ ਪੈਕਡ ਵਿਦੇਸ਼ੀ ਨੀਤੀ ਦੇ ਏਜੰਡੇ ਦੇ ਵਿਸਥਾਰ ਵਜੋਂ ਦੇਖਿਆ ਜਾ ਰਿਹਾ ਹੈ।

ਨਵੇਂ ਚੁਣੇ ਗਏ ਰਾਸ਼ਟਰਪਤੀ ਦੇ ਪੋਰਟਫੋਲੀਓ ‘ਤੇ ਝਾਤ ਮਾਰਿਏ ਤਾਂ ਟਰੰਪ ਪ੍ਰਸ਼ਾਸਨ ਦੇ ਬਹੁਤੇ ਫੈਸਲਿਆਂ ਨੂੰ ਉਲਟਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਸਾਬਕਾ ਸੱਕਤਰ ਰਾਜ ਮੰਤਰੀ ਜਾਨ ਕੈਰੀ ਨੂੰ ਬਾਇਡੇਨ ਵਲੋਂ ਜਲਵਾਯੂ ਰਾਜਦੂਤ ਨਿਯੁਕਤ ਕੀਤਾ ਗਿਆ ਹੈ।

58 ਸਾਲਾ ਬਲਿੰਕੇਨ ਨੇ ਬਰਾਕ ਓਬਾਮਾ ਪ੍ਰਸ਼ਾਸਨ ਦੌਰਾਨ ਉਪ ਵਿਦੇਸ਼ ਮੰਤਰੀ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਵਜੋਂ ਸੇਵਾ ਨਿਭਾਈ ਹੈ। ਉਹ ਬਾਇਡੇਨ ਦੇ 2020 ਦੇ ਰਾਸ਼ਟਰਪਤੀ ਅਭਿਆਨ ਲਈ ਵਿਦੇਸ਼ ਨੀਤੀ ਦਾ ਸਲਾਹਕਾਰ ਵੀ ਹੈ।
ਨਿਊਯਾਰਕ ਟਾਈਮਜ਼ ਅਤੇ ਵਾਸ਼ਿੰਗਟਨ ਪੋਸਟ ਵਿਚ ਆਈਆਂ ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਬਾਇਡੇਨ ਪਹਿਲਾਂ ਹੀ ਐਂਟਨੀ ਬਲਿੰਕੇਨ ਨੂੰ ਵਿਦੇਸ਼ ਮੰਤਰੀ ਚੁਣ ਚੁੱਕੇ ਹਨ। ਹਾਲਾਂਕਿ, ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਬਾਇਡੇਨ ਦੇ ਮੰਤਰੀ ਮੰਡਲ ਵਿੱਚ ਇਹ ਅਹੁਦਾ ਕਿਸਨੂੰ ਮਿਲੇਗਾ, ਇਸਦਾ ਪਹਿਲਾ ਐਲਾਨ 24 ਨਵੰਬਰ ਯਾਨੀ ਮੰਗਲਵਾਰ ਨੂੰ ਹੋਣ ਦੀ ਉਮੀਦ ਹੈ।

ਬਾਇਡੇਨ ਦੇ ਚੀਫ਼ ਆਫ ਸਟਾਫ ਰੌਨ ਕਲੈਨ ਨੇ ਐਤਵਾਰ ਨੂੰ ਏਬੀਸੀ ਨਿਊਜ਼ ਨੂੰ ਦੱਸਿਆ ਕਿ ਰਾਸ਼ਟਰਪਤੀ ਦੇ ਮੰਤਰੀ ਮੰਡਲ ਦੀਆਂ ਨਿਯੁਕਤੀਆਂ ਬਾਰੇ ਇਸ ਹਫ਼ਤੇ ਮੰਗਲਵਾਰ ਨੂੰ ਪਹਿਲਾ ਐਲਾਨ ਕੀਤਾ ਜਾਏਗਾ। ਯਾਨੀ ਬਾਇਡੇਨ ਕੈਬਨਿਟ ਦੇ ਸ਼ੁਰੂਆਤੀ ਮੰਤਰੀਆਂ ਦਾ ਐਲਾਨ ਮੰਗਲਵਾਰ ਨੂੰ ਕੀਤਾ ਜਾਵੇਗਾ।

ਚੋਣਾਂ ਤੋਂ ਬਾਅਦ ਬਾਇਡੇਨ ਨੇ ਵਾਅਦਾ ਕੀਤਾ ਹੈ ਕਿ ਉਨ੍ਹਾਂ ਦਾ ਮੰਤਰੀ ਮੰਡਲ ਅਮਰੀਕਾ ਵਰਗਾ ਦਿਖਾਈ ਦੇਵੇਗਾ ਅਤੇ ਦੇਸ਼ ਦੇ ਆਧੁਨਿਕ ਰਾਜਨੀਤਿਕ ਇਤਿਹਾਸ ਵਿੱਚ ਸਭ ਤੋਂ ਵਖਰਾ ਹੋਵੇਗਾ।

Related posts

Watch VIDEO : ਪ੍ਰਕਾਸ਼ ਪੁਰਬ ਮੌਕੇ CM ਦਾ ਵੱਡਾ ਐਲਾਨ, ਪੰਜਾਬ ‘ਚ ਅਨੰਦ ਮੈਰਿਜ ਐਕਟ ਨੂੰ ਕੀਤਾ ਜਾਵੇਗਾ ਲਾਗੂ

On Punjab

ਪੰਜਾਬ ਹੜ੍ਹ: ਪਾਣੀ ਦਾ ਪੱਧਰ ਸਤਲੁਜ ’ਚ ਘਟਿਆ, ਬਿਆਸ ਦਰਿਆ ’ਚ ਵਧਿਆ

On Punjab

Kerala Plane Crash: ਰਾਹਤ ਅਤੇ ਬਚਾਅ ਕਾਰਜ ਵਿਚ ਲੱਗੇ 22 ਅਧਿਕਾਰੀ ਕੋਰੋਨਾ ਪੌਜ਼ੇਟਿਵ

On Punjab