PreetNama
ਸਮਾਜ/Social

ਉੱਤਰ ਭਾਰਤ ‘ਚ ਲੁੜਕਿਆ ਪਾਰਾ, 48 ਘੰਟਿਆਂ ‘ਚ ਬਾਰਿਸ਼ ਦੇ ਆਸਾਰ !

ਪੂਰੇ ਉੱਤਰ ਭਾਰਤ ਵਿੱਚ ਦਸੰਬਰ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਠੰਡ ਵੱਧ ਗਈ ਹੈ । ਐਤਵਾਰ ਨੂੰ ਲੱਦਾਖ ਦੇ ਦਰਾਸ ਵਿੱਚ ਪਾਰਾ ਸਿਫਰ ਤੋਂ ਥੱਲੇ -26 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ ਸੀ । ਇਸ ਤੋਂ ਬਾਅਦ ਸ੍ਰੀਨਗਰ ਵਿੱਚ ਮੌਸਮ ਦੀ ਸਭ ਤੋਂ ਠੰਡੀ ਰਾਤ ਦਰਜ ਕੀਤੀ ਗਈ, ਜਿੱਥੇ ਇਥੋਂ ਦਾ ਪਾਰਾ ਸਿਫਰ ਤੋਂ -4 ਡਿਗਰੀ ਸੈਲਸੀਅਸ ਪਹੁੰਚ ਗਿਆ । ਸੋਮਵਾਰ ਸਵੇਰੇ ਦਿੱਲੀ, ਹਰਿਆਣਾ ਤੇ ਪੰਜਾਬ ਦੇ ਲੋਕਾਂ ਨੂੰ ਠੰਡ ਅਤੇ ਧੁੰਦ ਦਾ ਸਾਹਮਣਾ ਕਰਨਾ ਪਿਆ ।

ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਵਿੱਚ ਪਿਛਲੇ 19 ਦਿਨਾਂ ਤੋਂ ਬੰਦ ਪਈ ਵਾਹਨਾਂ ਦੀ ਆਵਾਜਾਈ ਐਤਵਾਰ ਨੂੰ ਥੋੜੀ ਦੇਰ ਲਈ ਸ਼ੁਰੂ ਕੀਤੀ ਗਈ ਸੀ, ਪਰ ਬਰਫੀਲੇ ਤੂਫਾਨ ਕਾਰਨ ਆਵਾਜਾਈ ਨੂੰ ਇੱਕ ਵਾਰ ਫਿਰ ਤੋਂ ਬੰਦ ਕਰਨਾ ਪਿਆ । ਇਸ ਤੋਂ ਇਲਾਵਾ ਐਤਵਾਰ ਨੂੰ ਧੁੰਦ ਅਤੇ ਖਰਾਬ ਵਿਜ਼ੀਬਿਲਟੀ ਕਾਰਨ ਸ੍ਰੀਨਗਰ ਕੌਮਾਂਤਰੀ ਹਵਾਈ ਅੱਡੇ ਤੋਂ 28 ਉਡਾਨਾਂ ਰੱਦ ਕਰਨੀਆਂ ਪਈਆਂ ।

ਸੋਮਵਾਰ ਸਵੇਰੇ ਪੰਜਾਬ ਦੇ ਅੰਮ੍ਰਿਤਸਰ, ਬਟਾਲਾ, ਹੁਸ਼ਿਆਰਪੁਰ, ਗੁਰਦਾਸਪੁਰ ਵਿੱਚ 8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ । ਇਸ ਤੋਂ ਇਲਾਵਾ ਅਬੋਹਰ, ਫਰੀਦਕੋਟ, ਫਿਰੋਜ਼ਪੁਰ, ਕੋਟਕਪੁਰਾ, ਕਪੂਰਥਲਾ, ਫਾਜਿਲਕਾ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ ਵਿਚ 9 ਡਿਗਰੀ ਸੈਲਸੀਅਸ ਤਾਪਮਾਨ ਰਿਹਾ । ਇਸ ਸਬੰਧੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ 12 ਦਸੰਬਰ ਨੂੰ ਮੀਂਹ ਪੈ ਸਕਦਾ ਹੈ । ਮੌਸਮ ਵਿਭਾਗ ਵੱਲੋਂ ਪੱਛਮੀ ਹਿਮਾਲਿਆ ਵਿੱਚ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਖਰਾਬ ਹੋਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਕਾਰਨ ਮੈਦਾਨ ਇਲਾਕਿਆਂ ਵਿੱਚ ਹੋਰ ਠੰਡ ਵਧੇਗੀ ।

Related posts

ਨਿਊਜ਼ੀਲੈਂਡ ਦੇ ਕਿਸਾਨਾਂ ਦਾ ਸ਼ਹਿਰਾਂ ‘ਚ ਟਰੈਕਟਰਾਂ ਨਾਲ ਰੋਸ ਪ੍ਰਦਰਸ਼ਨ

On Punjab

ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਦਾ ਪਰਦਾਫਾਸ਼; 8 ਗ੍ਰਿਫ਼ਤਾਰ

On Punjab

ਲੈਂਡ ਪੂਲਿੰਗ: ਸੁਖਬੀਰ ਬਾਦਲ ਸਮੇਤ ਅਕਾਲੀ ਆਗੂਆਂ ਵੱਲੋਂ ਬਠਿੰਡਾ ’ਚ ਰੋਸ ਧਰਨਾ

On Punjab