68.36 F
New York, US
September 20, 2026
PreetNama
ਸਮਾਜ/Social

ਉੱਤਰੀ ਭਾਰਤ ਠੰਡ ਦੀ ਲਪੇਟ ’ਚ, ਪਾਰਾ ਸਿਫਰ ਤੋਂ ਵੀ ਹੇਠਾਂ

North India Weather: ਪਹਾੜੀ ਖੇਤਰਾਂ ਵਿੱਚ ਹੋ ਰਹੀ ਬਰਫਬਾਰੀ ਕਾਰਨ ਉੱਤਰੀ ਭਾਰਤ ਨੂੰ ਠੰਢ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ । ਜਿਸ ਕਾਰਨ ਪੰਜਾਬ ਤੇ ਹਰਿਆਣਾ ਵਿੱਚ ਰਾਤ ਦਾ ਤਾਪਮਾਨ ਬੇਹੱਦ ਹੇਠਾਂ ਆ ਗਿਆ ਹੈ । ਇਸ ਸਬੰਧੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਠੰਢ ਹੋਰ ਵੀ ਜ਼ਿਆਦਾ ਵਧਣ ਦੇ ਆਸਾਰ ਹਨ । ਕੌਮੀ ਰਾਜਧਾਨੀ ਵਿਚ ਵੀ ਸੋਮਵਾਰ ਦਾ ਦਿਨ ਸਭ ਤੋਂ ਠੰਡਾ ਦਿਨ ਸੀ ।

ਉਥੇ ਹੀ ਕਸ਼ਮੀਰ, ਲੱਦਾਖ ਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਤਾਪਮਾਨ ਸਿਫਰ ਤੋਂ ਹੇਠਾਂ ਆ ਗਿਆ ਹੈ । ਜੇਕਰ ਇਥੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਅੰਮ੍ਰਿਤਸਰ ਸਭ ਤੋਂ ਠੰਢਾ ਰਿਹਾ । ਜਿਥੋਂ ਦਾ ਘੱਟੋ-ਘੱਟ ਤਾਪਮਾਨ 7.8 ਤੇ ਉਪਰਲਾ ਤਾਪਮਾਨ 22.2 ਡਿਗਰੀ ਰਿਹਾ । ਇਸ ਤੋਂ ਇਲਾਵਾ ਲੁਧਿਆਣਾ ਵਿੱਚ ਤਾਪਮਾਨ 22.5 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ ਦੋ ਡਿਗਰੀ ਘੱਟ ਹੈ ।

ਬਰਫ਼ਬਾਰੀ ਕਾਰਨ ਲੇਹ ਵਿੱਚ ਇਸ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਰਹੀ । ਜਿਥੇ 13.2 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ, ਜਦਕਿ ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ 0.9 ਡਿਗਰੀ ਸੈਲਸੀਅਸ ਰਿਹਾ । ਇਸ ਤੋਂ ਇਲਾਵਾ ਜੰਮੂ ਦਾ ਘੱਟੋ ਘੱਟ ਤਾਪਮਾਨ 8.2 ਸੈਲਸੀਅਸ ਰਿਹਾ, ਜੋ ਆਮ ਨਾਲੋਂ ਦੋ ਡਿਗਰੀ ਹੇਠਾਂ ਹੈ । ਦੱਸ ਦੇਈਏ ਕਿ ਹਿਮਾਚਲ ਦੇ ਕੁਫਰੀ, ਸ਼ਿਮਲਾ ਤੇ ਡਲਹੌਜੀ ਵਿੱਚ ਘੱਟੋ-ਘੱਟ ਤਾਪਮਾਨ ਕ੍ਰਮਵਾਰ 3.7, 5.2 ਤੇ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ।

Related posts

ਝੰਡੇ ‘ਚ ਪਹਿਲਾ ਅਸ਼ੋਕ ਚੱਕਰ ਨਹੀਂ ਸੀ, 8 ਕਮਲ ਸਨ; ਜਾਣੋ- ਭਾਰਤ ਦੇ ਰਾਸ਼ਟਰੀ ਝੰਡੇ ਦਾ ਇਤਿਹਾਸ

On Punjab

ਬਾਲੀਵੁੱਡ ਨੂੰ ਉਤਸ਼ਾਹਿਤ ਕਰੇਗਾ ਯੂਕੇ; ਭਾਰਤ ਵਿੱਚ ਕੈਂਪਸਾਂ ਅਤੇ ਫ਼ੌਜੀ ਸਹਿਯੋਗ ਦਾ ਕੀਤਾ ਐਲਾਨ

On Punjab

ਜੰਗਬੰਦੀ ਦੇ ਐਲਾਨ ਪਿੱਛੋਂ ਭਾਜਪਾ ਵੱਲੋਂ ਮੋਦੀ ਅਤੇ ਫ਼ੌਜ ਦੀ ਸ਼ਲਾਘਾ

On Punjab