PreetNama
ਖਾਸ-ਖਬਰਾਂ/Important News

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਹਾਲਤ ਗੰਭੀਰ, ਬ੍ਰੇਨ ਡੈੱਡ ਹੋਣ ਦਾ ਖ਼ਤਰਾ

Kim Jong Un: ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਗੰਭੀਰ ਰੂਪ ਵਿੱਚ ਬੀਮਾਰ ਹਨ ਅਤੇ ਉਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ । ਅਮਰੀਕੀ ਮੀਡੀਆ ਵਿੱਚ ਕਿਮ ਜੋਂਗ ਉਨ ਦੇ ਬ੍ਰੇਨ ਡੈੱਡ ਹੋਣ ਦੀ ਵੀ ਅਟਕਲਾਂ ਤੇਜ਼ ਹੋ ਗਈਆਂ ਹਨ । ਮੀਡੀਆ ਰਿਪੋਰਟਾਂ ਅਨੁਸਾਰ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਬੀਤੇ ਦਿਨੀਂ ਦਿਲ ਦੀ ਸਰਜਰੀ ਹੋਈ ਹੈ, ਜੋ ਕਿ ਸਫ਼ਲ ਨਹੀਂ ਰਹੀ । ਉਨ੍ਹਾਂ ਦੀ ਹਾਲਤ ਇਸ ਸਮੇਂ ਕਾਫ਼ੀ ਖ਼ਰਾਬ ਹੈ ਅਤੇ ਉਨ੍ਹਾਂ ਦੀ ਮੌਤ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਕਾਰਡੀਉਵਸਕੁਲਰ ਕਾਰਨ ਇਲਾਜ ਚੱਲ ਰਿਹਾ ਸੀ, ਸਥਿਤੀ ਖਰਾਬ ਹੋਣ ‘ਤੇ ਹੀ ਉਸਦੀ ਸਰਜਰੀ ਹੋਈ ਸੀ ਪਰ ਉਨ੍ਹਾਂ ਦੀ ਹਾਲਤ ਹੋਰ ਵੀ ਜ਼ਿਆਦਾ ਵਿਗੜ ਗਈ ਹੈ ।

ਖਬਰਾਂ ਅਨੁਸਾਰ ਤਾਨਾਸ਼ਾਹ ਕਿਮ ਜੋਂਗ ਉਨ ਦਾ ਪਯੋਂਗਯਾਂਗ ਤੋਂ ਬਾਹਰ ਹਯਾਂਗਸਾਨ ਦੇ ਇੱਕ ਵਿਲਾ ਵਿੱਚ ਇਲਾਜ ਚੱਲ ਰਿਹਾ ਹੈ । ਕਿਮ ਜੋਂਗ ਨੂੰ ਲੈ ਕੇ ਅਟਕਲਾਂ ਉਸ ਸਮੇਂ ਹੋਰ ਤੇਜ਼ ਹੋ ਗਈਆਂ, ਜਦੋਂ ਉਹ ਦੇਸ਼ ਦੇ ਸਥਾਪਨਾ ਦਿਵਸ ਅਤੇ ਆਪਣੇ ਮਰਹੂਮ ਦਾਦਾ ਦੇ 108ਵੇਂ ਜਨਮਦਿਨ ਪ੍ਰੋਗਰਾਮ ਵਿੱਚ ਵੀ 15 ਅਪ੍ਰੈਲ ਨੂੰ ਵਿਖਾਈ ਨਹੀਂ ਦਿੱਤੇ ਸਨ ।

ਇੱਕ ਰਿਪੋਰਟ ਅਨੁਸਾਰ ਤਾਨਾਸ਼ਾਹ ਕਿਮ ਜੋਂਗ ਦੀ ਸਿਹਤ ਪਿਛਲੇ ਕੁਝ ਮਹੀਨਿਆਂ ਵਿੱਚ ਜ਼ਿਆਦਾ ਵਿਗੜ ਗਈ ਹੈ । ਇਸ ਦਾ ਕਾਰਨ ਉਨ੍ਹਾਂ ਵੱਲੋਂ ਬਹੁਤ ਜ਼ਿਆਦਾ ਤਮਾਕੂਨੋਸ਼ੀ, ਮੋਟਾਪਾ ਦੀ ਬਿਮਾਰੀ ਅਤੇ ਜ਼ਿਆਦਾ ਕੰਮ । ਕਿਮ ਜੋਂਗ ਦੀ ਸਿਹਤ ਬਾਰੇ ਉੱਤਰੀ ਕੋਰੀਆ ਦੀ ਮੀਡੀਆ ਵਿੱਚ ਅਜੇ ਤੱਕ ਕੁਝ ਪ੍ਰਕਾਸ਼ਿਤ ਨਹੀਂ ਹੋਇਆ ਹੈ, ਕਿਉਂਕਿ ਉਥੋਂ ਦਾ ਮੀਡੀਆ ਪੂਰੀ ਤਰ੍ਹਾਂ ਸਰਕਾਰ ਦੇ ਕਾਬੂ ਵਿੱਚ ਹੈ ।

ਦੱਸਿਆ ਜਾ ਰਿਹਾ ਹੈ ਕਿ ਕਿਮ ਜੋਂਗ ਉਨ ਨੂੰ ਆਖਰੀ ਵਾਰ 11 ਅਪ੍ਰੈਲ ਨੂੰ ਜਨਤਕ ਰੂਪ ਵਿੱਚ ਵੇਖਿਆ ਗਿਆ ਸੀ । ਜਿਸ ਵਿੱਚ ਉਨ੍ਹਾਂ ਨੇ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਕੋਰੋਨਾ ਵਾਇਰਸ ਸਬੰਧੀ ਸਖ਼ਤ ਜਾਂਚ ਦੇ ਆਦੇਸ਼ ਦਿੱਤੇ ਸਨ । ਇੰਨਾ ਹੀ ਨਹੀਂ ਉਹ 14 ਅਪ੍ਰੈਲ ਨੂੰ ਮਿਜ਼ਾਈਲ ਟੈਸਟ ਦੇ ਪ੍ਰੋਗਰਾਮ ਤੋਂ ਵੀ ਗੈਰ-ਹਾਜ਼ਰ ਰਹੇ ਸਨ ।

Related posts

ਵਾਸ਼ਿੰਗਟਨ ’ਚ 18 ਦਸੰਬਰ ਨੂੰ ਭਾਰਤ-ਅਮਰੀਕਾ ਵਿਚਕਾਰ ਹੋਵੇਗੀ 2+2 ਗੱਲਬਾਤ

On Punjab

Queen Elizabeth II Funeral : ਬਾਬਾ ਵੇਂਗਾ ਦੀ ਗੱਲ ਛੱਡੋ, ਐਲਿਜ਼ਾਬੈੱਥ ਦੀ ਮੌਤ ਨੂੰ ਲੈ ਕੇ ਸੱਚ ਸਾਬਿਤ ਹੋਈ ਇਹ ਭਵਿੱਖਬਾਣੀ !

On Punjab

ਅਮਰੀਕਾ ਲਿਆਂਦਾ ਗਿਆ ਪੱਤਰਕਾਰਾਂ ਦਾ ਅਫ਼ਗਾਨੀ ਅਗਵਾਕਾਰ

On Punjab