17.37 F
New York, US
January 25, 2026
PreetNama
ਖੇਡ-ਜਗਤ/Sports News

ਉਲਟਫੇਰ ਦਾ ਸ਼ਿਕਾਰ ਹੋਈ ਓਲੰਪਿਕ ਮੈਡਲ ਜੇਤੂ ਸਾਕਸ਼ੀ

23ਵੀਂ ਸੀਨੀਅਰ ਮਹਿਲਾ ਕੌਮੀ ਕੁਸ਼ਤੀ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸ਼ਨਿਚਰਵਾਰ ਨੂੰ ਹਰਿਆਣਾ ਤੇ ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ (ਆਰਐੱਸਪੀਬੀ) ਦੀਆਂ ਖਿਡਾਰਨਾਂ ਦਾ ਦਬਦਬਾ ਰਿਹਾ। ਰਿਓ ਓਲੰਪਿਕ ਦੀ ਕਾਂਸੇ ਮੈਡਲ ਜੇਤੂ ਸਾਕਸ਼ੀ ਨੂੰ ਹਰਾ ਕੇ ਹਰਿਆਣਾ ਦੀ ਸੋਨਮ ਨੇ ਵੱਡਾ ਉਲਟਫੇਰ ਕੀਤਾ। ਉਧਰ, ਵਿਸ਼ਵ ਚੈਂਪੀਅਨਸ਼ਿਪ ਦੀ ਮੈਡਲ ਜੇਤੂ ਅੰਸ਼ੂ ਨੇ ਆਰਐੱਸਪੀਬੀ ਦੀ ਲਲਿਤ ਨੂੰ ਹਰਾਇਆ। 50 ਕਿਲੋਗ੍ਰਾਮ ਦੇ ਫਾਈਨਲ ‘ਚ ਹਰਿਆਣਾ (ਬੀ) ਦੀ ਮੀਨਾਕਸ਼ੀ ਨੇ ਹਰਿਆਣਾ (ਏ) ਦੀ ਹੇਨੀ ਕੁਮਾਰੀ ਨੂੰ, 55 ਕਿ. ਗ੍ਰਾ. ‘ਚ ਹਰਿਆਣਾ (ਏ) ਦੀ ਅੰਜੂ ਨੇ ਦਿੱਲੀ (ਏ) ਦੀ ਬੰਟੀ ਨੂੰ, 57 ਕਿ. ਗ੍ਰਾ. ‘ਚ ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੇ ਮੈਡਲ ਜੇਤੂ ਹਰਿਆਣਾ (ਏ) ਦੀ ਅੰਸ਼ੂ ਨੇ ਆਰਐੱਸਪੀਬੀ (ਏ) ਦੀ ਲਲਿਤਾ ਨੂੰ, 62 ਕਿ. ਗ੍ਰਾ. ‘ਚ ਹਰਿਆਣਾ (ਏ) ਦੀ ਸੋਨਮ ਨੇ ਆਰਐੱਸਪੀਬੀ ਦੀ ਸਾਕਸ਼ੀ ਮਲਿਕ ਨੂੰ, 72 ਕਿ. ਗ੍ਰਾ. ‘ਚ ਆਰਐੱਸਪੀਬੀ (ਏ) ਦੀ ਪਿੰਕੀ ਨੇ ਹਰਿਆਣਾ (ਏ) ਦੀ ਨੈਨਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।

Related posts

Dhoni ਨੂੰ ਦੇਖਿਆ ਤਾਂ ਲੱਗਿਆ ਕਿ ਉਨ੍ਹਾਂ ਨੂੰ ਬੱਲੇਬਾਜ਼ੀ ਨਹੀਂ ਆਉਂਦੀ, ਸਾਊਥ ਅਫਰੀਕਾ ਦੇ ਗੇਂਦਬਾਜ਼ ਦਾ ਬਿਆਨ

On Punjab

ਲੌਂਗ ਦਾ ਪਾਣੀ ਸ਼ੂਗਰ ਦੇ ਮਰੀਜ਼ਾਂ ਲਈ ਹੈ ਲਾਭਕਾਰੀ

On Punjab

ਕ੍ਰਿਕਟਰ ਬਣਨਾ ਚਾਹੁੰਦੇ ਸੀ ਗੋਲਡ ਮੈਡਲ ਜੇਤੂ ਕ੍ਰਿਸ਼ਨਾ

On Punjab