84.45 F
New York, US
October 3, 2026
PreetNama
ਫਿਲਮ-ਸੰਸਾਰ/Filmy

‘ਉਤਰਨ’ ਤੋਂ ਫੈਮਸ ਹੋਈ ਟੀਨਾ ਦੱਤਾ ਦਾ ਯੋਗਾ ਪੋਜ਼ ਵਾਇਰਲ, ਦੇਖੋ ਤਸਵੀਰਾਂ

ਟੀਨਾ ਦੱਤਾ ਟੀਵੀ ਦੀ ਮਸ਼ਹੂਰ ਅਭਿਨੇਤਰੀਆਂ ‘ਚੋਂ ਇੱਕ ਹੈ। ਟੀਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ‘ਚ ਅਭਿਨੇਤਰੀ ਨੇ ਯੋਗਾ ਕਰਦੇ ਹੋਏ ਇੱਕ ਵਾਰ ਫਿਰ ਆਪਣੀਆਂ ਬੋਲਡ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਫੋਟੋਆਂ ਨੂੰ ਵੇਖ ਕੇ ਲੱਗਦਾ ਹੈ ਕਿ ਉਹ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਸਖਤ ਮਿਹਨਤ ਕਰ ਰਹੀ ਹੈ।

ਟੀਨਾ ਨੇ ਇੰਸਟਾਗ੍ਰਾਮ ‘ਤੇ ਆਪਣੀਆਂ ਕੁਝ ਹੌਟ ਫੋਟੋਆਂ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਉਹ ਯੋਗਾ ਕਰਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ, ਉਹ ਸੁੰਦਰ ਵੀ ਦਿਖਾਈ ਦੇ ਰਹੀ ਹੈ। ਅਭਿਨੇਤਰੀ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਬਹੁਤ ਮਿਹਨਤ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਟੀਨਾ ਦੱਤਾ ਆਪਣੀ ਬੈਸਟ ਫਰੈਂਡ ਆਸ਼ਕਾ ਗੋਰਾਡੀਆ ਦੇ ਪਤੀ, ਬ੍ਰੈਂਟ ਗੋਬਲੇ ਤੋਂ ਯੋਗਾ ਸਿੱਖਦੀ ਹੈ। ਫੋਟੋ ‘ਚ ਉਸ ਨੇ ਬਲੈਕ ਟਾਪ ਵ੍ਹਾਈਟ ਸ਼ਾਰਟ ਨਾਲ ਪਾਈ ਹੋਈ ਹੈ।ਟੀਨਾ ਤਾਲਾਬੰਦੀ ਦੌਰਾਨ ਗੋਆ ਵਿੱਚ ਫਸੀ ਹੋਈ ਸੀ। ਆਪਣੀ ਤਾਜ਼ਾ ਇੰਟਰਵਿਊ ‘ਚ ਟੀਨਾ ਦੱਤਾ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਚੀਜ਼ਾਂ ਜਲਦੀ ਤੋਂ ਜਲਦੀ ਆਮ ਹੋਣ ਤਾਂ ਜੋ ਉਹ ਜਲਦੀ ਹੀ ਮੁੰਬਈ ਵਾਪਸ ਆ ਸਕੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਟੀਨਾ ਦੱਤਾ ਨੇ ਕਲਰਜ਼ ਟੀਵੀ ਸ਼ੋਅ ਉਤਰਨ ਵਿੱਚ ਇੱਛਾ ਦੀ ਭੂਮਿਕਾ ਨਿਭਾਈ ਸੀ, ਇਹ ਸ਼ੋਅ ਉਸ ਨੂੰ ਬੁਲੰਦੀਆਂ ‘ਤੇ ਲੈ ਗਿਆ

Related posts

Karwa Chauth 2024: ਸੋਨਮ ਨੇ ਮਹਿੰਦੀ ‘ਚ ਲਿਖਿਆ ਪਤੀ ਤੇ ਬੇਟੇ ਦਾ ਨਾਂ, ਪਰਿਣੀਤੀ ਚੋਪੜਾ ਦੇ ਸਹੁਰਿਆਂ ‘ਚ ਵੀ ਤਿਆਰੀਆਂ ਸ਼ੁਰੂ ਹਰ ਸਾਲ, ਬਾਲੀਵੁੱਡ ਅਦਾਕਾਰਾਂ ਆਪਣੇ ਕਰਵਾ ਚੌਥ ਦੀਆਂ ਪਹਿਰਾਵੇ ਦੀਆਂ ਤਸਵੀਰਾਂ ਸ਼ੇਅਰ ਕਰਦੀਆਂ ਹਨ। ਇਸ ਸਾਲ ਵੀ ਇਹ ਅਦਾਕਾਰਾਂ ਆਪਣੇ ਪਤੀਆਂ ਲਈ ਕਰਵਾ ਚੌਥ ਦਾ ਵਰਤ ਰੱਖਣਗੀਆਂ। ਕਈਆਂ ਲਈ ਇਹ ਉਨ੍ਹਾਂ ਦਾ ਪਹਿਲਾ ਕਰਵਾ ਚੌਥ ਹੋਵੇਗਾ, ਜਦੋਂ ਕਿ ਕਈਆਂ ਲਈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਇਸ ਤਿਉਹਾਰ ਨੂੰ ਪੂਰੀ ਸ਼ਰਧਾ ਨਾਲ ਮਨਾਉਂਦੇ ਨਜ਼ਰ ਆਉਣਗੇ।

On Punjab

ਸੈਫ਼ ਅਲੀ ਖ਼ਾਨ ’ਤੇ ਘਰ ’ਚ ਵੜ ਕੇ ਹਮਲਾ, ਚਾਕੂ ਲੱਗਣ ਕਾਰਨ ਹਸਪਤਾਲ ਜ਼ੇਰੇ ਇਲਾਜ

On Punjab

ਫ਼ਿਲਮਾਂ ਦੀ ਕਮਾਈ ’ਚ ਦੀਪਿਕਾ ਪਾਦੂਕੋਣ ਦਾ ਕੈਟਰੀਨਾ ਕੈਫ਼ ਨਾਲ ਤਿੱਖਾ ਮੁਕਾਬਲਾ

On Punjab