PreetNama
ਖੇਡ-ਜਗਤ/Sports News

ਈਸ਼ ਸੋਢੀ ‘ਤੇ ਬਲੇਅਰ ਟਿਕਨਰ ਤੀਜੇ ਵਨਡੇ ਲਈ ਨਿਊਜ਼ੀਲੈਂਡ ਦੀ ਟੀਮ ‘ਚ ਹੋਏ ਸ਼ਾਮਿਲ

ind vs nz 3rd odi: ਆਪਣੇ ਖਿਡਾਰੀਆਂ ਦੀ ਸੱਟ ਤੋਂ ਪ੍ਰੇਸ਼ਾਨ ਨਿਊਜ਼ੀਲੈਂਡ ਨੇ ਮੰਗਲਵਾਰ ਨੂੰ ਮਾਊਂਟ ਮੌਨਗਾਨੁਈ ਦੇ ਬੇ-ਓਵਲ ਮੈਦਾਨ ਵਿੱਚ ਭਾਰਤ ਖ਼ਿਲਾਫ਼ ਤੀਜੇ ਅਤੇ ਆਖਰੀ ਵਨਡੇ ਲਈ ਇਸ਼ ਸੋਢੀ ਅਤੇ ਬਲੇਅਰ ਟਿਕਨਰ ਨੂੰ ਟੀਮ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ। ਸੋਢੀ ਅਤੇ ਟਿਕਨਰ ਕ੍ਰਾਈਸਚਰਚ ਵਿੱਚ ਭਾਰਤ ਏ ਨਾਲ ਚੱਲ ਰਹੇ ਦੂਸਰੇ ਗੈਰ ਰਸਮੀ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਏ ਟੀਮ ਦਾ ਹਿੱਸਾ ਸਨ।

ਕੀਵੀ ਟੀਮ ਆਪਣੇ ਖਿਡਾਰੀਆਂ ਦੀ ਸੱਟ ਤੋਂ ਪ੍ਰੇਸ਼ਾਨ ਹੈ। ਤੀਜੇ ਵਨਡੇ ‘ਚ ਮਿਸ਼ੇਲ ਸੇਂਟਨੇਰ, ਟਿਮ ਸਾਊਦੀ ਅਤੇ ਸਕਾਟ ਕੁਗੈਲਿਜਨ ਦੇ ਖੇਡਣ ਨੂੰ ਲੈ ਕੇ ਸ਼ੰਕਾ ਹੈ। ਸੇਂਟਨੇਰ ਅਤੇ ਕੁਗੈਲਿਜਨ ਆਕਲੈਂਡ ਵਿੱਚ ਵੀ ਦੂਜੇ ਵਨਡੇ ਮੈਚ ‘ਚ ਭਾਰਤ ਵਿਰੁੱਧ ਨਹੀਂ ਖੇਡ ਸਕੇ ਸਨ। ਹਾਲਾਂਕਿ ਸਾਊਦੀ ਸਿਹਤ ਠੀਕ ਨਾ ਹੋਣ ਦੇ ਬਾਅਦ ਵੀ ਖੇਡਿਆ ਸੀ, ਅਤੇ ਉਸ ਨੇ ਵਿਰਾਟ ਕੋਹਲੀ ਨੂੰ ਆਊਟ ਵੀ ਕੀਤਾ ਸੀ।

ਇਸ ਤੋਂ ਇਲਾਵਾ ਕੀਵੀ ਟੀਮ ਦਾ ਕਪਤਾਨ ਕੇਨ ਵਿਲੀਅਮਸਨ ਵੀ ਜ਼ਖਮੀ ਹੈ। ਕੇਨ ਮੋਢੇ ਦੀ ਸੱਟ ਕਾਰਨ ਪੰਜ ਮੈਚਾਂ ਦੀ ਟੀ -20 ਲੜੀ ਦੇ ਪਿੱਛਲੇ ਦੋ ਅਤੇ ਪਹਿਲੇ ਦੋ ਵਨਡੇ ਮੈਚ ਨਹੀਂ ਖੇਡ ਸਕਿਆ ਸੀ। ਪੰਜ ਮੈਚਾਂ ਦੀ ਟੀ -20 ਸੀਰੀਜ਼ 0-5 ਨਾਲ ਹਾਰਨ ਤੋਂ ਬਾਅਦ ਕੀਵੀ ਟੀਮ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਵਨਡੇ ਸੀਰੀਜ਼ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਦੋ ਮੈਚਾਂ ਦੀ ਟੈਸਟ ਲੜੀ ਖੇਡੀ ਜਾਵੇਗੀ।

Related posts

IPL 2021, PBKS vs SRH : ਪੰਜਾਬ ਨੇ ਟਾਸ ਜਿੱਤ ਕੇ ਹੈਦਰਾਬਾਦ ਵਿਰੁੱਧ ਚੁਣੀ ਬੱਲੇਬਾਜ਼ੀ, ਟੀਮ ‘ਚ ਦੋ ਬਦਲਾਅ

On Punjab

ਕ੍ਰਿਕੇਟਰ ਯੁਵਰਾਜ ਸਿੰਘ ਦੇ ਭਰਾ ਤੇ ਪਤਨੀ ਵਿਚਾਲੇ ਹੋਇਆ 48 ਲੱਖ ’ਚ ਸਮਝੌਤਾ

On Punjab

Benefits of Lassi: ਗਰਮੀਆਂ ‘ਚ ਮਹਿੰਗੇ ਕੋਲਡ ਡ੍ਰਿੰਕ ਦੀ ਥਾਂ ਪੀਓ ਠੰਢੀ ਲੱਸੀ, ਬੇਹੱਦ ਪੌਸਟਿਕ ਤੱਤਾਂ ਨਾਲ ਭਰਪੂਰ

On Punjab