PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਇੱਕ ‘ਸੁਨਹਿਰੀ’ ਮੁਲਾਕਾਤ’: ਅੰਮ੍ਰਿਤਸਰ ਵਿੱਚ ਇੱਕ ਆਸਟਰੇਲੀਆਈ ਨੂੰ ਮਿਲੀ ‘ਬੇਮਿਸਾਲ ਮਹਿਮਾਨਨਵਾਜ਼ੀ’, ਵੀਡੀਓ ਵਾਇਰਲ

ਅੰਮ੍ਰਿਤਸਰ- ਇੱਕ ਆਸਟਰੇਲੀਆਈ ਯਾਤਰੀ ਡੰਕਨ ਮੈਕਨੌਟ (Duncan McNaught) ਨੇ ਭਾਰਤ ਆ ਕੇ ਇੱਥੋਂ ਦੀ ‘ਬੇਮਿਸਾਲ ਮਹਿਮਾਨਨਵਾਜ਼ੀ’ ਦੀ ਤਾਰੀਫ਼ ਕੀਤੀ ਹੈ, ਜਿਸ ਤੋਂ ਬਾਅਦ ਇਹ ਵੀਡੀਓ ਪੂਰੇ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਭਾਰਤ ਘੁੰਮ ਰਹੇ ਡੰਕਨ ਨੇ  ਸ੍ਰੀ ਹਰਿਮੰਦਰ ਸਾਹਿਬ ਦੇ ਆਪਣੇ ਸ਼ਾਨਦਾਰ ਤਜਰਬੇ ਦੀ ਵੀਡੀਓ ਸਾਂਝੀ ਕੀਤੀ।

ਮੈਕਨੌਟ ਦੀ ਮੁਲਾਕਾਤ ਗੌਰਵ ਨਾਮ ਦੇ ਇੱਕ ਭਾਰਤੀ ਵਿਅਕਤੀ ਨਾਲ ਹੋਈ, ਜਿਸ ਨੇ ਉਸ ਦਾ ਖੁੱਲ੍ਹੇ ਦਿਲ ਨਾਲ ਸੁਆਗਤ ਕੀਤਾ ਅਤੇ ਰਹਿਣ-ਸਹਿਣ ਦੀ ਹਰ ਲੋੜ ਦਾ ਧਿਆਨ ਰੱਖਿਆ।ਗੌਰਵ ਨੇ ਨਾ ਸਿਰਫ਼ ਡੰਕਨ ਨੂੰ ਸੁਆਦੀ ਖਾਣਾ ਖੁਆਇਆ, ਬਲਕਿ ਉਸ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਵੀ ਨਾਲ ਲੈ ਕੇ ਗਿਆ। ਡੰਕਨ ਨੇ ਕਿਹਾ ਕਿ ਗੌਰਵ ਨੇ ਉਸ ਨੂੰ ਬਿਲਕੁਲ ਪਰਿਵਾਰ ਦੇ ਮੈਂਬਰ ਵਾਂਗ ਮਹਿਸੂਸ ਕਰਵਾਇਆ। ਡੰਕਨ ਮੈਕਨੌਟ ਨੇ ਭਾਰਤੀ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ, “ਭਾਰਤੀਆਂ ਦੀ ਮਹਿਮਾਨਨਵਾਜ਼ੀ ਦੁਨੀਆ ਵਿੱਚ ਕਿਸੇ ਹੋਰ ਨਾਲ ਮੇਲ ਨਹੀਂ ਖਾਂਦੀ।”

ਇੱਕ ਹੋਰ ਵੀਡੀਓ ਵਿੱਚ, ਮੈਕਨੌਟ ਨੇ ਭਾਰਤ ਦੀ ਸੁੰਦਰਤਾ, ਵਿਭਿੰਨਤਾ ਅਤੇ ਅਮੀਰ ਸੱਭਿਆਚਾਰ ਦੀ ਤਾਰੀਫ਼ ਕੀਤੀ। ਉਸ ਨੇ ਮੰਨਿਆ ਕਿ ਭਾਰਤ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ ਪਰ ਦੇਸ਼ ਦੀਆਂ ਸਕਾਰਾਤਮਕ ਗੱਲਾਂ ਨਕਾਰਾਤਮਕ ਪਹਿਲੂਆਂ ਨਾਲੋਂ ਕਿਤੇ ਜ਼ਿਆਦਾ ਹਨ। ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਸਾਂਝੇ ਕੀਤੇ। ਇੱਕ ਯੂਜ਼ਰ ਨੇ ਲਿਖਿਆ “ਮੈਂ 110 ਫੀਸਦੀ ਸਹਿਮਤ ਹਾਂ। ਮੈਂ ਹਾਲ ਹੀ ਵਿੱਚ ਉੱਥੇ ਗਿਆ ਸੀ ਅਤੇ ਇਹ ਸ਼ਾਨਦਾਰ ਸੀ। ਭਾਰਤ ਵਿੱਚ ‘ਅਮੀਰੀ’ ਦੀ ਪਰਿਭਾਸ਼ਾ ਬਾਕੀ ਦੁਨੀਆ ਨਾਲੋਂ ਬਹੁਤ ਵੱਖਰੀ ਹੈ!”

Related posts

ਟੀ-20: ਸ੍ਰੀਲੰਕਾ ਨੇ ਨਿਊਜ਼ੀਲੈਂਡ ਨੂੰ 7 ਦੌੜਾਂ ਨਾਲ ਹਰਾਇਆ

On Punjab

ਬੱਸ ਰਾਹੀਂ ਜਾਇਆ ਜਾ ਸਕੇਗਾ ਦਿੱਲੀ ਤੋਂ ਲੰਡਨ, 70 ਦਿਨ ਦਾ ਹੋਵੇਗਾ ਸਫ਼ਰ, ਰੂਟ ਤੋਂ ਲੈਕੇ ਕਿਰਾਏ ਦੀ ਹਰ ਜਾਣਕਾਰੀ

On Punjab

ਕੁਦਰਤ ਦੀ ਤੜ: ਦਰਿਆਵਾਂ ਦੇ ਪਾਣੀ ਨੇ ਭੁਲਾ ਦਿੱਤੇ ਪੁਰਾਣੇ ਹੜ੍ਹ

On Punjab