PreetNama
ਫਿਲਮ-ਸੰਸਾਰ/Filmy

ਇੱਕ ਫਰੇਮ ‘ਚ ਨਜ਼ਰ ਆਇਆ ਕਿੰਗ ਖ਼ਾਨ ਦਾ ਪਰਿਵਾਰ, ਸ਼ਾਹਰੁਖ ਨੇ ਕਹੀ ਵੱਡੀ ਗੱਲ

ਮੁੰਬਈ: ਗੌਰੀ ਖ਼ਾਨ ਨੇ ਅੱਜ ਸਵੇਰੇ ਹੀ ਇੱਕ ਤਸਵੀਰ ਸ਼ੇਅਰ ਕੀਤੀ ਜਿਸ ‘ਚ ਉਸ ਦਾ ਪੂਰਾ ਪਰਿਵਾਰ ਇਕੱਠੇ ਨਜ਼ਰ ਆ ਰਿਹਾ ਹੈ। ਤਸਵੀਰ ‘ਚ ਸ਼ਾਹਰੁਖ ਖ਼ਾਨ, ਸੁਹਾਨਾ ਖ਼ਾਨ, ਆਰਯਨ ਖ਼ਾਨ, ਅਬਰਾਮ ਤੇ ਖੁਦ ਗੌਰੀ ਵੀ ਨਜ਼ਰ ਆ ਰਹੀ ਹੈ। ਤਸਵੀਰ ਦੇ ਨਾਲ ਉਸ ਨੇ ਕੈਪਸ਼ਨ ‘ਚ ਲਿਖਿਆ, “ਇੱਕ ਫਰੇਮ ‘ਚ ਯਾਦਾਂ ਨੂੰ ਕੈਦ ਕਰ ਲੈਣ ਦੀ ਕੋਸ਼ਿਸ਼।”

ਹੁਣ ਗੌਰੀ ਦੀ ਇਸ ਤਸਵੀਰ ਨੂੰ ਖੁਦ ਕਿੰਗ ਖ਼ਾਨ ਨੇ ਰੀ-ਟਵੀਟ ਕੀਤਾ ਹੈ। ਉਨ੍ਹਾਂ ਨੇ ਤਸਵੀਰ ਨੂੰ ਰੀ-ਟਵੀਟ ਕਰਦੇ ਹੋਏ ਲਿਖਿਆ, “ਕਈ ਸਾਲਾਂ ‘ਚ ਮੈਂ ਇੱਕ ਚੰਗਾ ਮਕਾਨ ਬਣਾਇਆ…ਗੌਰੀ ਨੇ ਇੱਕ ਚੰਗਾ ਘਰ ਬਣਾਇਆ, ਪਰ ਮੈਨੂੰ ਸੱਚ ‘ਚ ਲੱਗਦਾ ਹੈ ਕਿ ਅਸੀਂ ਦੋਵੇਂ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨ ‘ਚ ਬੈਸਟ ਹਾਂ।”ਇਹ ਤਸਵੀਰ ਕਿੱਥੇ ਦੀ ਹੈ, ਇਹ ਜਾਣਕਾਰੀ ਤਾਂ ਨਹੀਂ, ਪਰ ਕਿਹਾ ਜਾ ਰਿਹਾ ਹੈ ਕਿ ਕਿੰਗ ਖ਼ਾਨ ਫੈਮਿਲੀ ਟ੍ਰਿਪ ‘ਤੇ ਵਿਦੇਸ਼ ਗਏ ਸੀ। ਦੱਸ ਦਈਏ ਕਿ ਹਾਲ ਹੀ ‘ਚ ਸ਼ਾਹਰੁਖ ਪਰਿਵਾਰ ਨਾਲ ਮਾਲਦੀਪਸ ਗਏ ਸੀ ਜਿੱਥੇ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸੀ।

Related posts

ਹਨੀ ਸਿੰਘ ਦੇ ‘ਅਸ਼ਲੀਲ’ ਗਾਣਿਆਂ ਖ਼ਿਲਾਫ਼ ਆਵਾਜ਼ ਚੁੱਕਣ ਵਾਲਿਆਂ ਨੂੰ ਸ਼ਰ੍ਹੇਆਮ ਧਮਕੀਆਂ

On Punjab

ਰਮਾਇਣ ਦੀ ਸੀਤਾ ਨੇ ਸਰਕਾਰ ਅੱਗੇ ਕੀਤੀ ਇਹ ਮੰਗ,ਤੁਸੀ ਵੀ ਸੁਣ ਹੋ ਜਾਉਗੇ ਹੈਰਾਨ

On Punjab

ਇੱਕ ਵਾਰ ਫੇਰ ਕੰਗਨਾ ਰਣੌਤ ਦੇ ਨਿਸ਼ਾਨੇ ‘ਤੇ ਬਾਲੀਵੁੱਡ, ਇਨ੍ਹਾਂ ਸਟਾਰਸ ਤੋਂ ਕੀਤੀ ਡਰੱਗ ਟੈਸਟ ਦੀ ਮੰਗ

On Punjab