PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਇੰਡੀਗੋ ਏਅਰਲਾਈਨ ਪ੍ਰਭਾਵਿਤ ਯਾਤਰੀਆਂ ਨੂੰ 10,000 ਦੇ ਵਾਧੂ ਯਾਤਰਾ ਵਾਊਚਰ ਦੇਵੇਗੀ

ਨਵੀਂ ਦਿੱਲੀ- ਏਅਰਲਾਈਨ ਦੇ ਇੱਕ ਬੁਲਾਰੇ ਨੇ ਵੀਰਵਾਰ ਨੂੰ ਕਿਹਾ ਕਿ ਇੰਡੀਗੋ ਪਿਛਲੇ ਕੁਝ ਦਿਨਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਅਜਿਹੇ ਗ੍ਰਾਹਕਾਂ ਨੂੰ 10,000 ਰੁਪਏ ਮੁੱਲ ਦੇ ਯਾਤਰਾ ਵਾਊਚਰ ਦੀ ਪੇਸ਼ਕਸ਼ ਕਰੇਗੀ ਅਤੇ ਇਹ ਵਾਊਚਰ ਅਗਲੇ 12 ਮਹੀਨਿਆਂ ਲਈ ਕਿਸੇ ਵੀ ਭਵਿੱਖੀ ਇੰਡੀਗੋ ਯਾਤਰਾ ਲਈ ਵਰਤੇ ਜਾ ਸਕਦੇ ਹਨ। ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਮੁਆਵਜ਼ਾ ਮੌਜੂਦਾ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਵਚਨਬੱਧਤਾ ਤੋਂ ਇਲਾਵਾ ਹੈ (ਜਿਸ ਅਨੁਸਾਰ ਇੰਡੀਗੋ ਉਨ੍ਹਾਂ ਗਾਹਕਾਂ ਨੂੰ 5,000 ਤੋਂ 10,000 ਦਾ ਮੁਆਵਜ਼ਾ ਪ੍ਰਦਾਨ ਕਰੇਗੀ) ਜਿਨ੍ਹਾਂ ਦੀਆਂ ਉਡਾਣਾਂ ਰਵਾਨਗੀ ਦੇ ਸਮੇਂ ਤੋਂ 24 ਘੰਟਿਆਂ ਦੇ ਅੰਦਰ ਰੱਦ ਕਰ ਦਿੱਤੀਆਂ ਗਈਆਂ ਸਨ, ਜੋ ਉਡਾਣ ਦੇ ਬਲਾਕ ਸਮੇਂ ’ਤੇ ਨਿਰਭਰ ਕਰਦਾ ਹੈ।

ਇੰਡੀਗੋ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਆਪਣੇ ਗਾਹਕਾਂ ਦੀ ਦੇਖਭਾਲ ਕਰਨਾ ਜਾਰੀ ਹੈ। ਬੁਲਾਰੇ ਨੇ ਕਿਹਾ, “ਇਸਦੇ ਹਿੱਸੇ ਵਜੋਂ ਸੰਚਾਲਨ ਵਿੱਚ ਰੁਕਾਵਟ ਤੋਂ ਬਾਅਦ ਅਸੀਂ ਇਹ ਯਕੀਨੀ ਬਣਾਇਆ ਹੈ ਕਿ ਰੱਦ ਕੀਤੀਆਂ ਗਈਆਂ ਉਡਾਣਾਂ ਲਈ ਸਾਰੇ ਜ਼ਰੂਰੀ ਰਿਫੰਡ ਸ਼ੁਰੂ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਤੁਹਾਡੇ ਖਾਤਿਆਂ ਵਿੱਚ ਪਹਿਲਾਂ ਹੀ ਦਰਸਾਏ ਗਏ ਹਨ, ਬਾਕੀ ਜਲਦੀ ਹੀ ਆ ਜਾਣਗੇ।’’ ਉਨ੍ਹਾਂ ਕਿਹਾ ਜੇ ਬੁਕਿੰਗ ਕਿਸੇ ਟਰੈਵਲ ਪਾਰਟਨਰ ਪਲੇਟਫਾਰਮ ਰਾਹੀਂ ਕੀਤੀ ਗਈ ਸੀ ਤਾਂ ਰਿਫੰਡ ਲਈ ਜ਼ਰੂਰੀ ਕਾਰਵਾਈਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Related posts

ਮੈਲਬੌਰਨ ‘ਚ ਇਕ ਵਾਰ ਫਿਰ ਪਰਤੀਆਂ ਰੋਣਕਾਂ, ਹਰਦੇਵ ਮਾਹੀਨੰਗਲ ਤੇ ਜੀਤ ਪੈਂਚਰਾਂ ਵਾਲੇ ਨੇ ਬੰਨ੍ਹਿਆ ਰੰਗ

On Punjab

ਵਿਸ਼ਵਾਸ–>ਸਭ ਤੋਂ ਖੂਬਸੂਰਤ ਬੂਟਾ

Pritpal Kaur

ਸੋਸ਼ਲ ਮੀਡੀਆ ’ਤੇ ਮਦਦ ਲਈ ਫਰਜ਼ੀ ਅਪੀਲਾਂ ਦਾ ‘ਹੜ੍ਹ’

On Punjab