40.93 F
New York, US
January 11, 2026
PreetNama
ਸਿਹਤ/Health

ਇਸ ਤਰ੍ਹਾਂ ਰੱਖੋ ਆਪਣੇ ਬੁੱਲ੍ਹਾਂ ਦਾ ਖ਼ਿਆਲ

ਜ਼ਿਆਦਾਤਰ ਲੋਕ ਆਪਣੇ ਚਿਹਰੇ ਤੇ ਚਮੜੀ ਦੀ ਦੇਖਭਾਲ ਲਈ ਨਿਯਮਤ ਸਨਸਕ੍ਰੀਮ ਦੀ ਵਰਤੋਂ ਕਰਦੇ ਹਨ। ਪਰ ਅਕਸਰ ਲੋਕ ਆਪਣੇ ਬੁੱਲ੍ਹਾਂ ਦੀ ਦੇਖਭਾਲ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ। ਪਰ ਕੀ ਤੁਸੀ ਜਾਣਦੇ ਹੋ ਕਿ ਸਾਡੇ ਬੁੱਲ੍ਹਾਂ ਦੀ ਚਮੜੀ ਸਾਡੇ ਸਰੀਰ ਦੇ ਦੂਜੇ ਹਿੱਸਿਆਂ ਦੀ ਚਮੜੀ ਨਾਲੋਂ ਕਾਫ਼ੀ ਪਤਲੀ ਹੈ। ਜਿਸ ਕਾਰਨ ਇਹ ਬਹੁਤ ਜਲਦੀ ਖਰਾਬ ਹੋ ਜਾਦੀ ਹੈ ਅਤੇ ਫਿਰ ਕੋਈ ਵੀ ਲਿਪਸਟਿਕ ਬੁੱਲਾਂ ‘ਤੇ ਸਹੀ ਤਰ੍ਹਾਂ ਨਹੀ ਲੱਗਦੀ। ਇਸ ਲਈਜਿੰਨੀ ਜਿਆਦਾ ਚਿਹਰੇ ਦੀ ਦੇਖਭਾਲ ਜ਼ਰੂਰੀ ਹੈ, ਬੁੱਲ੍ਹਾਂ ਦੀ ਸੰਭਾਲ ਵੀ ਉਨ੍ਹੀ ਮਹੱਤਵਪੂਰਨ ਹੈ। ਇਸ ਲਈ ਬੁੱਲ੍ਹਾਂ ਦੀ ਦੇਖਭਾਲ ਲਈ ਕੁਝ ਵਿਸ਼ੇਸ਼ ਸੁਝਾਵਾਂ ਦਾਦੀ ਪਾਲਣਾ ਕਰੋ:ਰੋਜਾਨਾ ਕਰੋ ਲਿਪਬਾਮ ਦੀ ਵਰਤੋ: ਸਵੇਰੇ ਦਫ਼ਤਰ ਜਾਣ ਲੱਗੇ ਜਾਂ ਘਰੋ ਕਿਤੇ ਵੀ ਬਾਹਰ ਜਾਣ ਲੱਗੇ ਆਪਣੇ ਬੁੱਲ੍ਹਾਂ’ ਤੇ ਬ੍ਰਾਡ ਸਪੈਕਟ੍ਰਮ ਲਿਪ ਬਾਮ ਲਗਾਉਣਾ ਨਾ ਭੁੱਲੋ। ਇੱਕ ਅਜਿਹਾ ਲਿਪ ਬਾਮ ਖਰੀਦੋ ਜਿਸਦਾ ਐਸ ਪੀ ਐਫ ਘੱਟੋ-ਘੱਟ 15 ਹੋਵੇ। ਜੇਕਰ ਤੁਹਾਨੂੰ ਬਾਰ ਬਾਰ ਬੁੱਲ੍ਹਾਂ ਨੂੰ ਚੱਟਣ ਦੀ ਆਦਤ ਹੈ, ਤਾਂ ਦਿਨ ਵਿਚ ਕਈ ਵਾਰ ਲਿਪ ਬਾਮ ਦੀ ਵਰਤੋਂ ਕਰੋ।ਤੁਸੀਂ ਸਨਸਕ੍ਰੀਨ ਲਿਪਬਾਮ ਦੀ ਵੀ ਵਰਤੋ ਕਰ ਸਕਦੇ ਹੋ  ਜੋ ਤੁਹਾਨੂੰ ਆਪਣੇ ਬੁੱਲ੍ਹਾਂ ਨੂੰ ਹੋਰ ਗੂੜ੍ਹਾ ਕਰਨ ਵਿੱਚ ਸਹਾਇਤਾ ਕਰਦਾ ਹੈ ਅਤੇ ਆਪਣੇ ਬੁੱਲ੍ਹਾਂ ਨੂੰ ਨਮੀ ਅਤੇ ਤੰਦਰੁਸਤ ਰੱਖਣ ਵਿੱਚ ਤੁਹਾਡੀ ਮਦਦ ਕਰਦਾ ਹੈ।ਖ਼ਰੀਦੋ ਮੋਮ ਬੇਸ ਵਾਲੇ ਉਤਪਾਦ:  ਉਝ ਤਾ ਮਾਰਕੀਟ ‘ਚ ਮਿਲਣ ਵਾਲੀਆਂ  ਬਹੁਤ ਸਾਰੀਆਂ ਲਿਪਸਟਿਕਸ ‘ਚ ਵੀ ਐਸ ਪੀ ਐੱਫ ਮੌਜੂਦ ਹੂੰਦਾ ਹੈ  ਪਰ ਕੁਝ ਬੁੱਲ੍ਹਾਂ ਦੇ ਉਤਪਾਦਾਂ ਵਿੱਚ ਐਸ ਪੀ ਐੱਫ ਦੇ ਨਾਲ-ਨਾਲ ਐਂਟੀ-ਆਕਸੀਡੈਂਟ ਵੀ ਹੁੰਦੇ ਹਨ ਜੋ ਬੁੱਲ੍ਹਾਂ ਨੂੰ ਵਧੇਰੇ ਨਮੀ ਅਤੇ ਸੁਰੱਖਿਆ ਪ੍ਰਦਾਨ ਕਰਦੇ ਹਨ। ਇਸ ਲਈ ਤੁਸੀ ਜਦੋ ਵੀ ਬੁੱਲ੍ਹਾਂ ਲਈ ਕੋਈ ਉਤਪਾਦਾ ਖਰੀਦਣ ਜਾਵੋ ਤਾਂ ਇਹ ਧਿਆਨ ਰਖੋ ਕਿ ਉਤਪਾਦ ਦਾ ਬੇਸ ਮੋਮ ਜਾਂ ਪੈਰਾਫਿਨ ਦਾ ਹੋਵੇ ਕਿਉਂਕਿ ਉਹ ਬੁੱਲ੍ਹਾਂ ਦੀ ਨਮੀ ਨੂੰ ਲੰਬੇ ਸਮੇਂ ਲਈ ਬਰਕਰਾਰ ਰੱਖਦੇ ਹਨ।ਬੁੱਲਾ ਦੀ ਦੇਖ ਭਾਲ ਕਰਦੇ ਸਮੇ ਕੁਝ ਅਜਿਹੀਆਂ ਚੀਜਾਂ ਨੂੰ ਵੀ ਧਿਆਨ ‘ਚ ਰੱਖੋ ਜੋ ਬੁੱਲਾਂ ਲਈ ਹਾਨੀਕਾਰਕ ਹੋਣ ਜਿਵੇ ਕਿ ਪੈਟਰੋਲੀਅਮ ਜੈਲੀ। ਇਸ ਤੋ ਇਲਾਵਾ ਜੇਕਰ ਤੁਹਾਡੇ ਬੁੱਲ੍ਹ ਧੁੱਪ ਲੱਗਣ ਕਾਰਨ ਫੱਟ ਜਾਣ ਤਾ ਤੁਸੀਂ ਬੁੱਲ੍ਹਾਂ’ ਤੇ ਥੋੜ੍ਹੀ ਜਿਹੀ ਚੀਨੀ ਅਤੇ ਜੈਤੂਨ ਦਾ ਤੇਲ ਲਗਾ ਸਕਦੇ ਹੋ, ਇਹ ਨਾ ਸਿਰਫ ਚਮੜੀ ਦੇ ਮਰੇ ਸੈੱਲਾਂ ਨੂੰ ਹਟਾਉਣ ਵਿਚ ਮਦਦ ਕਰਦਾ ਹੈ ਬਲਕਿ ਤੁਹਾਡੇ ਬੁੱਲ੍ਹਾਂ ਨੂੰ ਨਰਮ ਰੱਖਦਾ ਹੈ ਅਤੇ ਬੁੱਲਾਂ ਨੂੰ ਜਲਦੀ ਠੀਕ ਕਰਦਾ ਹੈ

Related posts

Monkeypox Guidelines: ਭਾਰਤ ‘ਚ ਮੰਕੀਪੌਕਸ ਨੂੰ ਲੈ ਸਿਹਤ ਮੰਤਰਾਲੇ ਨੇ ਜਾਰੀ ਕੀਤੀਆਂ ਗਈਡਲਾਈਨਜ਼; ਤੁਸੀਂ ਵੀ ਪੜ੍ਹੋ

On Punjab

Onion Oil Benefits : ਲੰਬੇ ਅਤੇ ਸੰਘਣੇ ਵਾਲਾਂ ਲਈ ਅਜ਼ਮਾਓ ਪਿਆਜ਼ ਦਾ ਤੇਲ, ਜਾਣੋ ਇਸਦੇ ਕਈ ਫਾਇਦੇ

On Punjab

Black Fungus Treatment: ਬਲੈਕ ਫੰਗਸ ਦੇ ਇਲਾਜ ਲਈ Amphotericin-B ਦੀ ਉਪਲਬਧਤਾ ਵਧਾਏਗੀ ਭਾਰਤ ਸਰਕਾਰ

On Punjab