ਪਾਕਿਸਤਾਨ- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਇੱਕ ਸਥਾਨਕ ਅਦਾਲਤ ਦੇ ਬਾਹਰ ਆਤਮਘਾਤੀ ਬੰਬ ਧਮਾਕਾ ਹੋਇਆ ਜਿਸ ਵਿੱਚ 12 ਜਣਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਧਮਾਕਾ ਇਸਲਾਮਾਬਾਦ ਜ਼ਿਲ੍ਹਾ ਅਦਾਲਤ ਦੇ ਐਂਟਰੀ ਪੁਆਇੰਟ ਨੇੜੇ ਹੋਇਆ, ਜਿੱਥੇ ਆਮ ਤੌਰ ’ਤੇ ਵੱਡੀ ਗਿਣਤੀ ਵਿੱਚ ਲੋਕਾਂ ਦੀ ਭੀੜ ਰਹਿੰਦੀ ਹੈ। ਸਥਾਨਕ ਮੀਡੀਆ ਨੇ ਘਟਨਾ ਸਥਾਨ ਦੀਆਂ ਕੁਝ ਤਸਵੀਰਾਂ ਵੀ ਨਸ਼ਰ ਕੀਤੀਆਂ ਹਨ ਜਿਸ ਵਿਚ ਇੱਕ ਪੁਲੀਸ ਵੈਨ ਨੇੜੇ ਕਈ ਜਣੇ ਜ਼ਖਮੀ ਹੋਏ ਦਿਖਾਈ ਦੇ ਰਹੇ ਹਨ।
previous post

