PreetNama
ਖਾਸ-ਖਬਰਾਂ/Important News

ਇਰਾਨ ਨੇ ਦਬੋਚੇ ਅਮਰੀਕਾ ਦੇ 17 ਜਾਸੂਸ, ਕਈਆਂ ਨੂੰ ਮੌਤ ਦੀ ਸਜ਼ਾ

ਦੁਬਈਇਰਾਨ ਨੇ ਸੋਮਵਾਰ ਨੂੰ ਦਾਅਵਾ ਕੀਤਾ ਹੈ ਕਿ ਉਸ ਨੇ ਅਮਰੀਕੀ ਖੁਫੀਆ ਏਜੰਸੀ ਸੀਆਈਏ ਦੇ 17 ਜਾਸੂਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਕੁਝ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਸਟੇਟ ਟੈਲੀਵੀਜ਼ਨ ਨੇ ਦੱਸਿਆ ਕਿ ਅਸੀਂ ਸੀਆਈਏ ਦੇ ਜਾਸੂਸੀਤੰਤਰ ਨੂੰ ਤੋੜਿਆ ਹੈ। ਇਸ ਤਹਿਤ 17 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਮਈ ‘ਚ ਅਮਰੀਕਾ ਨੇ ਇਰਾਨ ‘ਤੇ ਕੁਝ ਪ੍ਰਤੀਬੰਧ ਲਗਾਏ ਸੀ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ‘ਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਸਟੇਟ ਟੈਲੀਵੀਜ਼ਨ ਮੁਤਾਬਕ, ‘ਫੜੇ ਗਏ ਜਿਨ੍ਹਾਂ ਜਾਸੂਸਾਂ ਦੀ ਪਛਾਣ ਹੋਈ ਹੈਉਹ ਬੇਹੱਦ ਸੰਵੇਦਨਸ਼ੀਲ ਖੇਤਰਾਂ ਸਣੇ ਕੁਝ ਪ੍ਰਾਈਵੇਟ ਖੇਤਰਾਂ ‘ਚ ਕੰਮ ਕਰ ਰਹੇ ਸੀ। ਜਿੱਥੇ ਇਹ ਕੁਝ ਮਹੱਤਪੁਰਣ ਸੂਚਨਾਵਾਂ ਇਕੱਠੀਆਂ ਕਰਦੇ ਸੀ।

ਇਸ ਤੋਂ ਪਹਿਲਾਂ ਅਮਰੀਕਾ ਦਾ ਦਾਅਵਾ ਸੀ ਕਿ ਹੋਰਮੁਜ ਦੀ ਖਾੜੀ ‘ਚ ਤਾਇਨਾਤ ਉਸ ਦੇ ਜੰਗੀ ਜਹਾਜ਼ਾਂ ਨੇ ਇਰਾਨੀ ਡ੍ਰੋਨ ਨੂੰ ਮਾਰ ਦਿੱਤਾ ਸੀ। ਇਹ ਕਾਰਵਾਈ ਯੂਐਸਐਸ ਬਾਕਸਰ ਨੇ ਬਚਾਅ ਲਈ ਕੀਤੀ ਸੀ। ਇਸ ਤੋਂ ਸ਼ਿਪ ਤੇ ਉਸ ਦੇ ਕਰੂ ਮੈਂਬਰਾਂ ਨੂੰ ਜਾਨ ਦਾ ਖ਼ਤਰਾ ਸੀ।

Related posts

ਸਿੱਖ ਮਹਿਲਾ ਹਰਜੀਤ ਕੌਰ ਨੂੰ ਹੱਥਕੜੀ ਨਹੀਂ ਲਗਾਈ, ਪਰ ਦੁਰਵਿਵਹਾਰ ਹੋਇਆ: ਜੈਸ਼ੰਕਰ

On Punjab

ਪਹਿਲਗਾਮ ਦੇ ਦੋ ਆਦਿਲ: ਇਕ ਰਾਖਵਾਲਾ ਨਾਇਕ ਤੇ ਦੂਜਾ ਕਾਤਿਲ

On Punjab

Delta Variant Outbreak: ਆਸਟ੍ਰੇਲੀਆ ਦੇ ਸਭ ਤੋਂ ਵੱਡੇ ਸ਼ਹਿਰ ਸਿਡਨੀ ‘ਚ 2 ਹਫ਼ਤਿਆਂ ਲਈ ਲੱਗੀਆਂ ਸਖ਼ਤ ਪਾਬੰਦੀਆਂ

On Punjab