52.84 F
New York, US
May 13, 2024
PreetNama
ਖਾਸ-ਖਬਰਾਂ/Important News

ਇਟਲੀ ‘ਚ ਬਰਫ਼ੀਲੇ ਪਹਾੜ ਤੋਂ ਬਰਫ ਦਾ ਤੋਦਾ ਡਿੱਗਣ ਨਾਲ 6 ਲੋਕਾਂ ਦੀ ਮੌਤ, 9 ਜ਼ਖ਼ਮੀ ਤੇ 20 ਤੋਂ ਜ਼ਿਆਦਾ ਲਾਪਤਾ

ਜਿਉਂ ਗਰਮੀ ਦੇ ਮੌਸਮ ਵਿੱਚ ਤਾਪਮਾਨ ਵਧਣ ਕਾਰਨ ਗਰਮੀ ਦਾ ਪ੍ਰਕੋਪ ਵਧਦਾ ਹੈ ਤੇ ਕਈ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਬਰਫ਼ੀਲੇ ਪਹਾੜੀ ਖੇਤਰਾਂ ਵੱਲ ਜਾਂਦੇ ਹਨ ਅਤੇ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਜਿਹਾ ਹੀ ਇਕ ਹਾਦਸਾ ਇਟਲੀ ਦੇ ਸੂਬੇ ਤਰਨਤੀਨੋ ਅਤੇ ਵੇਨਤੋਂ ਦੇ ਬਾਰਡਰ ਤੇ ਪੈਂਦੇ ਪਿੰਡ ਮਰਮੋਲਾਦਾ ਵਿਖੇ ਵਾਪਰਿਆ ਜਿੱਥੇ ਇੱਕ ਬਰਫ਼ੀਲੇ ਪਹਾੜ ‌ਤੋ ਬਰਫ ਦੇ ਵੱਡੇ ਟੁਕੜੇ ਦੇ ਡਿੱਗਣ ਨਾਲ 6 ਲੋਕਾਂ ਦੀ ਮੌਤ 9 ਜ਼ਖ਼ਮੀ ਅਤੇ 20 ਤੋਂ ਵੀ ਜ਼ਿਆਦਾ ਲੋਕ ਲਾਪਤਾ ਹਨ ਮੀਡੀਆ ਵਿੱਚ ਛਪੀਆਂ ਰਿਪੋਰਟਾਂ ਮੁਤਾਬਕ ਇਹ ਹਾਦਸਾ ਦੁਪਹਿਰ ਕਰੀਬ 1:45 ਵਜੇ (ਸਥਾਨਕ ਸਮੇਂ ਅਨੁਸਾਰ) ਵਾਪਰਿਆ, ਜਦੋਂ ਪੁਨਟੋ ਰੌਕਾ ਗਲੇਸ਼ੀਅਰ ‘ਤੇ ਇੱਕ ਬਰਫ਼ ਦਾ ਤੋਦਾ ਟੁੱਟ ਗਿਆ, ਜਿਸ ਨਾਲ ਪਹਾੜ ਉੱਤੇ ਚੜ੍ਹਨ ਵਾਲੇ ਅਤੇ ਪੈਦਲ ਚੱਲਣ ਵਾਲੇ ਲੋਕ ਮੌਤ ਦੇ ਮੂੰਹ ਵਿੱਚ ਜਾ ਪਏ ਅਤੇ ਜ਼ਖ਼ਮੀ ਹੋ ਗਏ।ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ‘ਚ ਜ਼ਮੀਨ ਖਿਸਕਣ ਦਾ ਵੀ ਖਤਰਾ ਹੈ।ਇਸ ਹਾਦਸੇ ਵਿੱਚ ਜ਼ਖਮੀ ਲੋਕਾਂ ਸ਼ਹਿਰਾਂ ਦੇ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ।ਬਚਾਅਕਰਤਾ ਮ੍ਰਿਤਕਾਂ, ਜ਼ਖਮੀਆਂ ਅਤੇ ਲਾਪਤਾ ਲੋਕਾਂ ਦਾ ਪਤਾ ਲਗਾਉਣ ਵਿੱਚ ਮਦਦ ਲਈ ਹੈਲੀਕਾਪਟਰ, ਕੁੱਤਿਆਂ ਦੀਆਂ ਯੂਨਿਟਾਂ ਅਤੇ ਅਤਿ-ਆਧੁਨਿਕ ਗਲੋਬਲ ਪੋਜੀਸ਼ਨਿੰਗ ਤਕਨੀਕਾਂ ਦੀ ਵਰਤੋਂ ਕਰ ਰਹੇ ਸਨ।ਬਚਾਅ ਕਾਰਜ ਅਜੇ ਤਕ ਜਾਰੀ ਹਨ ਅਤੇ ਲੋਕਾਂ ਨੂੰ ਲੱਭਣ ਲਈ ਸਥਾਨਕ ਪ੍ਰਸ਼ਾਸਨ ਵੱਲੋਂ ਯਤਨ ਜਾਰੀ ਹਨ

Related posts

ਨੇਪਾਲ ‘ਚ ਲਗਾਤਾਰ ਤਿੰਨ ਵਾਰ ਕੰਬੀ ਧਰਤੀ, 5 ਲੋਕ ਹਸਪਤਾਲ ‘ਚ ਭਰਤੀ; ਕਈ ਇਮਾਰਤਾਂ ਨੂੰ ਵੀ ਪਹੁੰਚਿਆ ਨੁਕਸਾਨ

On Punjab

ਬੁੱਢੇ ਦਿਖਾਉਣ ਵਾਲੀ ਐਪ ਖ਼ਿਲਾਫ਼ ਮੌਲਵੀ ਨੇ ਕੀਤਾ ਫਤਵਾ ਜਾਰੀ

On Punjab

‘ਤੁਸੀਂ ਉਦੋਂ ਜੰਮੇ ਵੀ ਨਹੀਂ ਸੀ, ਜਦੋਂ…’, ਇਮਰਾਨ ਨੇ ਪਾਕਿਸਤਾਨੀ ਫੌਜ ਨੂੰ ਦਿੱਤੀ ਖੁੱਲ੍ਹੀ ਚੁਣੌਤੀ

On Punjab