PreetNama
ਸਮਾਜ/Social

ਇਟਲੀ ‘ਚ ਦਿਲ ਕੰਬਾਊ ਵਾਰਦਾਤ, ਸਿਰਫਿਰੇ ਨੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੂੰ ਗੋਲ਼ੀ ਮਾਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

          ਇਟਲੀ ਜਿੱਥੇ ਕੋਰੋਨਾ ਮਹਾਮਾਰੀ ਦੇ ਪੰਜੇ ਵਿੱਚੋ ਨਿਕਲਣ ਲਈ ਦਿਨ-ਰਾਤ ਇੱਕ ਕਰ ਰਿਹਾ ਹੈ ਇਸ ਦੇ ਚੱਲਦਿਆਂ ਹੁਣ ਅੱਜ ਤੋਂ ਦੇਸ਼ ਦੇ 6 ਹੋਰ ਸੂਬੇ ਚਿੱਟਾ ਜ਼ੋਨ ਹੋਣ ਜਾ ਰਹੇ ਸਨ। ਸਰਕਾਰ ਦੇ ਇਸ ਐਲਾਨ ਨਾਲ ਲੋਕਾਂ ਵਿੱਚ ਖੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਸੀ ਕਿ ਐਤਵਾਰ ਦੁਪਹਿਰੇ ਇਕ ਮੰਦਭਾਗੀ ਘਟਨਾ ਘੱਟ ਗਈ ਜਿਸ ਵਿਚ 2 ਮਾਸੂਮ ਸਕੇ ਭਰਾਵਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਹਤਿਆਰੇ ਨੇ ਵੀ ਬਾਅਦ ‘ਚ ਖ਼ੁਦਕੁਸ਼ੀ ਕਰ ਲਈ।

ਐਤਵਾਰ ਦੁਪਹਿਰ ਨੂੰ ਇਟਲੀ ਦੀ ਰਾਜਧਾਨੀ ਰੋਮ ਦੇ ਸ਼ਹਿਰ ਆਰਦੀਆ ਦੇ ਕਸਬਾ ਕੋਲੈ ਰੋਮੀਤੋ ਵਿਖੇ ਇਕ ਮਾਨਸਿਕ ਰੋਗੀ ਵਲੋਂ ਘਰੋਂ ਬਾਹਰ ਪਾਰਕ ‘ਚ ਖੇਡ ਰਹੇ ਦੋ ਬੱਚਿਆਂ ਸਮੇਤ ਉਨ੍ਹਾਂ ਦੇ 74 ਸਾਲਾ ਦਾਦੇ ਨੂੰ ਅੰਨੇਵਾਹ ਗੋਲੀਆਂ ਚਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਨਸ਼ਰ ਹੋਈ ਜਾਣਕਾਰੀ ਅਨੁਸਾਰ ਇਕ ਮਾਨਸਿਕ ਰੋਗੀ 37 ਸਾਲਾ ਇਟਾਲੀਅਨ ਲੂਕਾ ਮੋਨਾਕੋ ਨੇ ਦੋ ਬੱਚੇ ਡੈਨੀਅਨ (10) ਤੇ ਦਾਵਿਦ (7)ਨੂੰ ਉਸ ਸਮੇਂ ਗੋਲ਼ੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਉਹ ਘਰੋਂ ਦੂਰ ਆਪਣੇ ਦਾਦੇ ਸਲਵਾਤੋਰੇ (74 ) ਨਾਲ ਪਾਰਕ ‘ਚ ਟਹਿਲ ਰਹੇ ਸਨ।

ਐਤਵਾਰ ਦੀ ਛੁੱਟੀ ਦਾ ਅਨੰਦ ਮਾਣ ਰਹੇ ਸਨ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਿਰਫਿਰਾ ਵਿਅਕਤੀ ਇਕ ਘਰ ਵਿਚ ਜਾ ਕੇ ਲੁਕ ਗਿਆ। ਤੁਰੰਤ ਕੁਝ ਸਮੇਂ ਦੌਰਾਨ ਪੁਲਿਸ ਵੱਲੋਂ ਉਸ ਘਰ ਦੀ ਘੇਰਾਬੰਦੀ ਕਰ ਲਈ ਗਈ। ਪੁਲਿਸ ਵਲੋਂ ਚਲਾਏ ਗਏ ਸਰਚ ਅਪ੍ਰੇਸ਼ਨ ‘ਚ ਕਾਫੀ ਜਦੋਜਹਿਦ ਕੀਤੀ ਗਈ ਕਿ ਉਸ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ ਪਰ ਕੁਝ ਘੰਟਿਆਂ ਮਗਰੋਂ ਦੋਸ਼ੀ ਵਿਅਕਤੀ ਨੇ ਆਪਣੇ ਆਪ ਖ਼ੁਦ ਨੂੰ ਗੋਲੀ ਮਾਰ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ।

Related posts

Quantum of sentence matters more than verdict, say experts

On Punjab

ਗੁਜਰਾਤ: ਪਿਛਲੇ 5 ਸਾਲਾਂ ਵਿਚ ਸ਼ੇਰਾਂ ਦੀ ਗਿਣਤੀ ਵਧੀ

On Punjab

ਆਰਡਰ ਲੈ ਕੇ ਚੋਰੀ ਕਰਦਾ ਸੀ ਮਹਿੰਗੀਆਂ ਕਾਰਾਂ, 100 ਤੋਂ ਵੱਧ ਗੱਡੀਆਂ ‘ਤੇ ਫੇਰਿਆ ਹੱਥ

On Punjab