72.84 F
New York, US
June 13, 2026
PreetNama
ਖੇਡ-ਜਗਤ/Sports News

ਇਕ ਕਿਲੋਮੀਟਰ ਟਾਈਮ ਟਰਾਇਲ ਮੁਕਾਬਲੇ ‘ਚ ਅੰਤਰਰਾਸ਼ਟਰੀ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਰੋਨਾਲਡੋ ਸਿੰਘ

ਭਾਰਤ ਨੇ ਏਸ਼ਿਆਈ ਸਾਈਕਲਿੰਗ ਚੈਂਪੀਅਨਸ਼ਿਪ ਦੇ ਤੀਜੇ ਦਿਨ ਸੋਮਵਾਰ ਨੂੰ ਦੋ ਕਾਂਸੇ ਦੇ ਮੈਡਲ ਹਾਸਲ ਕੀਤੇ ਜਿਸ ਨਾਲ ਦੇਸ਼ ਦੇ ਨਾਂ ਹੁਣ ਕੁੱਲ 20 ਮੈਡਲ ਹੋ ਗਏ ਹਨ। ਰੋਨਾਲਡੋ ਸਿੰਘ ਇਕ ਕਿਲੋਮੀਟਰ ਟਾਈਮ ਟਰਾਇਲ ਮੁਕਾਬਲੇ ਵਿਚ ਅੰਤਰਰਾਸ਼ਟਰੀ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਵਿਸ਼ਵ ਜੂਨੀਅਰ ਚੈਂਪੀਅਨ ਤੇ ਏਸ਼ਿਆਈ ਰਿਕਾਰਡ ਹਾਸਲ ਰੋਨਾਲਡੋ ਨੇ 58.254 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਸਾਈਕਿਲ ਚਲਾਉਂਦੇ ਹੋਏ ਇਕ ਮਿੰਟ 01.01.798 ਸਕਿੰਟ ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿਚ ਜਾਪਾਨ ਦੇ ਯੁਤਾ ਓਬਾਰਾ ਇਕ ਮਿੰਟ 01.01.118 ਸਕਿੰਟ (59.902 ਕਿਲੋਮੀਟਰ ਪ੍ਰਤੀ ਘੰਟੇ) ਨੇ ਪਹਿਲਾ ਤੇ ਮਲੇਸ਼ੀਆ ਦੇ ਮੁਹੰਮਦ ਫਾਦਹਿਲ ਨੇ ਇਕ ਮਿੰਟ 01.01.639 ਸਕਿੰਟ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ। ਭਾਰਤ ਲਈ ਦਿਨ ਦਾ ਦੂਜਾ ਮੈਡਲ ਬਿਰਜੀਤ ਯੁਮਨਾਮ ਨੇ 10 ਕਿਲੋਮੀਟਰ ਦੇ 40 ਲੈਪ ਦੇ ਮਰਦ ਜੂਨੀਅਰ ਵਰਗ ਵਿਚ ਜਿੱਤਿਆ। ਉਨ੍ਹਾਂ ਨੇ 35ਵੇਂ ਲੈਪ ਤੋਂ ਬਾਅਦ ਲੀਆ ਕਰਬੁਤੋਵ (ਕਜ਼ਾਕਿਸਤਾਨ) ਤੇ ਅਮੀਰ ਅਲੀ (ਈਰਾਨ) ਨੂੰ ਪਛਾੜਦੇ ਹੋਏ ਇਹ ਮੈਡਲ ਹਾਸਲ ਕੀਤਾ। ਇਸ ਮੁਕਾਬਲੇ ਵਿਚ ਕੋਰੀਆ ਦੇ ਹਵਾਰੰਗ ਕਿਮ ਨੇ ਗੋਲਡ, ਜਦਕਿ ਮਲੇਸ਼ੀਆ ਦੇ ਜੁਲਫਹਮੀ ਏਮਾਨ ਨੇ ਸਿਲਵਰ ਮੈਡਲ ਹਾਸਲ ਕੀਤਾ।

Related posts

ਅੰਤਰਰਾਸ਼ਟਰੀ ਟੀ -20 ‘ਚ 7 ਮੇਡਨ ਓਵਰ ਕਰਨ ਵਾਲੇ ਪਹਿਲੇ ਗੇਂਦਬਾਜ਼ ਬਣੇ ਬੁਮਰਾਹ

On Punjab

ਉੱਤਰ ਰੇਲਵੇ ਨਵੀਂ ਦਿੱਲੀ ਨੇ ਜਿੱਤਿਆ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ਦਾ ਖਿਤਾਬ, ਮੱਧ ਰੇਲਵੇ ਨੂੰ ਦੂਜਾ ਤੇ ਰੇਲ ਕੋਚ ਫੈਕਟਰੀ ਨੂੰ ਮਿਲਿਆ ਤੀਜਾ ਸਥਾਨ

On Punjab

ਵਿੰਬਲਡਨ ਤੇ ਫਰੈਂਚ ਓਪਨ ਛੱਡਣ ਲਈ ਤਿਆਰ ਜੋਕੋਵਿਕ, ਨੋਵਾਕ ਨੇ ਕਿਹਾ, ਟੀਕਾਕਰਨ ਖ਼ਿਲਾਫ਼ ਨਹੀਂ ਪਰ ਸਾਰਿਆਂ ਨੂੰ ਆਪਣੇ ਲਈ ਫ਼ੈਸਲੇ ਦਾ ਹੱਕ

On Punjab