62.67 F
New York, US
August 27, 2025
PreetNama
ਸਮਾਜ/Social

ਆਸਟ੍ਰੇਲੀਆ ‘ਚ ਸਿੱਖ ਭਾਈਚਾਰੇ ਲਈ ਵੱਡਾ ਸਨਮਾਨ, ਗੁਰੂਘਰ ਨੂੰ ‘ਵਿਰਾਸਤੀ ਅਸਥਾਨ’ ਦਾ ਦਰਜਾ

ਨਿਊ ਸਾਊਥ ਵੇਲਜ਼ ਸੂਬੇ ਦੇ ਵੂਲਗੂਲਗਾ ਸਥਿਤ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਨੂੰ ਉੱਥੋਂ ਦੀ ਸਰਕਾਰ ਨੇ ‘ਵਿਰਾਸਤੀ ਅਸਥਾਨ’ ਦਾ ਦਰਜਾ ਦਿੱਤਾ ਹੈ। ਸਰਕਾਰ ਦੇ ਇਸ ਕਦਮ ਨਾਲ ਸਮੁੱਚੇ ਵਿਸ਼ਵ ਦੇ ਕੋਨੋ-ਕੋਨੇ ’ਚ ਵੱਸਦੇ ਸਿੱਖਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।

ਕੌਫ਼ਸ ਬੰਦਰਗਾਹ ਲਾਗੇ ਸਥਿਤ ਇਸ ਗੁਰੂਘਰ ਦੀ ਸਥਾਪਨਾ 1968 ’ਚ ਹੋਈ ਸੀ ਤੇ ਤਦ ਆਸਟ੍ਰੇਲੀਆ ਦੇ ਸਥਾਨਕ ਗੋਰੇ ਨਾਗਰਿਕਾਂ ਨੇ ਇਸ ਕਾਰਜ ਵਿੱਚ ਕਾਫ਼ੀ ਮਦਦ ਕੀਤੀ ਸੀ। ਇਸ ਨੂੰ ਇਸੇ ਹਫ਼ਤੇ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਰਾਜ ਦੇ ‘ਹੈਰੀਟੇਜ ਰਜਿਸਟਰ’ ਵਿੱਚ ਸੂਚੀਬੱਧ ਕਰ ਲਿਆ ਹੈ।

‘ਇੰਡੀਅਨ ਲਿੰਕ’ ਵੱਲੋਂ ਪ੍ਰਕਾਸ਼ਿਤ ਰਜਨੀ ਆਨੰਦ ਲੂਥਰਾ ਦੀ ਰਿਪੋਰਟ ਮੁਤਾਬਕ ਵੂਲਗੂਲਗਾ ਦੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸਕ ਹੀ ਨਹੀਂ, ਸੱਭਿਆਚਾਰਕ ਮਹੱਤਵ ਵੀ ਹੈ। ਇਹ ਗੁਰੂਘਰ ਪ੍ਰਵਾਸੀ ਪੰਜਾਬੀਆਂ ਦੀ ਆਸਟ੍ਰੇਲੀਆ ’ਚ ਆ ਕੇ ਵੱਸਣ ਦੀ ਕਹਾਣੀ ਵੀ ਬਿਆਨ ਕਰਦਾ ਹੈ।

ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪਬਲਿਕ ਆਫ਼ੀਸਰ ਅਮਨਦੀਪ ਸਿੰਘ ਸਿੱਧੂ ਨੇ ਕਿਹਾ ਇਹ ਨਿਊ ਸਾਊਥ ਵੇਲਜ਼ ਰਾਜ ਤੇ ਆਸਟ੍ਰੇਲੀਆ ਵਿੱਚ ਸਿੱਖ ਕੌਮ ਦੀ ਅਦਭੁਤ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਨੂੰ ਇਹ ਦਰਜਾ ਦਿਵਾਉਣ ਲਈ ਉੱਦਮ ਸੱਤ ਵਰ੍ਹੇ ਪਹਿਲਾਂ 2013 ’ਚ ਸ਼ੁਰੂ ਕੀਤੇ ਗਏ ਸਨ।

Related posts

ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ‘ਭਾਰਤ ਦੀ ਏਕਤਾ’ ਦੀ ਲੋੜ: ਮੋਦੀ

On Punjab

ਅਣਗਹਿਲੀ ਤੇ ਬਦਇੰਤਜ਼ਾਮੀ ਕਾਰਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਲੁਧਿਆਣਾ ਦੀ ਟਰੈਫਿਕ ਸਮੱਸਿਆ

On Punjab

ਜਾਤੀਗਤ ਜਨਗਣਨਾ ਦਾ ਵਿਰੋਧ ਕਰਨਾ ਰਾਸ਼ਟਰ-ਵਿਰੋਧੀ ਮਾਨਸਿਕਤਾ: ਰਾਹੁਲ ਗਾਂਧੀ

On Punjab