PreetNama
ਖਾਸ-ਖਬਰਾਂ/Important News

ਆਸਟਰੇਲੀਆ ‘ਚ ਵਰ੍ਹ ਰਹੀ ਅਸਮਾਨ ਤੋਂ ਅੱਗ, ਜੰਗਲ ਸੜ ਕੇ ਸੁਆਹ, ਘਰ ਵੀ ਚਪੇਟ ‘ਚ, ਲੋਕਾਂ ਦਾ ਬੁਰਾ ਹਾਲ

ਆਸਟਰੇਲੀਆ: ਭਾਰਤ ‘ਚ ਠੰਢ ਸ਼ੁਰੂ ਹੋ ਗਈ ਹੈ। ਉੱਤਰ ਭਾਰਤ ਦੇ ਕਈ ਸ਼ਹਿਰਾਂ ਵਿੱਚ ਪਾਰਾ ਡਿੱਗਣ ਦਾ ਰਿਕਾਰਡ ਵੀ ਸ਼ੁਰੂ ਹੋ ਗਿਆ ਹੈ ਪਰ ਕੁਦਰਤ ਦੀ ਖੇਡ ਅਜਿਹੀ ਹੈ ਕਿ ਇਕ ਦੇਸ਼ ‘ਚ ਸਰਦੀਆਂ ਦੂਜੇ ਦੇਸ਼ ‘ਚ ਗਰਮੀ ਨਾਲ ਬੁਰਾ ਹਾਲ ਹੋਇਆ ਪਿਆ ਹੈ। ਦਰਅਸਲ, ਆਸਟਰੇਲੀਆ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਗਰਮੀ ਕਾਰਨ ਪਾਰਾ 41 ਡਿਗਰੀ ਨੂੰ ਪਾਰ ਕਰ ਗਿਆ ਹੈ, ਜੋ 2015 ਦੇ ਬਾਅਦ ਸਭ ਤੋਂ ਵੱਧ ਦੱਸਿਆ ਜਾ ਰਿਹਾ ਹੈ।

ਵਿਦੇਸ਼ੀ ਯਾਤਰੀਆਂ ਦੇ ਕੈਨੇਡਾ ’ਚ ਦਾਖ਼ਲੇ ’ਤੇ ਸਖਤੀ, ਇਨ੍ਹਾਂ ਲੋਕਾਂ ਨੂੰ ਮਿਲੀ ਛੋਟ

ਇਹੀ ਕਾਰਨ ਹੈ ਕਿ ਲੋਕ ਝੁਲਸ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਸਮੁੰਦਰ ਦੇ ਕੰਢੇ ਬੀਚ ‘ਤੇ ਸਮਾਂ ਬਿਤਾ ਰਹੇ ਹਨ। ਉਥੇ ਹੀ ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ ਜੰਗਲ ‘ਚ ਲੱਗੀ ਅੱਗ ਹਮਲਾਵਰ ਬਣੀ ਹੋਈ ਹੈ। ਜੰਗਲ ਹਰ ਪਾਸੇ ਤੋਂ ਅੱਗ ਨਾਲ ਘਿਰਿਆ ਹੋਇਆ ਹੈ। ਆਸ ਪਾਸ ਦੇ ਮਕਾਨ ਵੀ ਅੱਗ ਦੀ ਲਪੇਟ ‘ਚ ਆ ਗਏ ਹਨ, ਅੱਗ ਬੁਝਾਉਣ ਦੀ ਵਿਭਾਗ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ।

ਦੇਵ ਦੀਵਾਲੀ ‘ਤੇ ਮੋਦੀ ਦੇ ਸਵਾਗਤ ਲਈ ਸਜ ਰਹੀ ਕਾਸ਼ੀ, ਘਾਟਾਂ ‘ਤੇ ਆਕਰਸ਼ਕ ਪੇਂਟਿੰਗ, ਦੇਖੋ ਤਸਵੀਰਾਂ

ਪਾਣੀ ਦੀ ਸਪਰੇਅ ਕਰਨ ਲਈ ਇੱਕ ਹੈਲੀਕਾਪਟਰ ਦੀ ਵਰਤੋਂ ਕਰਦਿਆਂ ਸਮੁੰਦਰ ਦੇ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ। ਉਥੇ ਹੀ ਬਹੁਤ ਸਾਰੀਆਂ ਅੱਗ ਬੁਝਾਉਣ ਵਾਲਿਆਂ ਗੱਡੀਆਂ ਅੱਗ ‘ਤੇ ਕਾਬੂ ਪਾਉਣ ਦੇ ਕੰਮ ‘ਚ ਲੱਗੀਆਂ ਹੋਈਆਂ ਹਨ। ਇਸ ਦੇ ਨਾਲ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਮਨੁੱਖ, ਜਾਨਵਰ ਤੇ ਜੰਗਲ ਸਾਰੇ ਇਸ ਗਰਮੀ ਦੇ ਫੈਲਣ ਕਾਰਨ ਪ੍ਰੇਸ਼ਾਨ ਹਨ।

Related posts

Trump ਨੂੰ Apple ‘ਤੇ ਚੜ੍ਹਿਆ ਗੁੱਸਾ, ਗੱਲ ਵਿਗੜੀ ਤਾਂ ਵੱਧ ਸਕਦੇ ਐੱਪਲ ਪ੍ਰੋਡਕਟ ਦੇ ਭਾਅ!

On Punjab

ਚੀਨ ਵੱਲੋਂ ਭਾਰਤੀ ਸਰਹੱਦ ਨੇੜੇ ਬ੍ਰਹਮਪੁੱਤਰ ਉੱਤੇ ਡੈਮ ਬਣਾਉਣ ਨੂੰ ਮਨਜ਼ੂਰੀ

On Punjab

ਨਵੇਂ ਫੌਜ ਮੁਖੀ ਨੇ ਪਾਕਿਸਤਾਨ ‘ਤੇ ਸਾਧਿਆ ਨਿਸ਼ਾਨਾ, ਕਿਹਾ ਅੱਤਵਾਦੀ ਅੱਡੇ ਬੰਦ ਕਰੇ ਪਾਕਿ

On Punjab