PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਆਸਟਰੇਲੀਆ ’ਚ ਭਾਰਤੀ ਵਿਦਿਆਰਥੀ ’ਤੇ ਨਸਲੀ ਹਮਲਾ; ਪਤਨੀ ਨੇ ਪੂਰੀ ਘਟਨਾ ਕੈਮਰੇ ’ਚ ਕੈਦ ਕੀਤੀ

ਆਸਟਰੇਲੀਆ- ਆਸਟਰੇਲੀਆ ਦੇ ਐਡੀਲੇਡ ਸ਼ਹਿਰ ਦੇ ਕੇਂਦਰੀ ਹਿੱਸੇ ਵਿਚ ਭਾਰਤੀ ਵਿਦਿਆਰਥੀ ਚਰਨਪ੍ਰੀਤ ਸਿੰਘ(23) ਨੂੰ ਹਿੰਸਕ ਅਤੇ ਕਥਿਤ ਨਸਲੀ ਹਮਲੇ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ 19 ਜੁਲਾਈ ਦੀ ਦੱਸੀ ਜਾਂਦੀ ਹੈ।

ਸਿੰਘ ਦੀ ਪਤਨੀ ਨੇ ਪੂਰੀ ਵਾਰਦਾਤ ਨੂੰ ਕੈਮਰੇ ਵਿਚ ਕੈਦ ਕਰ ਲਿਆ। ਇਹ ਘਟਨਾ ਕਿੰਟੋਰ ਐਵੇਨਿਊ ਨੇੜੇ ਵਾਪਰੀ ਜਦੋਂ ਸਿੰਘ ਅਤੇ ਉਸ ਦੀ ਪਤਨੀ ਸ਼ਹਿਰ ਦੀਆਂ ਲਾਈਟਾਂ ਦੇਖਣ ਲਈ ਬਾਹਰ ਸਨ। ਚਸ਼ਮਦੀਦਾਂ ਅਤੇ ਵੀਡੀਓ ਫੁਟੇਜ ਅਨੁਸਾਰ, ਪੰਜ ਵਿਅਕਤੀ ਜੋ ਤੇਜ਼ਧਾਰ ਚੀਜ਼ਾਂ ਨਾਲ ਲੈਸ ਸਨ, ਨੇ ਸਿੰਘ ’ਤੇ ਬਿਨਾਂ ਕਿਸੇ ਚੇਤਾਵਨੀ ਦੇ ਹਮਲਾ ਕਰ ਦਿੱਤਾ।ਹਮਲਾਵਰਾਂ ਨੇ ਜੋੜੇ ਨੂੰ ਕਥਿਤ ਨਸਲੀ ਗਾਲਾਂ ਕੱਢੀਆਂ ਤੇ ਭਾਰਤ ਵਿਰੋਧੀ ਨਾਅਰਾ ਮਾਰਦੇ ਹੋਏ ਮੌਕੇ ਤੋਂ ਭੱਜ ਗਏ। ‘ਦ ਆਸਟਰੇਲੀਆ ਟੂਡੇ’ ਦੀ ਰਿਪੋਰਟ ਅਨੁਸਾਰ ਸਿੰਘ ਸੜਕ ’ਤੇ ਬੇਹੋਸ਼ ਹੋ ਗਿਆ ਸੀ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਵਿੱਚ ਚਿਹਰੇ ਦੇ ਫਰੈਕਚਰ ਅਤੇ ਦਿਮਾਗੀ ਸੱਟ ਸ਼ਾਮਲ ਸੀ।

9 ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਚਰਨਪ੍ਰੀਤ ਸਿੰਘ ਨੇ ਕਿਹਾ, ‘‘ਉਨ੍ਹਾਂ ਨੇ ਪਹਿਲਾਂ ਨਸਲੀਆਂ ਗਾਲ੍ਹਾਂ ਕੱਢੀਆਂ ਅਤੇ ਮਗਰੋਂ ਘਸੁੰਨ ਮਾਰਨੇ ਸ਼ੁਰੂ ਕਰ ਦਿੱਤੇ।’’ ਇਸ ਦੌਰਾਨ ਸਿੰਘ ਦੀ ਪਤਨੀ ਨੇ ਆਪਣਾ ਕੈਮਰਾ ਔਨ ਕਰਕੇ ਹਮਲਾਵਰਾਂ ਦਾ ਪਿੱਛਾ ਕੀਤਾ ਅਤੇ ਕਾਰ ਦਾ ਰਜਿਸਟਰੇਸ਼ਨ ਨੰਬਰ ਰਿਕਾਰਡ ਕਰਨ ਵਿੱਚ ਕਾਮਯਾਬ ਰਹੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਐੱਨਡੀਏ ਆਗੂਆਂ ਵੱਲੋਂ ਸੁਸ਼ਾਸਨ ਅਤੇ ਸਿਆਸੀ ਮੁੱਦਿਆਂ ਬਾਰੇ ਚਰਚਾ

On Punjab

ਅਮਰੀਕਾ ’ਚ ਸਿਰਫ਼ ਭਾਰਤੀਆਂ ਲਈ ਵਿਗਿਆਪਨ ਕੱਢਣ ’ਤੇ ਕੰਪਨੀ ਨੂੰ 25,500 ਡਾਲਰ ਦਾ ਜੁਰਮਾਨਾ

On Punjab

ਕਸ਼ਮੀਰ ਮਾਮਲੇ ‘ਤੇ ਸੰਯੁਕਤ ਰਾਸ਼ਟਰ ਫਿਕਰਮੰਦ

On Punjab