PreetNama
ਖੇਡ-ਜਗਤ/Sports News

ਆਲ ਇੰਡੀਆ ਅਥਲੈਟਿਕਸ ਚੈਂਪੀਅਨਸ਼ਿਪ ‘ਚ ਹਿੱਸਾ ਲਵੇਗੀ ਪੰਜਾਬ ਦੀ ਟੀਮ

Punjab Team will participate AIAC: ਚੰਡੀਗੜ੍ਹ ਦੇ ਖੇਡ ਕੰਪਲੈਕਸ ਸੈਕਟਰ-46 ਵਿੱਚ 11 ਤੋਂ 14 ਮਾਰਚ 2020 ਤੱਕ ਹੋਣ ਵਾਲੀ ਆਲ ਇੰਡੀਆ ਸਿਵਲ ਸਰਵਿਸਿਜ਼ ਅਥਲੈਟਿਕਸ ਮੀਟ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਟੀਮ ਭਾਗ ਲਵੇਗੀ। ਟੀਮ ਦੀ ਚੋਣ ਲਈ ਪੰਜਾਬ ਖੇਡ ਵਿਭਾਗ 28 ਫਰਵਰੀ 2020 ਨੂੰ ਟਰਾਇਲ ਲਿਆ ਜਾਵੇਗਾ। ਇੱਥੇ ਜਾਰੀ ਇਕ ਪ੍ਰੈੱਸ ਬਿਆਨ ਵਿੱਚ ਖੇਡ ਵਿਭਾਗ ਪੰਜਾਬ ਦੇ ਡਾਇਰੈਕਟਰ ਸ਼੍ਰੀ ਸੰਜੈ ਪੋਪਲੀ ਨੇ ਦੱਸਿਆ ਕਿ ‘ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ’ ਵੱਲੋਂ ਇਹ ਅਥਲੈਟਿਕ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ, ਜਿਸ ਵਿੱਚ ਪੰਜਾਬ ਦੀ ਟੀਮ ਭਾਗ ਲਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਟੀਮ ਦੀ ਚੋਣ ਲਈ ਟਰਾਇਲ 28 ਫਰਵਰੀ ਨੂੰ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਸਵੇਰੇ 9 ਵਜੇ ਤੋਂ ਸ਼ੁਰੂ ਹੋਣਗੇ।

ਸ਼੍ਰੀ ਪੋਪਲੀ ਨੇ ਦੱਸਿਆ ਕਿ ਇੱਛੁਕ ਖਿਡਾਰੀ (ਸਰਕਾਰੀ ਮੁਲਾਜ਼ਮ ਰੈਗੂਲਰ) ਇਸ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਸਕਦੇ ਹਨ। ਉਹ ਆਪਣੇ ਵਿਭਾਗਾਂ ਤੋਂ ਇਤਰਾਜ਼ਹੀਣਤਾ ਸਰਟੀਫਿਕੇਟ ਹਾਸਲ ਕਰਨ ਮਗਰੋਂ ਚੋਣ ਟਰਾਇਲਾਂ ਵਿੱਚ ਭਾਗ ਲੈ ਸਕਦੇ ਹਨ।

Related posts

ਗਰੈਂਡ ਮਾਸਟਰ ਅਰਜੁਨ ਏਰਿਗੈਸੀ ਨੇ ਲਿਡੋਰੇਸ ਅਬੇ ਬਲਟਿਜ ਸ਼ਤਰੰਜ ਟੂਰਨਾਮੈਂਟ ਵਿਚ ਤੀਜਾ ਸਥਾਨ ਕੀਤਾ ਹਾਸਲ

On Punjab

Khel Ratna Awards: ਕ੍ਰਿਕਟਰ ਰੋਹਿਤ ਸ਼ਰਮਾ ਨੂੰ ਮਿਲੇਗਾ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ, ਖੇਡ ਮੰਤਰਾਲੇ ਵੱਲੋਂ ਮਿਲੀ ਹਰੀ ਝੰਡੀ

On Punjab

ਕਿੰਨਾ ਖ਼ਤਰਨਾਕ ਹੈ ਐੱਨ. ਐੱਸ. ਏ. ਧਾਰਾ ਦਾ ਕਾਨੂੰਨ

On Punjab