PreetNama
ਸਿਹਤ/Health

ਆਲੂਆਂ ਨਾਲ ਲਿਆਓ ਸਕਿਨ ‘ਤੇ ਨਿਖਾਰ

ਆਲੂ ਜਿੱਥੇ ਖਾਣ ਵਿੱਚ ਸੁਆਦੀ ਹੁੰਦੀ ਹੈ, ਉਥੇ ਸਕਿਨ ਲਈ ਵੀ ਫਾਇਦੇਮੰਦ ਹੈ। ਪੇਸ਼ ਹਨ ਇਸ ਦੇ ਟਿਪਸ :
* ਆਲੂ ਦੇ ਛਿਲਕੇ ਨੂੰ ਬਲੈਂਡ ਕਰ ਕੇ ਚਿਹਰੇ ‘ਤੇ ਹਲਕੀ ਮਸਾਜ ਕਰਨ ਨਾਲ ਸਕਿਨ ਸਾਫ ਰਹਿੰਦੀ ਹੈ ਅਤੇ ਕਾਲੇ ਧੱਬੇ ਦੂਰ ਹੁੰਦੇ ਹਨ।
* ਆਲੂ ਦੇ ਰਸ ਵਿੱਚ ਇੱਕ ਆਂਡੇ ਦਾ ਸਫੈਦ ਹਿੱਸਾ ਮਿਲਾ ਕੇ ਚਿਹਰੇ ‘ਤੇ ਲਗਾਓ ਅਤੇ ਸੁੱਕਣ ‘ਤੇ ਧੋ ਲਓ। ਇਸ ਨਾਲ ਚਿਹਰੇ ਦੇ ਰੋਮ ਛੇਕਾਂ ਵਿੱਚ ਕਸਾਅ ਆਉਂਦਾ ਹੈ ਅਤੇ ਤੁਸੀਂ ਜਵਾਨ ਦਿਖਾਈ ਦਿੰਦੇ ਹੋ।
* ਅੱਧੇ ਆਲੂ ਦੇ ਰਸ ਵਿੱਚ ਦੋ ਚਮਚ ਦੁੱਧ ਮਿਲਾਓ ਅਤੇ ਇਸ ਨੂੰ ਰੂੰ ਨਾਲ ਚਿਹਰੇ ਅਤੇ ਗਰਦਨ ‘ਤੇ ਲਗਾਓ, ਸੁੱਕਣ ‘ਤੇ ਧੋ ਲਓ। ਹਫਤੇ ਵਿੱਚ ਦੋ ਵਾਰ ਅਜਿਹਾ ਕਰਨ ਨਾਲ ਸਕਿਨ ਖਿੜੀ-ਖਿੜੀ ਰਹਿੰਦੀ ਹੈ।
* ਡਾਰਕ ਸਰਕਲਸ ਤੋਂ ਛੁਟਕਾਰਾ ਪਾਉਣ ਦਟ ਲਈ ਆਲੂ ਦੇ ਰਸ ਨੂੰ ਰੂੰ ਵਿੱਚ ਡੁਬੋ ਕੇ ਅੱਖਾਂ ਦੇ ਉਪਰ 10-15 ਮਿੰਟ ਰੱਖੋ। ਜੇ ਚਾਹੋ ਤਾਂ ਆਲੂ ਦੇ ਸਲਾਈਸ ਕੱਟ ਕੇ ਵੀ ਰੱਖ ਸਕਦੇ ਹੋ।
* ਵਾਲਾਂ ਦਾ ਰੁੱਖਾਪਣ ਦੂਰ ਕਰਨ ਦੇ ਲਈ ਆਲੂ ਦੇ ਰਸ ਵਿੱਚ ਐਲੋਵੇਰਾ ਮਿਲਾ ਕੇ ਵਾਲਾਂ ਵਿੱਚ ਲਗਾਓ। ਝੜਦੇ ਵਾਲਾਂ ਦੇ ਲਈ ਆਲੂ ਦੇ ਰਸ ਵਿੱਚ ਸ਼ਹਿਦ ਅਤੇ ਆਂਡੇ ਦਾ ਸਫੇਦ ਹਿੱਸਾ ਮਿਲਾ ਕੇ ਦੋ ਘੰਟੇ ਤੱਕ ਵਾਲਾਂ ਵਿੱਚ ਲਗਾਓ ਅਤੇ ਬਾਅਦ ਵਿੱਚ ਸ਼ੈਂਪੂ ਕਰੋ।

Related posts

ਮਸ਼ਰੂਮ ਡਿਪਰੈਸ਼ਨ ਵਰਗੀਆਂ ਮਨੋਵਿਗਿਆਨਕ ਸਮੱਸਿਆਵਾਂ ਨੂੰ ਦੂਰ ਕਰਨ ‘ਚ ਹੈ ਮਦਦਗਾਰ

On Punjab

Green Tea: ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਦਿਨ ਦੀ ਸ਼ੁਰੂਆਤ ਕਰੋ ਇਕ ਕੱਪ ਗ੍ਰੀਨ ਟੀ ਨਾਲ, ਸਿਹਤ ਨੂੰ ਹੋਣਗੇ ਕਈ ਫਾਇਦੇ

On Punjab

Health News :ਇਨ੍ਹਾਂ 10 ਚੀਜ਼ਾਂ ‘ਚ ਕੇਲੇ ਤੋਂ ਵੱਧ ਮਾਤਰਾ ‘ਚ ਹੁੰਦੈ ਪੋਟਾਸ਼ੀਅਮ, ਸਰੀਰ ਲਈ ਹੈ ਬਹੁਤ ਲਾਭਦਾਇਕ

On Punjab