PreetNama
ਸਿਹਤ/Health

ਆਰਾਮ ਸਮੇਂ ਮਾਪੀ ਗਈ ਦਿਲ ਦੀ ਧੜਕਣ ਤੋਂ ਕੋਰੋਨਾ ਮਰੀਜ਼ਾਂ ਦੀ ਪਛਾਣ ਕਰਨਾ ਜ਼ਿਆਦਾ ਆਸਾਨ

ਜਦੋਂ ਅਸੀਂ ਕਿਸੇ ਵੀ ਦਫ਼ਤਰ ਜਾਂ ਮਾਲ ਵਿਚ ਦਾਖਲ ਹੁੰਦੇ ਹਾਂ ਤਾਂ ਕੋਰੋਨਾ ਸਕ੍ਰੀਨਿੰਗ ਲਈ ਸਾਡਾ ਤਾਪਮਾਨ ਲਿਆ ਜਾਂਦਾ ਹੈ ਪ੍ਰੰਤੂ ਇਕ ਨਵੇਂ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਆਰਾਮ ਦੇ ਸਮੇਂ ਮਾਪੀ ਗਈ ਦਿਲ ਦੀ ਧੜਕਣ (ਰੈਸਟਿੰਗ ਹਾਰਟ ਬੀਟ) ਤੋਂ ਕੋਰੋਨਾ ਮਰੀਜ਼ਾਂ ਦੀ ਪਛਾਣ ਕਰਨਾ ਜ਼ਿਆਦਾ ਆਸਾਨ ਹੈ।

ਪੈਟਰਨ ਨਾਮਕ ਜਰਨਲ ਵਿਚ ਪ੍ਰਕਾਸ਼ਿਤ ਇਸ ਖੋਜ ਵਿਚ ਕਿਹਾ ਗਿਆ ਹੈ ਕਿ ਹੱਥਾਂ ਵਿਚ ਪਾਏ ਜਾਣ ਵਾਲੇ ਵੀਅਰਏਬਲ ਡਿਵਾਈਸ ਤੋਂ ਇਕੱਤਰ ਕੀਤੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਕੋਰੋਨਾ ਲੱਛਣ ਉਭਰਨ ਦੌਰਾਨ ਦਿਲ ਦੀ ਧੜਕਣ ਵਿਚ ਵਾਧਾ ਹੋ ਜਾਂਦਾ ਹੈ।

ਅਮਰੀਕਾ ਸਥਿਤ ਹੈਲਥ ਐਂਡ ਮੀਅਰਮੈਂਟ ਕੰਪਨੀ ‘ਐਵੀਡੇਸ਼ਨ ਹੈਲਥ’ ਦੇ ਸਹਿ ਸੰਸਥਾਪਕ ਅਤੇ ਖੋਜ ਦੇ ਸੀਨੀਅਰ ਲੇਖਕ ਲੁਕਾ ਫੋਸਚਿਨੀ ਨੇ ਕਿਹਾ ਕਿ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਦਫ਼ਤਰ ਜਾਂ ਮਾਲ ਵਿਚ ਦਾਖਲ ਹੋਣ ਤੋਂ ਪਹਿਲੇ ਕੀਤੀ ਜਾਣ ਵਾਲੀ ਕੋਰੋਨਾ ਸਕ੍ਰੀਨਿੰਗ ਅਜੇ ਵੀ ਤਾਪਮਾਨ ‘ਤੇ ਆਧਾਰਤ ਹੈ। ਉਨ੍ਹਾਂ ਕਿਹਾ ਕਿ ਬਹੁਤ ਸੰਭਵ ਹੈ ਜਦੋਂ ਵਿਅਕਤੀ ਦਾ ਤਾਪਮਾਨ ਲਿਆ ਜਾ ਰਿਹਾ ਹੋਵੇ ਤਾਂ ਉਸ ਵਿਚ ਬੁਖਾਰ ਵਰਗੇ ਕੋਈ ਲੱਛਣ ਨਾ ਹੋਣ। ਵਿਅਕਤੀ ਨੂੰ ਬੁਖਾਰ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਕੋਰੋਨਾ ਤੋਂ ਪੀੜਤ ਹੈ। ਲੁਕਾ ਫੋਸਚਿਨੀ ਨੇ ਕਿਹਾ ਕਿ ਆਰਾਮ ਦੇ ਦੌਰਾਨ ਦਿਲ ਦੀ ਧੜਕਣ ਵਿਚ ਹੋਇਆ ਵਾਧਾ ਕੋਰੋਨਾ ਦਾ ਇਕ ਅਧਿਕ ਸੰਵੇਦਨਸ਼ੀਲ ਸੰਕੇਤਕ ਹੈ ਅਤੇ ਜੋ ਲੋਕ ਵੀਅਰਏਬਲ ਡਿਵਾਈਸ ਪਾ ਕੇ ਰੱਖਦੇ ਹਨ ਉਨ੍ਹਾਂ ਨੂੰ ਜਾਣਕਾਰੀ ਸਾਂਝੀ ਕਰਨ ਨੂੰ ਕਿਹਾ ਜਾ ਸਕਦਾ ਹੈ
ਅਧਿਐਨ ਦੌਰਾਨ ਖੋਜਕਰਤਾਵਾਂ ਨੇ ਦਿਲ ਦੀ ਧੜਕਣ ਕਿੰਨੇ ਕਦਮ ਪੈਦਲ ਚੱਲੇ ਅਤੇ ਫਲੂ ਤੋਂ ਗ੍ਸਤ ਅਤੇ ਕੋਰੋਨਾ ਮਰੀਜ਼ਾਂ ਵਿਚ ਪੈਦਾ ਹੋਏ ਲੱਛਣਾਂ ਦੀ ਮਿਆਦ ਦਾ ਵਿਸ਼ਲੇਸ਼ਣ ਕੀਤਾ। ਅਧਿਐਨ ਤੋਂ ਮਿਲੇ ਸਿੱਟਿਆਂ ਤੋਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਸਾਹ ਅਤੇ ਖਾਂਸੀ ਦੀ ਤਕਲੀਫ਼ ਜਿਹੇ ਲੱਛਣ ਕੋਰੋਨਾ ਮਰੀਜ਼ਾਂ ਵਿਚ ਆਮ ਹਨ ਪ੍ਰੰਤੂ ਇਹ ਫਲੂ ਨਾਲ ਜੁੜੇ ਨਹੀਂ ਹਨ। ਲੁਕਾ ਫੋਸਚਿਨੀ ਮੁਤਾਬਕ ਫਿਟਬਿਟ ਵਰਗੇ ਵੀਅਰਏਬਲ ਡਿਵਾਈਸ ਤੋਂ ਮਿਲਣ ਵਾਲਾ ਡਾਟਾ ਕੋਰੋਨਾ ਵਰਗੀ ਸਾਹ ਸਬੰਧੀ ਬਿਮਾਰੀਆਂ ਵਿਚ ਬਹੁਤ ਉਪਯੋਗੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਵਰਤੋਂ ਇਕ ਸਾਧਾਰਨ ਜਾਂਚ ਵਿਚ ਕੀਤੀ ਜਾਣੀ ਚਾਹੀਦੀ ਹੈ ਪ੍ਰੰਤੂ ਇਲਾਜ ਦਾ ਹਿੱਸਾ ਨਹੀਂ ਹੋ ਸਕਦਾ ਹੈ।

Related posts

ਭਾਰਤੀ ਮੂਲ ਦੀ ਦਰਸ਼ਨਾ ਪਟੇਲ ਅਮਰੀਕਾ ‘ਚ ਲੜੇਗੀ ਕੈਲੀਫੋਰਨੀਆ ਸਟੇਟ ਅਸੈਂਬਲੀ ਦੀ ਚੋਣ, ਜਾਣੋ ਉਨ੍ਹਾਂ ਬਾਰੇ

On Punjab

ਰਸੋਈ ਦੇ ਕੰਮਾਂ ਨੂੰ ਆਸਾਨੀ ਨਾਲ ਕਰਨ ਲਈ ਇਹ ਤਰੀਕੇ ਹੁੰਦੇ ਹਨ ਮਦਦਗਾਰ

On Punjab

ਮਾਂ ਦੀ ਮਮਤਾ : 82 ਸਾਲਾ ਮਾਂ ਨੇ ਗੁਰਦਾ ਦੇ ਕੇ ਬਚਾਈ ਪੁੱਤਰ ਦੀ ਜਾਨ

On Punjab