82.29 F
New York, US
April 30, 2024
PreetNama
ਸਿਹਤ/Health

ਸਿਰਫ ਨਸ਼ੇ ਕਰਕੇ ਅਫੀਮ ‘ਬਦਨਾਮ’, ਬਹੁਤ ਘੱਟ ਲੋਕ ਜਾਣਦੇ ਇਸ ਫਾਇਦੇ, ਕਈ ਬਿਮਾਰੀਆਂ ਦਾ ਰਾਮਬਾਨ ਇਲਾਜ

ਨਵੀਂ ਦਿੱਲੀ: ਅਫੀਮ ਸਭ ਤੋਂ ਸ਼ਕਤੀਸ਼ਾਲੀ ਐਲਕਾਲਾਇਡਜ਼ ਦਾ ਸ੍ਰੋਤ ਹੈ ਜਿਵੇਂ ਲੈਟੇਕਸ, ਮਾਰਫਿਨ, ਕੋਡੀਨ, ਪੈਨਥ੍ਰੀਨ ਤੇ ਹੋਰ ਬਹੁਤ ਸਾਰੇ ਆਕਸਾਈਡ ਬੀਜ ਦੀਆਂ ਫਲੀਆਂ ਤੋਂ ਲਿਆ ਜਾਂਦਾ ਹੈ। ਅਫੀਮ ‘ਚ ਬਹੁਤ ਸਾਰੇ ਰਸਾਇਣਕ ਗੁਣ ਹੁੰਦੇ ਹਨ। ਇਹ ਚਿਕਿਤਸਕ ਪੌਦਾ ਹੈ। ਅਫੀਮ ਦੇ ਪੌਦੇ ‘ਚ ਰਸਾਇਣਕ ਤੱਤ ਵੀ ਪਾਏ ਜਾਂਦੇ ਹਨ। ਅਫੀਮ ਦੇ ਬੀਜਾਂ ‘ਚ 44 ਤੋਂ 50 ਪ੍ਰਤੀਸ਼ਤ ਤੇਲ ਹੁੰਦਾ ਹੈ, ਇਸ ‘ਚੋਂ ਤੇਲ ਕੱਢਣ ਲਈ ਦਬਾਅ ਪਾਇਆ ਜਾਂਦਾ ਹੈ।

ਅਫੀਮ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ। ਭਾਰਤ ਵਿੱਚ ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਕੇਂਦਰੀ ਤੇ ਪੱਛਮੀ ਭਾਰਤ, ਮਾਲਵਾ ਤੇ ਉੱਤਰ ਪੱਛਮੀ ਰਾਜਾਂ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਅਫੀਮ ਦੀ ਜ਼ਿਆਦਾ ਮਾਤਰਾ ਨਾਲ ਸਰੀਰ ਕਾਲਾ ਹੋ ਜਾਂਦਾ ਹੈ। ਭੰਗ ਦੇ ਬੀਜ ਅਫੀਮ ਦੇ ਨੁਕਸ ਦੂਰ ਕਰਦੇ ਹਨ। ਆਯੁਰਵੈਦ ਅਨੁਸਾਰ ਅਫੀਮ ਦੀ ਤਸੀਰ ਗਰਮ ਤੇ ਪ੍ਰਭਾਵ ‘ਚ ਨਸ਼ੀਲੀ ਹੋਣ ਕਾਰਨ ਦਰਦ-ਨਿਵਾਰਕ, ਪਸੀਨਾ ਲਿਆਉਣ ਵਾਲੀ, ਸਰੀਰ ਦੇ ਦਰਦਾਂ ਨੂੰ ਖ਼ਤਮ ਕਰਨ ਵਾਲੀ ਹੁੰਦੀ ਹੈ।

ਯੂਨਾਨੀ ਡਾਕਟਰ ਅਨੁਸਾਰ ਇਹ ਕਮਰ ਦਰਦ, ਜੋੜਾਂ ਦੇ ਦਰਦ, ਸ਼ੂਗਰ ਤੇ ਖ਼ੂਨੀ ਦਸਤ ‘ਚ ਲਾਭਕਾਰੀ ਹੈ। ਸਿਰ ਦਰਦ ਜਾਂ ਪੁਰਾਣੇ ਸਿਰ ਦਰਦ ਨੂੰ ਠੀਕ ਕਰਨ ਲਈ ਅਫੀਮ ਫ਼ਾਇਦੇਮੰਦ ਹੈ ਅਫੀਮ ਦੀ ਵਰਤੋਂ ਨਾਲ ਨਜਲਾ/ਜ਼ੁਕਾਮ/ਗਲਾ ਖਰਾਬ ਹੋਣ ‘ਤੇ ਠੀਕ ਹੋ ਜਾਂਦਾ ਹੈ।

ਆਮ ਲੋਕ ਅਫੀਮ ਨੂੰ ਸਿਰਫ ਨਸ਼ੇ ਵਜੋਂ ਜਾਣਦੇ ਹਨ। ਬਹੁਤੇ ਲੋਕ ਇਸ ਨੂੰ ਹੈਰੋਇਨ ਦਾ ਸ੍ਰੋਤ ਮੰਨਦੇ ਹਨ ਤੇ ਇਸ ਨੂੰ ਨਸ਼ਿਆਂ ਦੇ ਕਾਰੋਬਾਰ ਨਾਲ ਜੋੜਿਆ ਜਾਂਦਾ ਹੈ ਪਰ ਅਫੀਮ ਸਭ ਤੋਂ ਸ਼ਕਤੀਸ਼ਾਲੀ ਐਲਕਾਲਾਇਡਜ਼ ਦਾ ਸੋਮਾ ਹੈ। ਇਸ ਵਿੱਚ ਲੈਟੇਕਸ, ਮਾਰਫਿਨ, ਕੋਡੀਨ, ਪੈਂਥਰਿਨ ਤੇ ਹੋਰ ਬਹੁਤ ਸਾਰੇ ਆਕਸਾਈਡ ਪਾਏ ਜਾਂਦੇ ਹਨ।

ਅਫੀਮ ਦਾ ਰੰਗ ਕਾਲਾ ਹੁੰਦਾ ਹੈ। ਇਸ ਦਾ ਸਵਾਦ ਕੌੜਾ ਹੁੰਦਾ ਹੈ। ਅਫੀਮ ਗਰਮ ਹੁੰਦੀ ਹੈ। ਇਹ ਸੁਆਦ ਵਿੱਚ ਕੌੜੀ, ਕੁਸੈਲੀ, ਹਜ਼ਮ ਵਿੱਚ ਸੌਖੀ ਤੇ ਗੁਣਾਂ ਵਿੱਚ ਸੁੱਕੀ ਹੁੰਦੀ ਹੈ। ਫੁੱਲਾਂ ਦੇ ਰੰਗਾਂ ਮੁਤਾਬਕ, ਇਹ ਤਿੰਨ ਕਿਸਮਾਂ ਦੇ ਹੁੰਦੇ ਹਨ- ਚਿੱਟੇ (ਖਸਖਸ ਚਿੱਟੇ), ਲਾਲ/ਖਸਖਸ ਮਨਸੂਰ ਤੇ ਕਾਲੇ ਜਾਂ ਨੀਲੇ/ਖਸਖਸ਼ ਸਿਆਹ। ਅਫੀਮ ਦਾ ਪੌਦਾ ਬਹੁਤ ਸਾਰੀਆਂ ਚੀਜ਼ਾਂ ਪੈਦਾ ਕਰਦਾ ਹੈ ਜਿਵੇਂ ਅਫੀਮ, ਹੈਰੋਇਨ, ਮੋਰਫਾਈਨ ਤੇ ਕੋਰਡਾਈਨ।

ਅਫੀਮ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ। ਭਾਰਤ ਵਿੱਚ ਬਿਹਾਰ, ਪੂਰਬੀ ਉੱਤਰ ਪ੍ਰਦੇਸ਼, ਕੇਂਦਰੀ ਤੇ ਪੱਛਮੀ ਭਾਰਤ, ਮਾਲਵਾ ਤੇ ਉੱਤਰ ਪੱਛਮੀ ਸੂਬਿਆਂ ਵਿੱਚ ਇਸ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਵਿੱਚ ਅਲਫਾਲੋਇਡ ਜਿਵੇਂ ਮੋਰਫਾਈਨ, ਨਾਰਕੋਟੀਨ, ਕੋਡੀਨ, ਅਪੋਮੋਰਫਾਈਨ, ਓਪੀਓਨੀਅਨ, ਪੈਪਵੇਰੀਨ ਆਦਿ ਤੇ ਲੈਕਟਿਕ ਐਸਿਡ, ਰਾਲ, ਗਲੂਕੋਜ਼, ਚਰਬੀ ਤੇ ਹਲਕੇ ਪੀਲੇ ਰੰਗਹੀਨ ਤੇਲ ਹੁੰਦੇ ਹਨ।

ਯੂਨਾਨੀ ਡਾਕਟਰ ਮੁਤਾਬਕ ਇਹ ਕਮਰ ਦਰਦ, ਜੋੜਾਂ ਦੇ ਦਰਦ, ਪੋਲੀਉਰੀਆ, ਸ਼ੂਗਰ, ਸਾਹ ਦੀਆਂ ਬਿਮਾਰੀਆਂ, ਦਸਤ ਤੇ ਖ਼ੂਨੀ ਦਸਤ ਲਈ ਲਾਭਕਾਰੀ ਹੈ। ਅਫੀਮ ਸਿਰ ਦਰਦ ਜਾਂ ਭਿਆਨਕ ਸਿਰ ਦਰਦ ਨੂੰ ਠੀਕ ਕਰਨ ਵਿੱਚ ਲਾਭਕਾਰੀ ਹੈ।

Related posts

MDH ਵਾਲੇ ਧਰਮਪਾਲ ਗੁਲਾਟੀ ਦਾ ਕਾਰ ਕੁਲੈਕਸ਼ਨ ਦੇਖ ਕੇ ਚੰਗੇ-ਭਲਿਆਂ ਦੇ ਉੱਡ ਜਾਂਦੇ ਸੀ ਹੋਸ਼, 98 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ

On Punjab

ਵਾਲਾਂ ਨੂੰ ਦਿਓ ਹੈਲਦੀ ਅਤੇ ਸਮੂਦ ਲੁੱਕ

On Punjab

ਭਾਰਤੀ ਮਹਿਲਾ ਟੀਮ ਨੇ ਅਰਜਨਟੀਨਾ ਨਾਲ ਖੇਡਿਆ ਡਰਾਅ

On Punjab