PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਆਪ’ ਆਗੂ ਤੋਂ 50 ਲੱਖ ਦੀ ਫਿਰੌਤੀ ਮੰਗਣ ਤੋਂ ਬਾਅਦ ਗੋਲੀਬਾਰੀ, ਜਵਾਬੀ ਫਾਇਰਿੰਗ ‘ਚ ਇਕ ਹਮਲਾਵਰ ਜ਼ਖ਼ਮੀ

ਪਟਿਆਲਾ-  ਫਿਰੌਤੀ ਦੀ ਮੰਗ ਨੂੰ ਲੈ ਕੇ ਪਟਿਆਲਾ ਦੇ ਭੀੜ ਭੜੱਕੇ ਵਾਲੇ ਇਲਾਕੇ ਸਫਾਵਾਦੀ ਗੇਟ ਖੇਤਰ ਵਿੱਚ ਅੱਜ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ ਗਾਗੂ ‘ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਗਾਗੁ ਦਾ ਇੱਕ ਸਾਥੀ ਕੁਲਬੀਰ ਸਿੰਘ ਪੈਰ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਇਸ ਦੌਰਾਨ ਹੀ ਗਾਗੁ ਅਤੇ ਸਾਥੀ ਵੱਲੋਂ ਵੀ ਜਵਾਬੀ ਕਾਰਵਾਈ ਕਰਦਿਆਂ ਗੋਲੀਆਂ ਚਲਾਈਆਂ ਗਈਆਂ ਜਿਸ ਕਾਰਨ ਇੱਕ ਹਮਲਾਵਰ ਦੇ ਵੀ ਜ਼ਖਮੀ ਹੋਣ ਦਾ ਸਮਾਚਾਰ ਹੈ ਪਰੰਤੂ ਉਸਦੇ ਬਾਕੀ ਦੋਵੇਂ ਸਾਥੀ ਉਸ ਨੂੰ ਆਪਣੇ ਨਾਲ ਮੋਟਰਸਾਈਕਲ ‘ਤੇ ਬਿਠਾ ਕੇ ਫਰਾਰ ਹੋ ਗਏ। ਹਾਲਾਂਕਿ ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਪਰ ਪਰੰਤੂ ਮੁੱਢਲੀ ਜਾਣਕਾਰੀ ਅਨੁਸਾਰ ਇਹ ਹਮਲਾ ਗੈਂਗਸਟਰਾਂ ਵੱਲੋਂ ਕੀਤਾ ਗਿਆ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਬੀਤੇ ਦਿਨੀਂ ਗਾਗੂ ਨੂੰ ਇੱਕ ਵਿਦੇਸ਼ੀ ਫੋਨ ਨੰਬਰ ਤੋਂ ਆਈ ਕਾਲ ਦੌਰਾਨ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ, ਜਿਸ ਦੌਰਾਨ ਗੱਲ ਨਾ ਮੰਨਣ ਦੀ ਸੂਰਤ ਵਿੱਚ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਸੀ। ਇਸ ਕਰਕੇ ਸਮਝਿਆ ਜਾ ਰਿਹਾ ਕਿ ਇਹ ਹਮਲਾ ਫਿਰੌਤੀ ਦੀ ਮੰਗ ਨਾਲ ਹੀ ਸੰਬੰਧਿਤ ਹੈ।

Related posts

CJP ਆਗੂਆਂ ਨੂੰ ਹਾਈ ਕੋਰਟ ਦਾ ਸਵਾਲ: ‘ਤਾਂ ਤੁਸੀਂ Gen-Z ਨਹੀਂ ਹੋ?’

On Punjab

covid-19 epidemic : ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ‘ਚ ਮਹਾਮਾਰੀ ਨੂੰ ਦੱਸਿਆ ‘ਤ੍ਰਾਸਦੀ’, ਕਿਹਾ – ਸਹਾਇਤਾ ਲਈ ਅਸੀਂ ਵਚਨਬੱਧ

On Punjab

ਅਮਰੀਕਾ ਨੇ ਵੀਜ਼ਾ ਬਿਨੈਕਾਰ ਭਾਰਤੀਆਂ ਨੂੰ 31 ਦਸੰਬਰ ਤੱਕ ਇੰਟਰਵਿਊ ਤੋਂ ਦਿੱਤੀ ਛੋਟ, ਜਾਣੋ ਕਿਸ ਨੂੰ ਮਿਲੇਗਾ ਇਸ ਦਾ ਫਾਇਦਾ

On Punjab