PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਆਪ੍ਰੇਸ਼ਨ ਸਿੰਦੂਰ’: ਵਿਦੇਸ਼ੀ ਖਿਡਾਰੀਆਂ ’ਚ ਸਹਿਮ, ਆਈਪੀਐੱਲ ’ਤੇ ਕਾਲੇ ਬੱਦਲ ਛਾਏ?

ਚੰਡੀਗੜ੍ਹ: ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਵਿਚ ਨੌਂ ਥਾਵਾਂ ‘ਤੇ ਕੀਤੇ ‘ਆਪ੍ਰੇਸ਼ਨ ਸਿੰਦੂਰ’ ਤੋਂ ਬਾਅਦ ਆਈਪੀਐੱਲ ਵਿਚ ਹਿੱਸਾ ਲੈ ਰਹੇ ਵਿਦੇਸ਼ੀ ਖਿਡਾਰੀਆਂ ਵਿਚ ਤਣਾਅ ਫੈਲ ਗਿਆ ਹੈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਹੁਣ ਤੱਕ ਟੂਰਨਾਮੈਂਟ ਸ਼ਡਿਊਲ ਅਨੁਸਾਰ ਹੋਵੇਗਾ। ਹਾਲਾਂਕਿ, ਇਸ ਬਾਰੇ ਇਕ ਅਧਿਕਾਰਤ ਪੁਸ਼ਟੀ ਦਿਨ ਦੇ ਅੰਤ ਵਿੱਚ ਹੋਣ ਦੀ ਸੰਭਾਵਨਾ ਹੈ। ਇੱਕ ਉੱਚ ਪੱਧਰੀ ਸੂਤਰ ਨੇ ਕਿਹਾ, ‘‘ਸਾਨੂੰ ਤਿਆਰੀ ਜਾਰੀ ਰੱਖਣ ਲਈ ਕਿਹਾ ਗਿਆ ਹੈ। ਅੱਜ ਕੋਲਕਾਤਾ ਵਿਚ ਅਤੇ ਭਲਕੇ ਧਰਮਸ਼ਾਲਾ ਦੇ ਐੱਚਪੀਸੀਏ ਸਟੇਡੀਅਮ ਵਿਚ ਇੱਕ ਮੈਚ ਖੇਡਿਆ ਜਾਵੇਗਾ। ਦੋਵਾਂ ਥਾਵਾਂ ’ਤੇ ਮੈਚਾਂ ਨੂੰ ਮੁਲਤਵੀ ਕਰਨ ਜਾਂ ਰੱਦ ਕਰਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ।’’

ਇਸ ਦੌਰਾਨ ਫ੍ਰੈਂਚਾਇਜ਼ੀ ਇਸ ਸਮੇਂ ਖਿਡਾਰੀਆਂ ’ਤੇ ਨਜ਼ਰ ਰੱਖ ਰਹੀਆਂ ਹਨ, ਖਾਸ ਕਰਕੇ ਵਿਦੇਸ਼ੀ ਖਿਡਾਰੀਆਂ ’ਤੇ ਤਾਂ ਜੋ ਕਿਸੇ ਵੀ ਘਬਰਾਹਟ ਦੀ ਸਥਿਤੀ ਤੋਂ ਬਚਿਆ ਜਾ ਸਕੇ। ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ’ਤੇ ਕੀਤੇ ਗਏ ਅਣਐਲਾਨੇ ਹਵਾਈ ਹਮਲੇ ਨਾਲ ਵਿਦੇਸ਼ੀ ਖਿਡਾਰੀ ਘਬਰਾ ਗਏ ਹਨ। ਸੂਤਰ ਨੇ ਅੱਗੇ ਕਿਹਾ, ‘‘ਉਹ ਘਬਰਾ ਗਏ ਹਨ.. ਭਾਰਤੀ ਖਿਡਾਰੀ ਵੀ ਘਬਰਾ ਗਏ ਹਨ। ਸਾਰੀਆਂ ਫ੍ਰੈਂਚਾਇਜ਼ੀ ਦੁਪਹਿਰ ਨੂੰ ਬੀਸੀਸੀਆਈ ਅਤੇ ਆਈਪੀਐਲ ਚੇਅਰਮੈਨ ਨਾਲ ਇੱਕ ਸਮੂਹਿਕ ਮੀਟਿੰਗ ਕਰਨਗੀਆਂ ਅਤੇ ਅੱਗੇ ਦੀ ਯੋਜਨਾ ਬਣਾਉਣਗੀਆਂ।’’

 

Related posts

ਭਾਰਤ-ਪਾਕਿਸਤਾਨ: ਤਣਾਅ ਘਟਣ ਨਾਲ ਸ਼ੇਅਰ ਬਾਜ਼ਾਰਾਂ ’ਚ ਇਕ ਦਿਨ ’ਚ ਸਭ ਤੋਂ ਵੱਡਾ ਵਾਧਾ ਦਰਜ

On Punjab

ਸੋਨੀਆ ਨੇ ਸੰਭਾਲੀ ਮੋਦੀ ਖਿਲਾਫ ਕਮਾਨ, ਦਿੱਲੀ ‘ਚ ਮੀਟਿੰਗ ਕਰ ਵੱਡਾ ਹਮਲਾ

On Punjab

ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸੰਪੂਰਨ, ਦੇਸ਼-ਵਿਦੇਸ਼ ਦੀ ਸੰਗਤ ਨੇ ਭਰੀ ਹਾਜ਼ਰੀ

On Punjab