66.6 F
New York, US
June 25, 2026
PreetNama
ਖਾਸ-ਖਬਰਾਂ/Important News

ਆਪਣੇ ਸੱਤ ਮਹੀਨਿਆਂ ਦੇ ਬੱਚੇ ਨੂੰ ਸਟੋਰ ‘ਤੇ ਵੇਚਣ ਪੁੱਜਾ ਇੱਕ ਵਿਅਕਤੀ, ਘਟਨਾ CCTV ‘ਚ ਕੈਦ

ਫਲੋਰਿਡਾਇੱਥੇ ਦੇ ਸਥਾਨਿਕ ਵਾਸੀ ਵੱਲੋਂ ਹੈਰਾਨ ਕਰਨ ਵਾਲੀ ਹਰਕਤ ਸਾਹਮਣੇ ਆਈ ਹੈ। ਜੀ ਹਾਂਇੱਥੇ ਇੱਕ ਵਿਅਕਤੀ ਆਪਣੇ ਸੱਤ ਮਹੀਨਿਆਂ ਦੇ ਬੱਚੇ ਨੂੰ ਸਥਾਨਿਕ ਸਟੋਰ ‘ਤੇ ਵੇਚਣ ਚਲਾ ਗਿਆ। ਸਟੋਰ ਮਾਲਕ ਨੇ ਇਸ ਦੀ ਸ਼ਿਕਾਇਤ ਪੁਲਿਸ ‘ਚ ਕੀਤੀ ਜਿਸ ਤੋਂ ਬਾਅਦ ਉਸ ਨੇ ਦੱਸਿਆ ਕਿ ਇਹ ਸਭ ਇੱਕ ਮਜ਼ਾਕ ਸੀ।

ਬ੍ਰਾਇਨ ਸੋਲਕੂਮੈਂਟਸਰਸੋਟਾ ਦੀ ਇੱਕ ਦੁਕਾਨ ‘ਚ ਗਿਆ ਜਿੱਥੇ ਉਹ ਦੋਵੇਂ ਖੁਫੀਆ ਕੈਮਰਿਆਂ ਦੀ ਮਦਦ ਨਾਲ ਇਸ ਮਜ਼ਾਕ ਦੀ ਵੀਡੀਓ ਨੂੰ ਕੈਪਚਰ ਕਰ ਰਿਹਾ ਸੀ। ਉਸ ਨੇ ਇਹ ਸਭ ਸਨੈਪਚੈਟ ‘ਤੇ ਵੀਡੀਓ ਪਾਉਣ ਲਈ ਕੀਤਾ ਪਰ ਸਟੋਰ ਮਾਲਕ ਇਸ ਨੂੰ ਸਮਝ ਨਹੀਂ ਪਾਇਆ ਅਤੇ ਉਸ ਨੇ ਬ੍ਰਾਇਨ ਦੀ ਗੱਲ ਨੂੰ ਗੰਭੀਰਤਾ ਨਾਲ ਲੈ ਕੇ ਇਸ ਦੀ ਸ਼ਿਕਾਇਤ ਕਰ ਦਿੱਤੀ।

ਵੀਰਵਾਰ ਨੂੰ ਹੋਈ ਇਸ ਘਟਨਾ ‘ਚ ਉਸ ਨੇ ਕਿਹਾ ਕਿ ਇਸ ਦੌਰਾਨ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਅਤੇ ਉਹ ਬੱਚੇ ਨੂੰ ਵੇਚਣਾ ਨਹੀਂ ਸੀ ਚਾਹੁੰਦਾ। ਬ੍ਰਾਇਨ ਨੇ ਕਿਹਾ ਕਿ ਇਹ ਸਭ ਇੱਕ ਮਜ਼ਾਕ ਹੀ। ਬ੍ਰਾਇਨ ਵੱਲੋਂ ਪੋਸਟ ਕੀਤੀ ਵੀਡੀਓ ‘ਚ ਵੀ ਸਾਫ਼ ਨਜ਼ਰ ਆ ਇਹਾ ਹੈ ਕਿ ਉਹ ਬੱਚੇ ਨੂੰ ਸਟੋਰ ਮਾਲਕ ਰਿਚਰਡ ਸਕੌਲਾਕਾ ਕੋਲ ਲੈ ਜਾਂਦਾ ਹੈ ਅਤੇ ਉਸ ਨੂੰ ਬੱਚੇ ਦਾ ਮੁੱਲ ਪੁਛਦਾ ਹੈ।

ਜੋਰਡਨ ਨੇ ਫੇਰ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾਪਰ ਸਾਰੀ ਜਾਂਚ ਤੋਂ ਬਾਅਦ ਪੁਲਿਸ ਨੇ ਬ੍ਰਾਇਨ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ। ਬ੍ਰਾਇਨ ਨੇ ਦੁਕਾਨਦਾਰ ਨੂੰ ਇਹ ਵੀ ਕਿਹਾ ਸੀ ਕਿ ਉਸ ਦਾ ਬੱਚਾ ਬੇਹੱਦ ਘੱਟ ਵਰਤਿਆ ਗਿਆ ਹੈਜਿਸ ਤੇ ਉਹ ਹੈਰਾਨ ਹੋ ਗਿਆ। ਹਾਲਾਂਕਿਬਾਅਦ ਵਿੱਚ ਇਹ ਸਭ ਹਾਸਾ ਮਜ਼ਾਕ ਹੀ ਨਿੱਕਲਿਆ।

Related posts

ਸ਼ਿਲੌਂਗ ਦਾ ਪੰਜਾਬੀ ਲੇਨ ਇਲਾਕਾ ਸਿੱਖਾਂ ਦਾ ਹੈ ਤੇ ਸਿੱਖਾਂ ਦਾ ਹੀ ਰਹੇਗਾ: ਜਥੇਦਾਰ ਗੜਗੱਜ

On Punjab

ਭਾਖੜਾ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਨੇੜੇ

On Punjab

ਪੰਜਾਬ ਵਿਧਾਨ ਸਭਾ ਨੇ ਬੇਅਦਬੀ ਸਬੰਧੀ ਕਾਨੂੰਨ ਲਈ 15 ਮੈਂਬਰੀ ਸਿਲੈਕਟ ਕਮੇਟੀ ਬਣਾਈ

On Punjab