54.81 F
New York, US
April 20, 2024
PreetNama
ਸਿਹਤ/Health

ਆਨਲਾਈਨ ਧੋਖੇਬਾਜ਼ੀ: ਇੱਕ ਨੌਜਵਾਨ ਨੂੰ ਪੀਜ਼ਾ ਪਿਆ 95,000 ਰੁਪਏ ਦਾ

Online fraud pizza Rs 95000ਬੈਂਗਲੁਰੂ :ਅੱਜ ਦੇ ਇਸ ਦੌਰ ਵਿਚ ਪੀਜ਼ਾ ਖਾਣਾ ਕਿਸ ਨੂੰ ਨਹੀਂ ਪਸੰਦ , ਪਰ ਇੱਕ ਨੌਜਵਾਨ ਨੂੰ ਇਹ ਪੀਜ਼ਾ ਉਦੋਂ ਬਹੁਤ ਮਹਿੰਗਾ ਪੈ ਗਿਆ[ ਜਦੋਂ ਉਸ ਨੇ ਇਕ ਆਨਲਾਈਨ ਐਪ ਤੋਂ ਪੀਜ਼ਾ ਆਰਡਰ ਕੀਤਾ ਅਤੇ ਕਰਨ ਤੋਂ ਬਾਅਦ ਪੀਜ਼ਾ ਨਾ ਆਉਣ ਦੀ ਸੂਰਤ ਵਿਚ ਪੈਸੇ ਵਾਪਸ ਲੈਣ ਲਈ ਦੱਸੇ ਗਏ ਲਿੰਕ ਨੂੰ ਖੋਲਿਆ[ ਜਿਸ ਤੋਂ ਬਾਅਦ ਉਸ ਦੇ ਬੈਂਕ ਖਾਤੇ ‘ਚੋਂ 95,000 ਰੁਪਏ ਕੱਟੇ ਗਏ ਜਿਸ ਤੋਂ ਬਾਅਦ ਉਸ ਨੌਜਵਾਨ ਨੇ ਆਨਲਾਈਨ ਖਾਣਾ ਆਰਡਰ ਕਰਨ ਤੋਂ ਤੋਬਾ ਕਰ ਲਈ ਹੈਜਾਣਕਾਰੀ ਮੁਤਾਬਕ ਬੈਂਗਲੁਰੂ ਦੇ ਕੋਰਮੰਗਲਾ ਦੇ ਐਨ.ਵੀ. ਸ਼ੇਖ ਨੇ 1 ਦਸੰਬਰ ਦੀ ਦੁਪਹਿਰ ਨੂੰ ਆਪਣੇ ਸਮਾਰਟ ਫੋਨ ਤੋਂ ਇੱਕ ਆਨਲਾਈਨ ਐਪ ਰਾਹੀਂ ਇੱਕ ਪੀਜ਼ਾ ਆਰਡਰ ਕੀਤਾ[ ਜਿਸ ਦੀ ਡਿਲੀਵਰੀ ਕੁਝ ਦੇਰ ਤੱਕ ਹੋਣ ਬਾਰੇ ਦੱਸਿਆ ਗਿਆ [ ਪਰ ਪੀਜ਼ਾ ਆਰਡਰ ਕਰਨ ਦੇ ਇੱਕ ਘੰਟੇ ਬਾਅਦ ਵੀ ਜਦੋਂ ਪੀਜ਼ਾ ਉਸ ਨੂੰ ਡਿਲੀਵਰੀ ਨਹੀਂ ਕੀਤਾ ਗਿਆ[ ਤਾਂ ਉਸ ਨੇ ਫ਼ੂਡ ਮਾਰਟ CUSTOMER CARE SERVICE ਤੇ ਫੋਨ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਸ ਵੱਲੋਂ ਹਲੇ ਤੱਕ ਆਰਡਰ ਪ੍ਰਾਪਤ ਨਹੀਂ ਕੀਤਾ ਗਿਆ[ ਇਸ ਕਰਕੇ ਉਸ ਨੂੰ ਉਸ ਦੇ ਪੈਸੇ ਰਿਫੰਡ ਕੀਤੇ ਜਾਣ[

ਜਿਸ ਤੋਂ ਬਾਅਦ ਮਾੜੀਵਾਲਾ ਪੁਲਿਸ ਦੱਸਦੀ ਹੈ ਕਿ ਜਦੋਂ ਐਨ.ਵੀ. ਸ਼ੇਖ ਦੱਸੇ ਲਿੰਕ ਉੱਪਰ ਕਲਿਕ ਕਰਦਾ ਹੈ ਤਾਂ ਉਹ ਆਨਲਾਈਨ ਧੋਖੇਬਾਜ਼ੀ ਦਾ ਸ਼ਿਕਾਰ ਹੋ ਜਾਂਦਾ ਹੈ[ ਉਸ ਲਿੰਕ ਉੱਪਰ ਕਲਿਕ ਕਰਨ ਤੋਂ ਬਾਅਦ ਧੋਖਰਬਾਜਾਂ ਨੇ ਉਸ ਦੇ ਬੈਂਕ ਦੀ ਸਾਰੀ ਜਾਣਕਾਰੀ ਹਾਸਲ ਕਰ ਲਈ ਅਤੇ ਉਸ ਦੇ ਬੈਂਕ ‘ਚੋਂ ਕੁਝ ਮਿੰਟਾਂ ਦੇ ਅੰਦਰ ਹੀ 95,000 ਰੁਪਏ ਕੱਢ ਲੀਤੇ ਗਏ ,ਜਿਸ ਤੋਂ ਬਾਅਦ ਪੀੜਤ ਨੇ ਮਾੜੀਵਾਲਾ ਪੁਲਿਸ ਕੋਲ ਸਾਰੇ ਮਾਮਲੇ ਦੀ ਸ਼ਿਕਾਇਤ ਦਰਜ਼ ਕਾਰਵਾਈ ਹੈ ,

ਜਿਸ ਤੋਂ ਬਾਅਦ ਮਾੜੀਵਾਲਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ [ ਪੀੜਤ ਨੇ ਦੱਸਿਆ ਕਿ ਉਹ ਇਹ ਪੈਸੇ ਆਪਣੀ ਮਾਂ ਦੇ ਕੈਂਸਰ ਦੇ ਇਲਾਜ ਲਈ ਇਕੱਠਾ ਕਰ ਰਿਹਾ ਸੀ ਦੂਜੇ ਪਾਸੇ ਖਾਣਾ ਡਿਲੀਵਰੀ ਕਰਨ ਵਾਲੀ ਕੰਪਨੀ ਦੇ ਵਕਤਾ ਦਾ ਕਹਿਣਾ ਹੈ ਕਿ ਸਾਡੀ ਕੰਪਨੀ ‘ਚ customer care ਲਈ ਕਾਲਿੰਗ ਸਰਵਿਸ ਨਹੀਂ ਹੈ[ ਅਸੀਂ ਸਿਰਫ ਚੈਟ ਮੈਸੇਜ ਅਤੇ ਈ ਮੇਲ ਰਾਹੀਂ ਲੋਕਾਂ ਨਾਲ ਰਾਬਤਾ ਕਰਦੇ ਹਾਂ[ ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਉਪਭੋਗਤਾ ਦੀ ਸੁਰੱਖਿਆ ਅਤੇ ਬਚਾਅ ਲਈ ਪੂਰੀ ਕੋਸ਼ਿਸ਼ ਕਰਦੇ ਹਨ [ਉਹ ਆਪਣੇ ਉਪਭੋਗਤਾਵਾਂ ਨੂੰ ਸਚੇਤ ਕਰਦੇ ਰਹਿੰਦੇ ਹਨ ਕਿ ਉਹ ਆਪਣੀ ਨਿਜੀ ਅਤੇ ਬੈਂਕ ਜਾਣਕਾਰੀ ਕਿਸੇ ਨਾਲ ਸਾਂਝਾ ਨਾ ਕਰਨ ਦੱਸ ਦਈਏ ਕਿ ਨਵੰਬਰ ਮਹੀਨੇ ‘ਚ ਬੈਂਗਲੁਰੂ ਦੇ ਹੀ ਵਾਸੀ ਨਾਲ ਪੇਮੈਂਟ ਕਰਨ ਵਾਲੇ ਐਪ ਰਾਹੀਂ 85,000 ਰੁਪਏ ਦੀ ਧੋਖੇਬਾਜ਼ੀ ਕੀਤੀ ਗਈ ਸੀ[

Related posts

ਘਰੇਲੂ Hand Sanitizer ਨਾਲ ਰਹੋ ਕੋਰੋਨਾ ਮੁਕਤ

On Punjab

ਬਿਊਟੀ ਟਿਪਸ ਘਰ ‘ਤੇ ਹੀ ਬਣਾਓ ਫੇਸ ਟੋਨਰ

On Punjab

ਮਨਕੀਰਤ ਔਲਖ ਦੀਆਂ ਮੁਸ਼ਕਲਾਂ ‘ਚ ਵਾਧਾ, NIA ਦੀ ਬਿਨਾਂ ਮਨਜੂਰੀ ਨਹੀਂ ਜਾ ਸਕਣਗੇ ਵਿਦੇਸ਼

On Punjab